ਚਿਲੀ ਖਿਲਾਫ ਸੈਮੀਫਾਈਨਲ ''ਚ ਭਾਰਤ ਦਾ ਪਲੜਾ ਭਾਰੀ

06/21/2019 4:59:18 PM

ਹਿਰੋਸ਼ਿਮਾ— ਖਿਤਾਬ ਦੀ ਮਜ਼ਬੂਤ ਦਾਅਵੇਦਾਰ ਭਾਰਤ ਸ਼ਨੀਵਾਰ ਨੂੰ ਇੱਥੇ ਮਹਿਲਾ ਐੱਫ.ਆਈ.ਐੱਚ. ਫਾਈਨਲਸ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਘੱਟ ਰੈਂਕਿੰਗ ਵਾਲੇ ਚਿਲੀ ਦੇ ਖਿਲਾਫ ਟੋਕੀਓ ਓਲੰਪਿਕ ਕੁਆਲੀਫਾਇਰ 'ਚ ਜਗ੍ਹਾ ਸੁਰੱਖਿਅਤ ਕਰਨ ਲਈ ਉਤਰੇਗਾ। ਨੌਵੀਂ ਰੈਂਕਿੰਗ ਦੀ ਭਾਰਤੀ ਟੀਮ ਅਜੇ ਤਕ ਟੂਰਨਾਮੈਂਟ 'ਚ ਅਜੇਤੂ ਰਹੀ ਹੈ। ਉਸ ਨੇ ਉਰੂਗਵੇ (4-1), ਪੋਲੈਂਡ (5-0) ਅਤੇ ਫਿਜੀ (11-0) 'ਤੇ ਆਸਾਨ ਜਿੱਤ ਦਰਜ ਕੀਤੀ। ਭਾਰਤ ਦੀ ਮੌਜੂਦਾ ਫਾਰਮ ਅਤੇ ਵਿਸ਼ਵ ਰੈਂਕਿੰਗ ਨੂੰ ਦੇਖਦੇ ਹੋਏ ਉਸ ਨੂੰ ਵਿਸ਼ਵ 'ਚ 16ਵੇਂ ਨੰਬਰ 'ਤੇ ਚਿਲੀ 'ਤੇ ਜਿੱਤ ਦਰਜ ਕਰਨ 'ਚ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ।

ਭਾਰਤ ਟੋਕੀਓ ਓਲੰਪਿਕ ਕੁਆਲੀਫਾਇਰ ਦੇ ਅੰਤਿਮ ਦੌਰ 'ਚ ਜਗ੍ਹਾ ਸੁਰੱਖਿਅਤ ਕਰਨ ਤੋਂ ਸਿਰਫ ਇਕ ਜਿੱਤ ਪਿੱਛੇ ਹੈ। ਇਸ ਟੂਰਨਾਮੈਂਟ 'ਚ ਚੋਟੀ 'ਤੇ ਰਹਿਣ ਵਾਲੀਆਂ ਦੋ ਟੀਮਾਂ ਕੁਆਲੀਫਾਇਰ 'ਚ ਜਗ੍ਹਾ ਬਣਾਉਣਗੀਆਂ ਜੋ ਇਸ ਸਾਲ ਦੇ ਅੰਤ 'ਚ ਖੇਡਿਆ ਜਾਵੇਗਾ। ਭਾਰਤੀ ਟੀਮ ਨੂੰ ਸਾਰੇ ਮੈਚਾਂ 'ਚ ਗੋਲ ਕਰਨ ਦੇ ਢੁਕਵੇਂ ਮੌਕੇ ਮਿਲੇ ਪਰ ਆਖਰੀ ਪਲਾਂ 'ਚ ਖੁੰਝਣ ਨਾਲ ਉਹ ਵੱਡੇ ਫਰਕ ਤੋਂ ਨਹੀਂ ਜਿੱਤ ਸਕਿਆ। ਕੋਚ ਸ਼ੋਰਡ ਮਾਰਿਨ ਨੇ ਕਿਹਾ, ''ਅਜੇ ਵੀ ਸੁਧਾਰ ਦੀ ਜ਼ਰੂਰਤ ਹੈ। ਸਾਡੀ ਗੋਲ ਕਰਨ ਦੀ ਦਰ ਇਸ ਤੋਂ ਬਿਹਤਰ ਹੋ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅਸੀਂ ਆਸਾਨੀ ਨਾਲ ਜਿੱਤ ਸਕਦੇ ਹਾਂ।''

Tarsem Singh

This news is Content Editor Tarsem Singh