ਰਾਸ਼ਟਰ ਮੰਡਲ ਖੇਡਾਂ ਲਈ ਭਾਰਤ ਦੀ 31 ਮੈਂਬਰੀ ਐਥਲੈਟਿਕਸ ਟੀਮ ਦਾ ਐਲਾਨ

03/11/2018 2:14:28 AM

ਨਵੀਂ ਦਿੱਲੀ/ਪਟਿਆਲਾ— ਭਾਰਤੀ ਐਥਲੈਟਿਕਸ ਮਹਾਸੰਘ ਨੇ ਅੱਜ ਆਗਾਮੀ ਗੋਲਡ ਕੋਸਟ ਰਾਸ਼ਟਰ ਮੰਡਲ ਖੇਡਾਂ ਲਈ ਭਾਰਤ ਦੀ 31 ਮੈਂਬਰੀ ਟਰੈਕ ਤੇ ਫੀਲਡ ਟੀਮ ਦਾ ਐਲਾਨ ਕੀਤਾ, ਜਿਸ ਵਿਚ 18 ਪੁਰਸ਼ ਤੇ 13 ਮਹਿਲਾ ਮੈਂਬਰ ਹਨ। ਜੂਨੀਅਰ ਵਿਸ਼ਵ ਚੈਂਪੀਅਨ ਜੈਵਲਿਨ ਥ੍ਰੋਅ ਖਿਡਾਰੀ ਨੀਰਜ ਚੋਪੜਾ ਰਾਸ਼ਟਰ ਮੰਡਲ ਖੇਡਾਂ ਵਿਚ ਪਹਿਲੀ ਵਾਰ ਉਤਰੇਗਾ।  ਭਾਰਤ ਨੂੰ ਐਥਲੈਟਿਕਸ ਵਿਚ 37 ਕੋਟਾ ਸਥਾਨ ਮਿਲੇ ਸਨ ਪਰ ਪਟਿਆਲਾ ਵਿਚ 5 ਤੋਂ 8 ਮਾਰਚ ਤਕ ਹੋਏ ਫੈੱਡਰੇਸ਼ਨ ਕੱਪ ਰਾਸ਼ਟਰੀ ਚੈਂਪੀਅਨਸ਼ਿਪ ਤੋਂ ਬਾਅਦ ਏ. ਐੱਫ. ਆਈ. ਚੋਣ ਕਮੇਟੀ ਨੇ 31 ਨੂੰ ਹੀ ਚੁਣਿਆ।
ਭਾਰਤੀ ਐਥਲੈਟਿਕਸ ਟੀਮ —ਪੁਰਸ਼- ਜਿੰਸਨ ਜਾਨਸਨ (1500 ਮੀਟਰ), ਦਾਰੁਨ ਅਯਾਸਵਾਮੀ (300 ਮੀਟਰ, ਚਾਰ ਗੁਣਾ 400 ਮੀਟਰ ਰਿਲੇਅ), ਤੇਜਸਿਵਨ ਸ਼ੰਕਰ (ਹਾਈ ਜੰਪ), ਸਿਧਾਰਥ ਯਾਦਵ (ਹਾਈ ਜੰਪ),  ਸ਼੍ਰੀਸ਼ੰਕਰ (ਲੌਂਗ ਜੰਪ), ਅਰਪਿੰਦਰ (ਤੀਹਰੀ ਛਲਾਂਗ), ਰਾਕੇਸ਼ ਬਾਬੂ (ਤੀਹਰੀ ਛਲਾਂਗ), ਤੇਜਿੰਦਰਪਾਲ ਸਿੰਘ ਤੂਰ (ਸ਼ਾਟਪੁੱਟ), ਨੀਰਜ ਚੋਪੜਾ (ਜੈਵਲਿਨ), ਵਿਪਨ ਕਸਾਨਾ (ਜੈਵਲਿਨ), ਇਰਫਾਨ ਥੋਡੀ (20 ਕਿ. ਮੀ. ਪੈਦਲਚਾਲ), ਮੁਹੰਮਦ ਅਨਸ, ਜੀਵਨ ਕੇ., ਅਮੋਜ ਜੈਕਬ, ਕੁਨਹੂ ਮੁਹੰਮਦ, ਜੀਤੂ ਬੇਬੀ, ਅਰੋਕੀਆ ਰਾਜੀਵ (ਚਾਰ ਗੁਣਾ 400 ਮੀਟਰ ਰਿਲੇਅ ਟੀਮ)।
ਮਹਿਲਾ - ਹਿਮਾ ਦਾਸ (200 ਮੀਟਰ ਤੇ 400 ਗੁਣਾ ਮੀਟਰ, ਚਾਰ ਗੁਣਾ 400 ਮੀਟਰ ਰਿਲੇਅ), ਸੁਰੀਆ ਐੱਲ. (10,000 ਮੀਟਰ), ਨਯਨਾ ਜੇਮਸ (ਲੌਂਗ ਜੰਪ), ਨੀਨਾ ਪਿੰਟੋ, (ਲੌਂਗ ਜੰਪ), ਸੀਮਾ ਪੂਨੀਆ (ਡਿਸਕਸ ਥ੍ਰੋਅ), ਨਵਜੀਤ ਕੌਰ ਢਿੱਲੋਂ (ਡਿਸਕਸ ਥ੍ਰੋਅ), ਪੂਰਨਿਮਾ ਐੱਚ. (ਹੈਪਟਾਥਲਨ), ਸੌਮਿਆ ਬੇਬੀ (20 ਕਿ. ਮੀਟਰ ਪੈਦਲ ਚਾਲ),ਖੁਸ਼ਬੀਰ ਕੌਰ (20ਕਿ. ਮੀਟਰ ਪੈਦਲ ਚਾਲ), ਐੱਮ. ਆਰ. ਪੂਵਮਾ, ਸੋਨੀਆ ਬੈਸ਼ਯ, ਸਰਿਤਾਬੇਨ ਗਾਇਕਵਾੜ, ਜੌਨਾ ਮੁਰਮੂ (ਚਾਰ ਗੁਣਾ400 ਮੀਟਰ ਰਿਲੇਅ)।