ਵਿਰਾਟ ਦੇ ‘ਵੀਰਾਂ’ ਨੇ ਇੰਗਲੈਂਡ ਖ਼ਿਲਾਫ਼ ਸੀਰੀਜ਼ ਜਿੱਤ ਕੇ ਬਣਾਇਆ ਇਹ ਰਿਕਾਰਡ

03/21/2021 11:23:26 AM

ਅਹਿਮਾਬਾਦ : ਭਾਰਤ ਨੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (64 ਦੌੜਾਂ) ਦੀ ਸ਼ਾਨਦਾਰ ਪਾਰੀ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ (ਅਜੇਤੂ 80 ਦੌੜਾਂ) ਦੇ ਅਰਧ ਸੈਂਕੜੇ ਨਾਲ ਸ਼ਨੀਵਾਰ ਨੂੰ ਇੱਥੇ ਪੰਜਵੇਂ ਅਤੇ ਆਖ਼ਰੀ ਟੀ-20 ਕੌਮਾਂਤਰੀ ਮੈਚ ਵਿਚ ਇੰਗਲੈਂਡ ਨੂੰ 36 ਦੌੜਾਂ ਨਾਲ ਹਰਾ ਕੇ ਸੀਰੀਜ਼ 3-2 ਨਾਲ ਆਪਣੇ ਨਾਂ ਕਰ ਲਈ। ਇਸ ਤੋਂ ਪਹਿਲਾਂ ਭਾਰਤ ਨੇ ਟੈਸਟ ਸੀਰੀਜ਼ 3-1 ਨਾਲ ਆਪਣੇ ਨਾਮ ਕੀਤੀ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 2 ਵਿਕਟਾਂ ’ਤੇ 224 ਦੌੜਾਂ ਦਾ ਸਕੋਰ ਬਣਾਇਆ ਅਤੇ ਫਿਰ ਇੰਗਲੈਂਡ ਨੂੰ 20 ਓਵਰ ਵਿਚ 8 ਵਿਕਟਾਂ ’ਤੇ 188 ਦੌੜਾਂ ’ਤੇ ਰੋਕ ਦਿੱਤਾ। ਭਾਰਤ ਨੇ ਇਸ ਜਿੱਤ ਨਾਲ ਲਗਾਤਾਰ ਛੇਵੀਂ ਟੀ-20 ਇੰਟਰਨੈਸ਼ਨਲ ਸੀਰੀਜ਼ ’ਤੇ ਕਬਜ਼ਾ ਕੀਤਾ ਹੈ। ਬੰਗਲਾਦੇਸ਼ ਖ਼ਿਲਾਫ਼ ਸਾਲ 2019 ਵਿਚ ਖੇਡੀ ਗਈ ਟੀ-20 ਇੰਟਰਨੈਸ਼ਨਲ ਸੀਰੀਜ਼ ਤੋਂ ਲੈ ਕੇ ਹੁਣ ਤੱਕ ਭਾਰਤੀ ਟੀਮ ਲਗਾਤਾਰ 6 ਸੀਰੀਜ਼ ਜਿੱਤ ਚੁੱਕੀ ਹੈ।

PunjabKesari

ਭਾਰਤ ਦੇ ਲਗਾਤਾਰ ਟੀ-20 ਸੀਰੀਜ਼ ਜਿੱਤ ਦਾ ਸਿਲਸਿਲਾ ਸਾਲ 2019 ਵਿਚ ਬੰਗਲਾਦੇਸ਼ ਖ਼ਿਲਾਫ਼ ਟੀ-20 ਸੀਰੀਜ਼ ਨਾਲ ਹੋਇਆ ਸੀ।

1. ਬੰਗਲਾਦੇਸ਼ ਦਾ ਭਾਰਤ ਦੌਰਾ - 3 ਮੈਚਾਂ ਦੀ ਟੀ-20 ਸੀਰੀਜ਼ 2019- ਭਾਰਤ 2-1 ਨਾਲ ਜਿੱਤਿਆ
2. ਵੈਸਟਇੰਡੀਜ਼ ਦਾ ਭਾਰਤ ਦੌਰਾ - 3 ਮੈਚਾਂ ਦੀ ਟੀ-20 ਸੀਰੀਜ਼ 2019- ਭਾਰਤ 2-1 ਨਾਲ ਜਿੱਤਿਆ
3. ਸ੍ਰੀ ਲੰਕਾ ਦਾ ਭਾਰਤ ਦੌਰਾ - 3 ਮੈਚਾਂ ਦੀ ਟੀ-20 ਸੀਰੀਜ਼ 2020- ਭਾਰਤ 2-0 ਨਾਲ ਜਿੱਤਿਆ
4. ਭਾਰਤ ਦਾ ਨਿਊਜ਼ੀਲੈਂਡ ਦੌਰਾ- 5 ਮੈਚਾਂ ਦੀ ਟੀ-20 ਸੀਰੀਜ਼ 2020- ਭਾਰਤ 5-0 ਨਾਲ ਜਿੱਤਿਆ
5. ਭਾਰਤ ਦਾ ਆਸਟਰੇਲੀਆ ਦੌਰਾ - 3 ਮੈਚਾਂ ਦੀ ਟੀ-20 ਸੀਰੀਜ਼ 2020- ਭਾਰਤ 2-1 ਨਾਲ ਜਿੱਤਿਆ
6. ਇੰਗਲੈਂਡ ਦਾ ਭਾਰਤ ਦੌਰਾ - 5 ਮੈਚਾਂ ਦੀ ਟੀ-20 ਸੀਰੀਜ਼ 2021- ਭਾਰਤ 3-2 ਨਾਲ ਜਿੱਤਿਆ

PunjabKesari


cherry

Content Editor

Related News