ਜਿਊਰਿਖ ਡਾਇਮੰਡ ਲੀਗ ''ਚ ਜ਼ਖਮੀ ਹੋਏ ਭਾਰਤ ਦੇ ਨੀਰਜ ਚੋਪੜਾ

08/26/2017 1:01:27 PM

ਨਵੀਂ ਦਿੱਲੀ— ਭਾਰਤ ਦੇ ਚੋਟੀ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਜਿਊਰਿਖ 'ਚ ਡਾਇਮੰਡ ਫਾਈਨਲਸ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਜਿਸ ਦੇ ਕਾਰਨ ਉਹ ਪ੍ਰਤੀਯੋਗਿਤਾ ਦੇ ਆਪਣੇ ਅੰਤਿਮ ਦੋ ਰਾਊਂਡ ਤੋਂ ਬਾਹਰ ਹੋ ਗਏ।

ਜੂਨੀਅਰ ਵਿਸ਼ਵ ਰਿਕਾਰਡਧਾਰਕ ਇਹ 19 ਸਾਲਾ ਖਿਡਾਰੀ ਗ੍ਰੋਈਨ (ਢਿੱਡ ਅਤੇ ਪੱਟ ਦੇ ਵਿਚਾਲੇ ਦਾ ਹਿੱਸਾ) ਦੀ ਸੱਟ ਦੇ ਕਾਰਨ ਪੰਜਵੀਂ ਅਤੇ ਛੇਵੀਂ ਕੋਸ਼ਿਸ਼ 'ਚ ਹਿੱਸਾ ਨਹੀਂ ਲੈ ਸਕੇ। ਉਨ੍ਹਾਂ ਆਪਣੀ ਕੋਸ਼ਿਸ਼ 'ਚ 83.80 ਮੀਟਰ ਦਾ ਜੈਵਲਿਨ ਸੁੱਟਿਆ ਸੀ ਜਿਸ ਨਾਲ ਉਹ ਸਤਵੇਂ ਸਥਾਨ 'ਤੇ ਰਹੇ। ਉਨ੍ਹਾਂ ਨੇ ਆਪਣੀ ਦੂਜੀ ਕੋਸ਼ਿਸ਼ 'ਚ ਫਾਊਲ ਕੀਤਾ ਅਤੇ ਤੀਜੀ ਕੋਸ਼ਿਸ 'ਚ ਉਹ 83.39 ਮੀਟਰ ਹੀ ਜੈਵਲਿਨ ਸੱਟ ਸਕੇ। ਨੀਰਜ ਨੇ ਜਿਊਰਿਖ ਤੋਂ ਕਿਹਾ, ਤੀਜੇ ਦੌਰ ਦੇ ਥ੍ਰੋਅ ਦੇ ਦੌਰਾਨ ਮੇਰੀ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ। ਮੈਂ ਚੌਥੇ ਥਰੋ ਦੇ ਲਈ ਕੋਸ਼ਿਸ਼ ਕੀਤੀ ਸੀ ਪਰ ਦਰਦ ਕਾਰਨ ਮੈਂ ਰਨ ਅਪ 'ਤੇ ਹੀ ਰੁਕ ਗਿਆ।