Ind vs WI : ਮੀਂਹ ਕਾਰਨ ਪਹਿਲਾ ਵਨ ਡੇ ਮੈਚ ਹੋਇਆ ਰੱਦ

08/08/2019 7:06:54 PM

ਗਯਾਨਾ— ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਵੀਰਵਾਰ ਨੂੰ ਇੱਥੇ ਖੇਡਿਆ ਜਾਣ ਵਾਲਾ ਪਹਿਲਾ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਲਗਾਤਾਰ ਮੀਂਹ ਕਾਰਨ ਰੱਦ ਕਰਨਾ ਪਿਆ। ਮੀਂਹ ਦੇ ਅੜਿੱਕੇ ਕਾਰਨ ਮੈਚ ਵਿਚ ਸਿਰਫ 13 ਓਵਰਾਂ ਦੀ ਹੀ ਖੇਡ ਹੋ ਸਕੀ, ਜਿਸ ਵਿਚ ਵੈਸਟਇੰਡੀਜ਼ ਨੇ ਇਕ ਵਿਕਟ 'ਤੇ 54 ਦੌੜਾਂ ਬਣਾਈਆਂ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਤੇ ਬਾਅਦ ਵਿਚ ਵੀ ਲਗਾਤਾਰ ਮੀਂਹ ਪੈਂਦਾ ਰਿਹਾ, ਜਿਸ ਕਾਰਨ ਮੈਚ ਰੱਦ ਕਰਨਾ ਪਿਆ। 

PunjabKesari
ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੀਂਹ ਸ਼ੁਰੂ ਹੋ ਗਿਆ ਸੀ ਤੇ ਦੋ ਘੰਟੇ ਦੀ ਦੇਰੀ ਤੋਂ ਬਾਅਦ ਜਦੋਂ ਮੁਕਾਬਲਾ ਸ਼ੁਰੂ ਹੋਇਆ ਤਾਂ ਇਸ ਨੂੰ 43 ਓਵਰਾਂ ਦਾ ਕਰ ਦਿੱਤਾ ਗਿਆ। ਵੈਸਇੰਡੀਜ਼ ਨੇ ਹਾਲਾਂਕਿ ਜਦੋਂ  5.4 ਓਵਰਾਂ ਵਿਚ ਬਿਨਾਂ ਵਿਕਟ ਗੁਆਏ  9 ਦੌੜਾਂ ਬਣਾਈਆਂ ਸਨ ਤਾਂ ਦੁਬਾਰਾ ਮੀਂਹ ਆ ਗਿਆ ਤੇ ਇਸ ਵਾਰ ਮੈਚ ਨੂੰ ਸ਼ੁਰੂ ਹੋਣ 'ਤੇ 34 ਓਵਰਾਂ ਦਾ ਕੀਤਾ ਗਿਆ।  ਦੁਬਾਰਾ ਮੈਚ ਸ਼ੁਰੂ ਹੋਣ 'ਤੇ ਹਾਲਾਂਕਿ ਵੈਸਟਇੰਡੀਜ਼ ਨੇ ਜਦੋਂ 13 ਓਵਰਾਂ ਵਿਚ ਇਕ ਵਿਕਟ 'ਤੇ 54 ਦੌੜਾਂ ਬਣਾਈਆਂ ਸਨ ਤਾਂ ਫਿਰ ਤੇਜ਼ ਮੀਂਹ ਪੈਣ ਲੱਗਾ ਤੇ ਮੈਚ ਰੋਕਣਾ ਪਿਆ, ਜਿਹੜਾ ਦੁਬਾਰਾ ਸ਼ੁਰੂ ਨਹੀਂ ਹੋ ਸਕਿਆ। ਇਸ ਸਮੇਂ ਸਲਾਮੀ ਬੱਲੇਬਾਜ਼ ਐਵਿਨ ਲੂਇਸ 40 ਜਦਕਿ ਸ਼ਾਈ ਹੋਪ 6 ਦੌੜਾਂ ਬਣਾ ਕੇ ਖੇਡ ਰਹੇ ਸਨ।  ਸਲਾਮੀ ਬੱਲੇਬਾਜ਼ ਕ੍ਰਿਸ ਗੇਲ 31 ਗੇਂਦਾਂ ਵਿਚ 4 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ, ਜਿਸ ਦੀ ਵਿਕਟ ਭਾਰਤੀ ਸਪਿਨਰ ਕੁਲਦੀਪ ਯਾਦਵ ਨੇ ਲਈ ਸੀ। ਉਸ ਨੇ ਗੇਲ ਨੂੰ ਕਲੀਨ ਬੋਲਡ ਕੀਤਾ । 
ਭਾਰਤੀ ਕਪਤਾਨ  ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭੁਵਨੇਸ਼ਵਰ ਕੁਮਾਰ ਤੇ ਮੁਹੰਮਦ ਸ਼ੰਮੀ ਦੀ ਤੇਜ਼ ਗੇਂਦਬਾਜ਼ੀ ਜੋੜੀ ਨੇ ਗੇਲ ਤੇ ਲੂਈਸ ਦੀ ਸਲਾਮੀ ਜੋੜੀ ਨੂੰ ਵੈਸਟਇੰਡੀਜ਼  ਨੂੰ ਤੇਜ਼ ਦਿਵਾਉਣ ਵਿਚ ਰੋਕਿਆ। 3 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਹੁਣ 11 ਅਗਸਤ ਨੂੰ ਖੇਡਿਆ ਜਾਵੇਗਾ। 
ਸੰਭਾਵਿਤ ਟੀਮਾਂ— 
ਭਾਰਤ-

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਕੇਦਾਰ ਜਾਧਵ, ਮੁਹੰਮਦ ਸ਼ੰਮੀ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ ਅਤੇ  ਨਵਦੀਪ ਸੈਣੀ।
ਵੈਸਟ ਇੰਡੀਜ਼-
ਜੇਸਨ ਹੋਲਡਰ (ਕਪਤਾਨ), ਕ੍ਰਿਸ ਗੇਲ, ਜਾਨ ਕੈਂਪਬੇਲ, ਏਵਿਨ ਲੁਈਸ, ਸ਼ਾਈ ਹੋਪ, ਸ਼ਿਮਰੋਨ ਹੈਟਮਾਇਰ, ਨਿਕੋਲਸ ਪੂਰਨ, ਰੋਸਟਨ ਚੇਜ਼, ਫੈਬੀਅਨ ਏਲੇਨ, ਕਾਰਲੋਸ ਬ੍ਰੈਥਵੇਟ, ਕੀਮੋ ਪਾਲ, ਸ਼ੇਲਡਨ ਕੌਟਰੈੱਲ, ਓਸ਼ੇਨ ਥਾਮਸ ਅਤੇ ਕੇਮਾਰ ਰੋਚ।


Related News