ਭਾਰਤ ਏ ਟੀਮ ਨੇ ਦੱਖਣੀ ਕੋਰੀਆ ਨਾਲ ਖੇਡਿਆ 1-1 ਦਾ ਡਰਾਅ

07/11/2018 8:32:18 AM

ਬੈਂਗਲੁਰੂ— ਭਾਰਤੀ ਪੁਰਸ਼ ਏ ਹਾਕੀ ਟੀਮ ਨੇ ਦੱਖਣੀ ਕੋਰੀਆ ਦੀ ਰਾਸ਼ਟਰੀ ਟੀਮ ਦੇ ਨਾਲ ਮੰਗਲਵਾਰ ਨੂੰ ਪਹਿਲਾ ਅਭਿਆਸ ਮੈਚ 1-1 ਨਾਲ ਡਰਾਅ ਖੇਡਿਆ। ਕੋਰੀਆਈ ਟੀਮ ਅਗਲੇ ਮਹੀਨੇ ਹੋਣ ਵਾਲੀਆਂ ਜਕਾਰਤਾ ਏਸ਼ੀਆਈ ਖੇਡਾਂ ਤੋਂ ਪਹਿਲਾਂ ਇੱਥੇ ਅਭਿਆਸ ਕਰਨ ਲਈ ਆਈ ਹੈ।

ਕੋਰੀਆਈ ਟੀਮ ਨੇ ਮਜ਼ਬੂਤ ਡਿਫੈਂਸ ਦਿਖਾਉਂਦੇ ਹੋਏ ਭਾਰਤ ਨੂੰ ਗੋਲ ਕਰਨ ਤੋਂ ਰੋਕੇ ਰਖਿਆ। ਭਾਰਤ ਨੂੰ ਪਹਿਲੇ ਕੁਆਰਟਰ 'ਚ ਪੈਨਲਟੀ ਕਾਰਨਰ ਮਿਲਿਆ ਪਰ ਡਰੈਗ ਫਲਿਕਰ ਰੁਪਿੰਦਰ ਪਾਲ ਸਿੰਘ ਦਾ ਸ਼ਾਟ ਪੋਸਟ ਨਾਲ ਟਕਰਾਅ ਗਿਆ। ਪਹਿਲੇ ਦੋ ਕੁਆਰਟਰ ਗੋਲ ਰਹਿਤ ਰਹਿਣ ਦੇ ਬਾਅਦ ਕੋਰੀਆ ਨੇ 31ਵੇਂ ਮਿੰਟ 'ਚ ਸੀਓ ਇਨਵੂ ਦੇ ਗੋਲ ਨਾਲ ਬੜ੍ਹਤ ਬਣਾ ਲਈ। ਭਾਰਤ ਨੇ 48ਵੇਂ ਮਿੰਟ 'ਚ ਅਰਮਾਨ ਕੁਰੈਸ਼ੀ ਦੇ ਮੈਦਾਨੀ ਗੋਲ ਨਾਲ ਬਰਾਬਰੀ ਹਾਸਲ ਕੀਤੀ। ਇਸ ਤੋਂ ਬਾਅਦ ਕੋਈ ਟੀਮ ਗੋਲ ਨਹੀਂ ਕਰ ਸਕੀ।