ਭਾਰਤ ਦੇ ਮੁਰਲੀ ​​ਸ਼੍ਰੀਸ਼ੰਕਰ ਨੇ ਯੂਨਾਨ 'ਚ ਲੰਬੀ ਛਾਲ 'ਚ ਜਿੱਤਿਆ ਸੋਨ ਤਮਗਾ

05/26/2022 5:06:59 PM

ਨਵੀਂ ਦਿੱਲੀ (ਏਜੰਸੀ)- ਭਾਰਤ ਦੇ ਲੰਬੇ ਛਾਲ ਦੇ ਖਿਡਾਰੀ ਮੁਰਲੀ ​​ਸ੍ਰੀਸ਼ੰਕਰ ਨੇ ਯੂਨਾਨ ਵਿੱਚ 12ਵੀਂ ਅੰਤਰਰਾਸ਼ਟਰੀ ਜੰਪਿੰਗ ਮੀਟ ਵਿੱਚ 8.31 ਮੀਟਰ ਦੀ ਛਾਲ ਮਾਰ ਕੇ ਸੋਨ ਤਗ਼ਮਾ ਜਿੱਤਿਆ। ਟੋਕੀਓ ਓਲੰਪਿਕ ਖੇਡ ਚੁੱਕੇ ਸ਼੍ਰੀਸ਼ੰਕਰ ਦੇ ਨਾਂ 8.36 ਮੀਟਰ ਦਾ ਰਾਸ਼ਟਰੀ ਰਿਕਾਰਡ ਹੈ।

ਇਹ ਵੀ ਪੜ੍ਹੋ: ਥਾਮਸ ਕੱਪ ਚੈਂਪੀਅਨ ਭਾਰਤੀ ਬੈੱਡਮਿੰਟਨ ਟੀਮ ਦੇ ਮੈਂਬਰ ਧਰੁਵ ਕਪਿਲਾ ਦੇ ਘਰ ਪੁੱਜੇ ਖੇਡ ਮੰਤਰੀ

 

ਸਵੀਡਨ ਦੇ ਟੋਬੀਅਸ ਮੋਂਟਲੇਰ ਨੇ 8.27 ਮੀਟਰ ਦੀ ਛਾਲ ਲਗਾ ਕੇ ਚਾਂਦੀ ਦਾ ਤਮਗਾ ਜਿੱਤਿਆ, ਜਦੋਂਕਿ ਫਰਾਂਸ ਦੇ ਜੂਲੇਸ ਪੋਮੇਰੀ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਸਿਰਫ਼ ਚੋਟੀ ਦੇ ਤਿੰਨ ਖਿਡਾਰੀ ਹੀ 8 ਮੀਟਰ ਤੋਂ ਅੱਗੇ ਜਾ ਸਕੇ। ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਨੇ ਟਵੀਟ ਕੀਤਾ, 'ਸ਼੍ਰੀਸ਼ੰਕਰ ਨੇ ਯੂਨਾਨ ਦੇ ਕਾਲਥੀਆ ਵਿੱਚ 12ਵੀਂ ਅੰਤਰਰਾਸ਼ਟਰੀ ਜੰਪਿੰਗ ਮੀਟ ਵਿੱਚ 8.31 ਮੀਟਰ ਦੀ ਛਾਲ ਮਾਰੀ।'

ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਸੇਨੇਗਲ 'ਚ ਹਸਪਤਾਲ 'ਚ ਲੱਗੀ ਭਿਆਨਕ ਅੱਗ, 11 ਨਵਜੰਮੇ ਬੱਚਿਆਂ ਦੀ ਹੋਈ ਮੌਤ

PunjabKesari

ਓਲੰਪਿਕ ਤੋਂ ਬਾਅਦ ਆਪਣੇ ਪਹਿਲੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਸ਼੍ਰੀਸ਼ੰਕਰ ਨੇ ਕੱਲ੍ਹ ਅਭਿਆਸ ਵਿੱਚ 7.88 ਅਤੇ 7. 71 ਮੀਟਰ ਦੀ ਛਾਲ ਮਾਰੀ ਸੀ। ਕੇਰਲ ਦੇ ਇਸ ਐਥਲੀਟ ਨੇ ਸੀਜ਼ਨ ਦੀ ਪਹਿਲੀ ਇੰਡੀਆ ਓਪਨ ਜੰਪਸ ਮੀਟ ਵਿੱਚ 8.14 ਅਤੇ 8. 17 ਮੀਟਰ ਦੀ ਛਾਲ ਮਾਰੀ ਸੀ। ਉਨ੍ਹਾਂ ਨੇ ਕੋਝੀਕੋਡ ਵਿੱਚ ਫੈਡਰੇਸ਼ਨ ਕੱਪ ਵਿੱਚ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜਿਆ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News