ਭਾਰਤ-ਦੱਖਣੀ ਅਫਰੀਕਾ ਮੈਚ ਰੱਦ ਹੋਣ ''ਤੇ ਪ੍ਰਸ਼ੰਸਕਾਂ ਨੇ BCCI ''ਤੇ ਇਸ ਤਰ੍ਹਾਂ ਕੱਢੀ ਭੜਾਸ

09/16/2019 12:47:56 PM

ਸਪੋਰਟਸ ਡੈਸਕ : ਧਰਮਸ਼ਾਲਾ ਵਿਚ ਲਗਾਤਾਰ ਮੀਂਹ ਪੈਣ ਕਾਰਨ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਟੀ-20 ਰੱਦ ਕਰਨਾ ਪਿਆ। ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਵਿਚ ਆਏ ਹਰ ਕ੍ਰਿਕਟ ਪ੍ਰਸ਼ੰਸਕ ਦਾ ਚਿਹਰਾ ਉੱਤਰਿਆ ਨਜ਼ਰ ਆਇਆ ਤਾਂ ਟੀ. ਵੀ. ਸਕ੍ਰੀਨ ਨਾਲ ਚਿਪਕੇ ਦੁਨੀਆ ਭਰ ਦੇ ਕ੍ਰਿਕਟ ਦੀਵਾਨੇ ਵੀ ਨਿਰਾਸ਼ ਹੀ ਦਿਸੇ। ਕੁਝ ਲੋਕ ਆਪਣਾ ਗੁੱਸਾ ਰੋਕ ਨਹੀਂ ਸਕੇ ਅਤੇ ਸੋਸ਼ਲ ਮੀਡੀਆ 'ਤੇ ਬੀ. ਸੀ. ਸੀ. ਆਈ. ਦੀ ਰੱਜ ਕੇ ਕਲਾਸ ਲਗਾ ਦਿੱਤੀ। ਪ੍ਰਸ਼ੰਸਕਾਂ ਨੇ ਬੀ. ਸੀ. ਸੀ. ਆਈ. ਦੀ ਯੋਜਨਾਵਾਂ ਅਤੇ ਮੈਚ ਵੈਨਿਊ 'ਤੇ ਕਈ ਸਵਾਲ ਖੜੇ ਕੀਤੇ।

ਟਾਸ ਤੋਂ ਕੁਝ ਸਮਾਂ ਪਹਿਲਾਂ ਮੀਂਹ ਰੁੱਕ ਗਿਆ ਸੀ ਅਤੇ ਗ੍ਰਾਊਂਡ ਸਟਾਫ ਮੈਦਾਨ 'ਚੋਂ ਪਾਣੀ ਕੱਢਣ ਵਿਚ ਲੱਗਿਆ ਹੀ ਸੀ ਕਿ ਟਾਸ ਤੋਂ ਠੀਕ ਪਹਿਲਾਂ ਮੀਂਹ ਫਿਰ ਸ਼ੁਰੂ ਹੋ ਗਿਆ। ਮੀਂਹ ਇੰਨਾ ਤੇਜ਼ ਸੀ ਕਿ ਮੈਚ ਸ਼ੁਰੂ ਹੋਣ ਦੇ ਸਮੇਂ ਤੋਂ ਡੇਢ ਘੰਟੇ ਬਾਅਦ ਹੀ ਮੈਚ ਰੱਦ ਕਰ ਦਿੱਤਾ ਗਿਆ। ਇਸ 'ਤੇ ਪ੍ਰਸ਼ੰਸਕਾਂ ਵਿਚ ਕਾਫੀ ਗੁੱਸਾ ਨਜ਼ਰ ਆਇਆ। ਪ੍ਰੰਸ਼ਸਕਾਂ ਨੇ ਆਪਣਾ ਗੁੱਸਾ ਸੋਸ਼ਲ ਮੀਡੀਆ 'ਤੇ ਕੱਢਿਆ ਅਤੇ ਬੀ. ਸੀ. ਸੀ. ਆਈ. ਨੂੰ ਲੰਮੇ ਹੱਥੀ ਲਿਆ।