ਬੁਕਾਰੇਸਟ ਗ੍ਰਾਂ. ਪ੍ਰੀ. ਰੈਪਿਡ ਸ਼ਤਰੰਜ : ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨੂੰ ਤੀਜਾ ਸਥਾਨ

05/02/2023 5:25:59 PM

ਬੁਕਾਰੇਸਟ (ਰੋਮਾਨੀਆ), (ਨਿਕਲੇਸ਼ ਜੈਨ)– ਭਾਰਤ ਦੇ ਗ੍ਰੈਂਡ ਮਾਸਟਰ ਤੇ ਸਾਬਕਾ ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨ ਪੇਂਟਾਲਾ ਹਰਿਕ੍ਰਿਸ਼ਣਾ ਨੇ ਬੁਕਾਰੇਸਟ ਗ੍ਰਾਂ. ਪ੍ਰੀ. ਰੈਪਿਡ ਸ਼ਤਰੰਜ ਟੂਰਨਾਮੈਂਟ ਵਿਚ 10 ਰਾਊਂਡਾਂ ਤੋਂ ਬਾਅਦ 8.5 ਅੰਕ ਬਣਾਉਂਦੇ ਹੋਏ ਤੀਜਾ ਸਥਾਨ ਹਾਸਲ ਕੀਤਾ ਹੈ ਹਾਲਾਂਕਿ ਇੰਨੇ ਹੀ ਅੰਕ ਬਣਾਉਣ ਵਾਲਾ ਰੂਸ ਦਾ ਮੈਕਸੀਮ ਚਿਗੇਵ ਤੇ ਰੋਮਾਨੀਆ ਦਾ ਬੋਗਦਾਨ ਡੇਨੀਅਲ ਦੇ ਨਾਲ ਉਹ ਪਹਿਲੇ ਸਥਾਨ ਲਈ ਟਾਈ ਦੀ ਸਥਿਤੀ ਵਿਚ ਸੀ ਪਰ ਟਾਈਬ੍ਰੇਕ ਦੇ ਆਧਾਰ ’ਤੇ ਮੈਕਸੀਮ ਪਹਿਲੇ ਤੇ ਡੇਨੀਅਲ ਦੂਜੇ ਅਤੇ ਹਰਿਕ੍ਰਿਸ਼ਣਾ ਤੀਜੇ ਸਥਾਨ ’ਤੇ ਰਿਹਾ।

ਚੈਂਪੀਅਨਸ਼ਿਪ ਵਿਚ 21 ਦੇਸ਼ਾਂ ਦੇ 317 ਖਿਡਾਰੀਆਂ ਨੇ ਹਿੱਸਾ ਲਿਆ ਸੀ। ਹਰਿਕ੍ਰਿਸ਼ਣਾ ਨੇ ਚੈਂਪੀਅਨਸ਼ਿਪ ਵਿਚ 8 ਜਿੱਤਾਂ ਦਰਜ ਕੀਤੀਆਂ, ਇਕ ਮੁਕਾਬਲਾ ਡਰਾਅ ਖੇਡਿਆ ਜਦਕਿ ਉਸ ਨੂੰ ਇਕਲੌਤੀ ਹਾਰ ਹਮਵਤਨ 16 ਸਾਲਾ ਨੌਜਵਾਨ ਖਿਡਾਰੀ ਰੌਣਕ ਸਾਧਵਾਨੀ ਦੇ ਹੱਥੋਂ ਮਿਲੀ। ਰੌਣਕ 8 ਅੰਕ ਬਣਾ ਕੇ ਪੰਜਵੇਂ ਸਥਾਨ ’ਤੇ ਰਿਹਾ। ਹੋਰਨਾਂ ਭਾਰਤੀ ਖਿਡਾਰੀਆਂ ਵਿਚ 8 ਅੰਕ ਬਣਾ ਕੇ ਪ੍ਰਣੀਤ ਵੁਪਾਲਾ ਦਸਵੇਂ, 7.5 ਅੰਕ ਬਣਾ ਕੇ ਦੁਲੀਬਾਲਾ ਚੰਦ੍ਰਾ 13ਵੇਂ, 7 ਅੰਕ ਬਣਾ ਕੇ ਪ੍ਰਣਵ ਵੀ., ਪ੍ਰਣਵ ਆਨੰਦ ਕ੍ਰਮਵਾਰ 20ਵੇਂ ਤੇ 26ਵੇਂ ਸਥਾਨ ’ਤੇ ਰਹੇ।

Tarsem Singh

This news is Content Editor Tarsem Singh