ਅੱਜ ਹੋਣ ਵਾਲੇ ਮਹਾ-ਮੁਕਾਬਲੇ ''ਚ ਭਾਰਤ ਦਾ ਪਲੜਾ ਭਾਰੀ

06/18/2017 4:28:49 AM

ਮੁੰਬਈ— ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ਾਨ ਟੈਟ ਦਾ ਕਹਿਣਾ ਹੈ ਕਿ ਐਤਵਾਰ ਨੂੰ ਪਾਕਿਸਤਾਨ ਖਿਲਾਫ ਹੋਣ ਵਾਲੇ ਚੈਂਪੀਅਨਸ ਟਰਾਫੀ ਫਾਈਨਲ 'ਚ ਭਾਰਤ ਦਾ ਪਲੜਾ ਭਾਰੀ ਹੈ। ਮੈਚ 'ਚ ਮਜਬੂਤ ਦਾਅਵੇਦਾਰ ਦੇ ਰੂਪ 'ਚ ਹੋਵੇਗੀ। ਪਾਕਿਸਤਾਨ ਨੇ ਵੀ ਕੁਝ ਵਧੀਆ ਕ੍ਰਿਕਟ ਖੇਡੀ ਹੈ ਅਤੇ ਕੁਝ ਵਧੀਆ ਜਿੱਤ ਦਰਜ ਕੀਤੀ ਹੈ। ਹਾਲਾਂਕਿ ਕੋਈ ਵੀ ਟੀਮ ਜਿੱਤ ਸਕਦੀ ਹੈ। ਪਰ ਇਸ ਸਮੇਂ ਭਾਰਤ ਦਾ ਪਲੜਾ ਭਾਰੀ ਕਹਾਂਗਾ, ਉਨ੍ਹਾਂ ਦੀ ਬੱਲੇਬਾਜ਼ੀ ਬਹੁਤ ਮਜਬੂਤ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤੀ ਟੀਮ ਕਾਫੀ ਸੰਤੁਲਿਤ ਹੈ। ਉਨ੍ਹਾਂ ਦੇ ਕੋਲ ਰਵੀਚੰਦਰਨ ਅਸ਼ਵਿਨ ਵੀ ਹੈ। ਜਰੂਰਤ ਹੈ ਕਿ ਹਾਰਦਿਕ ਪੰਡਯਾ ਵਰਗਾ ਖਿਡਾਰੀ ਅੱਗੇ ਵੱਧ ਕੇ ਪ੍ਰਦਰਸ਼ਨ ਕਰੇ। ਇਹ ਕਰੀਬੀ ਮੁਕਾਬਲਾ ਹੋਵੇਗਾ। ਪਰ ਕਹਿਣਾ ਹੋਵੇਗਾ ਕਿ ਪਾਕਿਸਤਾਨ ਦੇ ਗੇਂਦਬਾਜ਼ੀ ਥੋੜੀ ਵਧੀਆ ਹੈ ਅਤੇ ਭਾਰਤ ਦੀ ਬੱਲੇਬਾਜ਼ੀ ਵਧੀਆ ਹੈ।