ਪੋਲੈਂਡ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਭਾਰਤ ਦੀ ਚੰਗੀ ਸ਼ੁਰੂਆਤ

09/11/2018 2:39:20 PM

ਨਵੀਂ ਦਿੱਲੀ : ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਪੋਲੈਂਡ ਦੇ ਗਿਲਵਿਸ ਵਿਚ ਮਹਿਲਾਵਾਂ ਦੇ 13ਵੇਂ ਅੰਤਰਰਾਸ਼ਟਰੀ ਸਿਲੇਸਿਅਨ ਚੈਂਪੀਅਨਸ਼ਿਪ ਦੇ ਪਹਿਲੇ ਦੌਰ ਵਿਚ ਰੂਸ ਦੀ ਐਲਮੀਰਾ ਅਜਿਜੋਵਾ ਨੂੰ ਹਰਾਇਆ। ਲਵਲੀਨਾ (69 ਕਿ.ਗ੍ਰਾ) ਨੇ ਸੋਮਵਾਰ ਰਾਤ ਵੇਲਟਰਵੇਟ ਵਰਗ ਦੇ ਮੁਕਾਬਲੇ ਵਿਚ ਅਜਿਜੋਵਾ ਖਿਲਾਫ 4-1 ਿਲ ਜਿੱਤ ਦਰਜ ਕੀਤੀ। ਅਜਿਜੋਵਾ ਇਸ ਸਾਲ ਨੇਸ਼ਨਸ ਕੱਪ ਦੀ ਚਾਂਦੀ ਤਮਗਾ ਜੇਤੂ ਹੈ। ਲਵਲੀਨਾ ਅੱਗਲੇ ਦੌਰ ਵਿਚ ਚੈਕ ਗਣਰਾਜ ਦੀ ਮਾਰਟਿਨਾ ਸ਼ਮੋਰਾਨਜੋਵਾ ਨਾਲ ਭਿੜੇਗੀ। ਲਵਲੀਨਾ ਨੇ ਇਸ ਸਾਲ ਇੰਡੀਆ ਓਪਨ ਵਿਚ ਸੋਨ ਅਤੇ ਮੰਗਲੋਲੀਆ ਵਿਚ ਉਲਾਨਬਟੋਰ ਕੱਪ ਵਿਚ ਚਾਂਦੀ ਤਮਗਾ ਜਿੱਤਿਆ ਹੈ।

ਇਸ ਟੂਰਨਾਮੈਂਟ ਵਿਚ ਭਾਰਤ ਸਮੇਤ 21 ਦੇਸ਼ਾਂ ਦੇ ਮੁੱਕੇਬਾਜ਼ ਹਿੱਸਾ ਲੈ ਰਹੇ ਹਨ ਜਿਸ ਵਿਚ ਇੰਗਲੈਂਡ, ਕਜਾਕਿਸਤਾਨ, ਫਰਾਂਸ, ਜਰਮਨੀ ਅਤੇ ਯੁਕ੍ਰੇਨ ਵੀ ਸ਼ਾਮਲ ਹੈ। ਟੂਰਨਾਮੈਂਟ ਦੀ ਭਾਰਤੀ ਟੀਮ ਵਿਚ ਨੌਜਵਾਨ ਅਤੇ ਤਜ਼ਰਬੇ ਦਾ ਮਿਸ਼ਰਣ ਹੈ। ਟੀਮ ਵਿਚ ਐੱਮ. ਸੀ. ਮੈਰੀਕਾਮ (48 ਕਿ. ਗ੍ਰਾ) ਅਤੇ ਐੱਲ ਸਰੀਤਾ ਦੇਵੀ (60 ਕਿ.ਗ੍ਰਾ) ਦੇਵੀ ਵਰਗੀ ਤਜ਼ਰਬੇਕਾਰ ਖਿਡਾਰਨਾਂ ਤੋਂ ਇਲਾਵਾ ਸਾਬਕਾ ਨੌਜਵਾਨ ਵਿਸ਼ਵ ਚੈਂਪੀਅਨ ਸ਼ਸ਼ੀ ਚੋਪੜਾ (57 ਕਿ.ਗ੍ਰਾ) ਅਤੇ ਏਸ਼ੀਆਈ ਨੌਜਵਾਨ ਚੈਂਪੀਅਨ ਮਨੀਸ਼ਾ (54 ਕਿ.ਗ੍ਰਾ) ਵਰਗੇ ਮੁੱਕੇਬਾਜ਼ ਸ਼ਾਮਲ ਹਨ।