ਮੁੰਬਈ ਇੰਟਰਨੈਸ਼ਨਲ ਸ਼ਤਰੰਜ : ਭਾਰਤ ਦੇ ਅਭਿਜੀਤ ਗੁਪਤਾ ਨੇ ਯੂਕ੍ਰੇਨ ਦੇ ਐਡਮ ਤੁਖੋਵ ਨੂੰ ਹਰਾਇਆ

01/05/2020 11:56:14 AM

ਮੁੰਬਈ : ਆਈ. ਆਈ. ਐੱਫ. ਐੱਲ. ਮੁੰਬਈ ਇੰਟਰਨੈਸ਼ਨਲ ਸ਼ਤਰੰਜ ਵਿਚ ਭਾਰਤ ਦੇ ਟਾਪ ਸੀਡ ਖਿਡਾਰੀ ਗ੍ਰੈਂਡ ਮਾਸਟਰ ਅਭਿਜੀਤ ਗੁਪਤਾ ਨੇ ਛੇਵੇਂ ਰਾਊਂਡ ਵਿਚ ਯੂਕ੍ਰੇਨ ਦੇ ਗ੍ਰੈਂਡ ਮਾਸਟਰ ਐਡਮ ਤੁਖੋਵ ਨੂੰ ਹਰਾਉਂਦਿਆਂ ਸਾਂਝੀ ਬੜ੍ਹਤ ਹਾਸਲ ਕਰ ਲਈ ਹੈ।

ਪਹਿਲੇ ਬੋਰਡ 'ਤੇ ਹੋਏ ਇਸ ਮੁਕਾਬਲੇ ਵਿਚ ਕਿਊ. ਜੀ. ਡੀ. ਓਪਨਿੰਗ ਖੇਡੀ ਗਈ ਤੇ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਸਿਰਫ 27 ਚਾਲਾਂ ਵਿਚ ਅਭਿਜੀਤ ਨੇ ਜਿੱਤ ਦਰਜ ਕਰਦੇ ਹੋਏ ਖਿਤਾਬ ਜਿੱਤਣ ਦੀ ਉਮੀਦ ਕਾਇਮ ਕਰ ਲਈ ਹੈ। ਪ੍ਰਤੀਯੋਗਿਤਾ ਵਿਚ ਭਾਰਤ ਸਮੇਤ 23 ਦੇਸ਼ਾਂ ਦੇ 152 ਚੋਣਵੇਂ ਖਿਡਾਰੀ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿਚ 25 ਗ੍ਰੈਂਡ ਮਾਸਟਰਜ਼ ਸਮੇਤ ਕੁਲ 93 ਫਿਡੇ ਟਾਈਟਲ ਹੋਲਡਰ ਖਿਡਾਰੀ ਹਨ।