IND vs WI : ਭਾਰਤ ਦੀ ਜਿੱਤ ਦੇ ਹੀਰੋ ਰਹੇ ਅਕਸ਼ਰ ਪਟੇਲ ਨੇ ਤੋੜਿਆ ਧੋਨੀ ਦਾ 17 ਸਾਲ ਪੁਰਾਣਾ ਰਿਕਾਰਡ

07/25/2022 2:39:58 PM

ਸਪੋਰਟਸ ਡੈਸਕ- ਵੈਸਟਇੰਡੀਜ਼ ਖ਼ਿਲਾਫ਼ ਦੂਜੇ ਵਨ-ਡੇ 'ਚ 2 ਵਿਕਟਾਂ ਨਾਲ ਜਿੱਤ ਦਰਜ ਕਰਦੇ ਹੋਏ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤ ਵਲੋਂ ਪ੍ਰਮੁੱਖ ਖਿਡਾਰੀ ਅਕਸ਼ਰ ਪਟੇਲ ਸਨ ਜਿਨ੍ਹਾਂ ਨੇ ਵਿੰਡੀਜ਼ ਦੇ ਖ਼ਿਲਾਫ਼ ਭਾਰਤ ਦਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਇਆ ਤੇ ਆਖ਼ਰੀ ਓਵਰ 'ਚ ਜਦੋਂ ਤਿੰਨ ਗੇਂਦਾਂ 'ਤੇ ਜਿੱਤ ਲਈ 6 ਦੌੜਾਂ ਚਾਹੀਦੀਆਂ ਸਨ ਤਾਂ ਛੱਕਾ ਲਾ ਕੇ ਭਾਰਤ ਨੂੰ ਜਿੱਤ ਦਿਵਾਈ। ਇਸ ਦੇ ਨਾਲ ਹੀ ਅਕਸ਼ਰ ਨੇ ਮਹਿੰਦਰ ਸਿੰਘ ਧੋਨੀ ਦਾ 17 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।

ਇਹ ਵੀ ਪੜ੍ਹੋ : ਹਰਿਆਣਾ ਦੀ ਰਾਜ ਪੱਧਰੀ ਗੱਤਕਾ ਚੈਂਪੀਅਨਸ਼ਿਪ ਹੋਵੇਗੀ ਅਕਤੂਬਰ 'ਚ : ਹਰਜੀਤ ਸਿੰਘ ਗਰੇਵਾਲ

ਅਕਸ਼ਰ ਨੇ 35 ਗੇਂਦਾਂ 'ਚ 64 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਧੋਨੀ ਦੇ ਵਨ-ਡੇ ਕ੍ਰਿਕਟ 'ਚ ਲੰਬੇ ਸਮੇਂ ਤੋਂ ਚਲੇ ਆ ਰਹੇ ਰਿਕਾਰਡ ਨੂੰ ਤੋੜਿਆ ਹੈ। ਅਕਸ਼ਰ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਜੋ ਪੰਜ ਛੱਕੇ ਲਾਏ, ਇਹ ਵਨ-ਡੇ 'ਚ ਭਾਰਤ ਦੇ ਕਿਸੇ ਬੱਲੇਬਾਜ਼ ਵਲੋਂ 7 ਜਾਂ ਉਸ ਤੋਂ ਹੇਠਲੇ ਨੰਬਰ 'ਚ ਬੱਲੇਬਾਜ਼ੀ ਕਰਨ ਦੇ ਦੌਰਾਨ ਟੀਚੇ ਦਾ ਪਿੱਛਾ ਕਰਦੇ ਹੋਏ ਸਭ ਤੋਂ ਜ਼ਿਆਦਾ ਹੈ। ਧੋਨੀ ਨੇ 2005 'ਚ ਜ਼ਿੰਬਾਬਵੇ ਦੇ ਖ਼ਿਲਾਫ਼ ਟੀਚੇ ਦਾ ਪਿੱਛਾ ਕਰਦੇ ਹਏ ਤਿੰਨ ਛੱਕੇ ਲਾਏ ਸਨ। ਯੂਸੁਫ ਪਠਾਨ ਨੇ 2011 'ਚ ਦੱਖਣੀ ਅਫਰੀਕਾ ਤੇ ਆਇਰਲੈਂਡ ਦੇ ਖ਼ਿਲਾਫ਼ ਆਪਣੇ ਕਰੀਅਰ 'ਚ ਦੋ ਵਾਰ ਧੋਨੀ ਦੀ ਬਰਾਬਰੀ ਕੀਤੀ ਸੀ।

ਇਹ ਵੀ ਪੜ੍ਹੋ : ਕਰੁਣਾਲ ਪੰਡਯਾ ਬਣੇ ਪਿਤਾ, ਪਤਨੀ ਪੰਖੁੜੀ ਦੇ ਨਾਲ ਸ਼ੇਅਰ ਕੀਤੀ ਬੱਚੇ ਦੀ ਤਸਵੀਰ

ਅਕਸ਼ਰ ਨੇ ਮੈਚ ਦੇ ਬਾਅਦ ਕਿਹਾ, ਮੈਨੂੰ ਲਗਦਾ ਹੈ ਕਿ ਇਹ ਖ਼ਾਸ ਹੈ। ਇਹ ਪ੍ਰਦਰਸ਼ਨ ਮਹੱਤਵਪੂਰਨ ਸਮੇਂ ਆਇਆ ਤੇ ਟੀਮ ਨੂੰ ਸੀਰੀਜ਼ ਜਿਤਾਉਣ 'ਚ ਵੀ ਮਦਦ ਕੀਤੀ। ਅਸੀਂ ਆਈ. ਪੀ. ਐੱਲ. 'ਚ ਵੀ ਅਜਿਹਾ ਹੀ ਕੀਤਾ ਹੈ। ਸਾਨੂੰ ਬਸ ਸ਼ਾਂਤ ਰਹਿਣ ਤੇ ਤੇਜ਼ੀ ਬਣਾਏ ਰੱਖਣ ਦੀ ਲੋੜ ਸੀ। ਮੈਂ ਕਰੀਬ ਪੰਜ ਸਾਲ ਬਾਅਦ ਵਨ-ਡੇ ਖੇਡ ਰਿਹਾ ਸੀ। ਮੈਂ ਆਪਣੀ ਟੀਮ ਲਈ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖਣਾ ਚਾਹਾਂਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh