ਭਾਰਤ ਦੇ ਸਭ ਤੋਂ ਹੋਣਹਾਰ ਫੁੱਟਬਾਲ ਖਿਡਾਰੀ ਜੇ.ਜੇ.

06/13/2017 10:07:51 PM

ਆਈਜੋਲ— ਭਾਰਤੀ ਫੁੱਟਬਾਲ 'ਚ ਹਾਲ ਦੇ ਦਿਨਾਂ 'ਚ ਜੇ.ਜੇ. ਲਾਲਪੇਖਲੁਆ ਸਭ ਤੋਂ ਹੋਣਹਾਰ ਖਿਡਾਰੀ ਦੇ ਰੂਪ 'ਚ ਵਧੀਆ ਪ੍ਰਦਰਸ਼ਨ ਕਰਕੇ ਸਾਹਮਣੇ ਆਏ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ਅਨੋਖੀਆ ਰਹੀਆਂ ਹਨ ਅਤੇ ਉਨ੍ਹਾਂ ਨੇ ਆਪਣੇ ਖੇਡ ਨਾਲ ਕਾਫੀ ਪ੍ਰਭਾਵਿਤ ਕੀਤਾ ਹੈ। ਫੁੱਟਬਾਲ ਪਲੇਅਰ ਐਸੋਸ਼ੀਏਸ਼ਨ ਆਫ ਇੰਡੀਆ ( ਐੱਫ.ਪੀ.ਏ.ਆਈ.) ਨੇ ਉਨ੍ਹਾਂ ਨੂੰ ਸਰਵਸ਼੍ਰੇਸ਼ਠ ਭਾਰਤੀ ਪਲੇਅਰ-2016 ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਉਨ੍ਹਾਂ ਨੂੰ ਐੱਫ.ਪੀ.ਏ.ਆਈ. (2010-2011) ਵਲੋਂ ਸਰਵਸ਼੍ਰੇਸ਼ਠ ਯੁਵਾ ਖਿਡਾਰੀ ਪੁਰਸਕਾਰ ਨਾ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਜਨਵਰੀ 'ਚ ਭਾਰਤ ਦੇ ਇਸ ਅੰਤਰਰਾਸ਼ਟਰੀ ਖਿਡਾਰੀ ਨੇ ਸੈਫ ਚੈਂਪੀਅਨਸ਼ਿਪ ਕੁਆਲੀਫਾਈ ਕੀਤਾ ਸੀ। ਜੇ.ਜੇ. ਜਾ ਜਨਮ ਮਿਜ਼ੋਰਮ ਦੇ ਹਨੀਹਥੀਅਲ ਪਿੰਡ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਅਤੇ ਵੱਡੇ ਭਰਾ ਦੋਵੇਂ ਭਾਰਤੀ ਮਿਜ਼ੋਰਮ ਕਲੱਬ ਦੇ ਲਈ ਖੇਡ ਚੁੱਕੇ ਹਨ। ਭਾਰਤੀ ਫੁੱਟਬਾਲ ਮਹਾਸੰਘ ਵਲੋਂ 2013 'ਚ ਸਾਲ ਦੇ ਉੱਭਰੇ ਖਿਡਾਰੀ ਦਾ ਵੀ ਸਨਮਾਨ ਮਿਲ ਚੁੱਕਿਆ ਹੈ।