ਭਾਰਤ ਦੀ ਵੈਸ਼ਾਲੀ ਨੇ ਸਪੀਡ ਸ਼ਤਰੰਜ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ

06/24/2020 6:38:03 PM

ਚੇਨਈ : ਭਾਰਤ ਦੀ ਕੌਮਾਂਤਰੀ ਮਾਸਟਰ ਆਰ. ਵੈਸ਼ਾਲੀ ਨੇ ਫਿਡੇ-ਚੈੱਸ. ਕਾਮ ਮਹਿਲਾ ਸਪੀਡ ਸ਼ਤਰੰਜ ਚੈਪੀਅਨਸ਼ਿਪ ਗ੍ਰਾਂ ਪ੍ਰੀ ਲਈ ਕੁਆਲੀਫਾਈ ਕਰ ਲਿਆ ਹੈ।ਨੌਜਵਾਨ ਸ਼ਤਰੰਜ ਖਿਡਾਰੀ ਆਰ. ਪ੍ਰਾਗਨੰਦਾ ਦੀ ਭੈਣ ਵੈਸ਼ਾਲੀ ਤੋਂ ਇਲਾਵਾ ਇਸ ਟੂਰਨਾਮੈਂਟ ਵਿਚ ਭਾਰਤ ਦੀਆਂ 2 ਹੋਰ ਚੋਟੀ ਖਿਡਾਰਨਾਂ ਕੋਨੇਰੂ ਹੰਪੀ ਤੇ ਡੀ ਹਰਿਕਾ ਵੀ ਹਿੱਸਾ ਲੈਣਗੀਆਂ।ਚੀਨ ਦੀ ਹੋ ਯਿਫਾਨ ਦੀ ਤੇ ਵਿਸ਼ਵ ਚੈਂਪੀਅਨ ਜੁ ਵੇਂਗਜੁ ਵੀ ਇਸ ਟੂਰਨਾਮੈਂਟ ਵਿਚ ਹਿੱਸਾ ਲਵੇਗੀ। ਹੰਪੀ ਦਰਜਾ ਪ੍ਰਾਪਤ ਖਿਡਾਰੀਆਂ ਵਿਚ ਸ਼ਾਮਲ ਹੈ ਜਦਕਿ ਹਰਿਕਾ ਨੇ ਪਲੇਆਫ ਕੁਆਲੀਫਾਇਰਸ ਦੇ ਜ਼ਰੀਏ ਇਸ ਵਿਚ ਜਗ੍ਹਾ ਬਣਾਈ। ਏਸ਼ੀਅਨ ਬਲਿਟਜ਼ ਚੈਂਪੀਅਨ 2017 ਦੀ ਜੇਤੂ ਵੈਸ਼ਾਲੀ ਪਹਿਲੇ ਦੌਰ ਵਿਚ ਬੁਲਗਾਰੀਆ ਦੀ ਏਂਤੋਆਨੇਟਾ ਸਟੀਫਾਨੋਵਾ ਨਾਲ ਭਿੜੇਗੀ ਜਦਕਿ ਹੰਪੀ ਦਾ ਸਾਹਮਣਾ ਵੀਅਤਨਾਮ ਦੀ ਲੀ ਥਾਓ ਨਗੁਏਨ ਫਾਮ ਨਾਲ ਹੋਵੇਗਾ। ਇਹ ਗ੍ਰਾਂ. ਪ੍ਰੀ. 4 ਗੇੜ ਵਿਚ ਹੋਵੇਗਾ ਜਿਸ ਵਿਚ ਕੁਲ 21 ਖਿਡਾਰੀ ਹਿੱਸਾ ਲੈਣਗੇ। ਇਸ ਵਿਚ ਹਰ ਖਿਡਾਰੀ ਨੂੰ 4 ਵਿਚੋਂ 3 ਗੇੜ ਵਿਚ ਹਿੱਸਾ ਲੈਣਾ ਹੈ। ਹਰੇਕ ਗ੍ਰਾਂ ਪ੍ਰੀ 16 ਖਿਡਾਰੀਆਂ ਦਾ ਨਾਕਆਊਟ ਟੂਰਨਾਮੈਂਟ ਹੋਵੇਗਾ ਜਿਸ ਵਿਚ ਪਹਿਲਾ ਗੇੜ 24 ਤੋਂ 28 ਜੂਨ ਵਿਚਾਲੇ ਖੇਡਿਆ ਜਾਵੇਗਾ। ਹਰੇਕ ਗ੍ਰਾਂ ਪ੍ਰੀ ਦੀ ਪੁਰਸਕਾਰ ਰਾਸ਼ੀ 10,300 ਡਾਲਰ ਹੈ, ਜਿਸ ਵਿਚੋਂ 3000 ਡਾਲਰ ਮਿਲਣਗੇ।

Ranjit

This news is Content Editor Ranjit