ਅੰਡਰ-20 ਚੈਂਪੀਅਨਸ਼ਿਪ ’ਚ ਭਾਰਤ ਦਾ ਇਤਿਹਾਸਕ ਪ੍ਰਦਰਸ਼ਨ, ਜਿੱਤੇ 7 ਤਮਗੇ

08/19/2022 5:59:36 PM

ਸੋਫੀਆ/ਬੁਲਗਾਰੀਆ (ਏਜੰਸੀ)- ਭਾਰਤੀ ਫ੍ਰੀਸਟਾਈਲ ਕੁਸ਼ਤੀ ਟੀਮ ਨੇ ਵਿਸ਼ਵ ਅੰਡਰ-20 ਚੈਂਪੀਅਨਸ਼ਿਪ ’ਚ ਆਪਣਾ ਹੁਣ ਤੱਕ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 1 ਚਾਂਦੀ ਅਤੇ 6 ਕਾਂਸੀ ਸਮੇਤ 7 ਤਮਗੇ ਹਾਸਲ ਕੀਤੇ। ਭਾਰਤ 112 ਅੰਕਾਂ ਦੇ ਨਾਲ ਫਰੀਸਟਾਈਲ ਟੀਮ ਰੈਂਕਿੰਗ ’ਚ ਤੀਜੇ ਸਥਾਨ ’ਤੇ ਰਿਹਾ, ਜਦਕਿ ਇਰਾਨ (159) ਅਤੇ ਅਮਰੀਕਾ (132) ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਇਹ ਜੂਨੀਅਰ ਚੈਂਪੀਅਨਸ਼ਿਪ ’ਚ ਭਾਰਤ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ।

2021 ’ਚ ਭਾਰਤ 101 ਅੰਕ ਦੇ ਨਾਲ 5ਵੇਂ ਸਥਾਨ ’ਤੇ ਰਿਹਾ ਸੀ। ਭਾਰਤ ਦਾ ਇਕਲੌਤਾ ਚਾਂਦੀ ਤਮਗਾ ਮਹੇਂਦਰ ਗਾਇਕਵਾੜ ਨੇ ਜਿੱਤਿਆ। ਮਹੇਂਦਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਤੱਕ ਪਹੁੰਚਿਆ, ਜਿੱਥੇ ਇਰਾਨ ਦੇ ਆਮਿਰੇਜਾ ਫਰਦੀਨ ਮਾਸੂਮੀ ਨੇ ਉਸ ਨੂੰ ਤਕਨੀਕੀ ਸ਼੍ਰੇਸ਼ਠਾ ਦੇ ਆਧਾਰ ’ਤੇ 13-2 ਨਾਲ ਹਰਾਇਆ। ਜੂਨੀਅਰ ਏਸ਼ੀਆਈ ਚੈਂਪੀਅਨਸ਼ਿਪ ਦੇ ਸਿਲਵਰ ਮੈਡਲਿਸਟ ਗਾਇਕਵਾੜ ਨੇ ਕੁਆਰਟਰ ਫਾਈਨਲ ’ਚ ਤੁਕ੍ਰੀਏ ਦੇ ਆਦਿਲ ਮਿਸਿਰਸੀ ਨੂੰ 6-4 ਨਾਲ ਹਰਾਇਆ ਸੀ, ਜਦ ਕਿ ਸੈਮੀਫਾਈਨਲ ’ਚ ਉਸ ਨੇ ਉਜਬੇਕੀਸਤਾਨ ਦੇ ਨਾਮੋਜ ਅਦਬੂਰਾਸ਼ਿਦੋਵ ਨੂੰ 6-0 ਨਾਲ ਹਰਾਇਆ ਸੀ। ਇਸ ਤੋਂ ਇਲਾਵਾ ਮੋਹਿਤ ਕੁਮਾਰ (61 ਕਿ. ਗ੍ਰਾ.) ਅਤੇ ਸਾਗਰ ਜਗਲਾਨ (74 ਕਿ. ਗ੍ਰਾ.) ਨੇ ਵੀ ਕਾਂਸੀ ਤਮਗਾ ਜਿੱਤਿਆ।

cherry

This news is Content Editor cherry