ਭਾਰਤ ਨੇ ਵੈਸਟਇੰਡੀਜ਼ ਨੂੰ 107 ਦੌੜਾਂ ਨਾਲ ਹਰਾਇਆ, ਸੀਰੀਜ਼ 1-1 ਨਾਲ ਬਰਾਬਰ

12/19/2019 2:14:29 AM

ਸਪੋਰਟਸ ਡੈਸਕ : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਦੂਜਾ ਮੁਕਾਬਲਾ ਵਿਸ਼ਾਖਾਪਟਨਮ ਸਟੇਡੀਅਮ ਵਿਚ ਖੇਡਿਆ ਗਿਆ, ਜਿਸ ਵਿਚ ਭਾਰਤੀ ਟੀਮ ਨੇ ਵੈਸਟਇੰਡੀਜ਼ ਦੀ ਟੀਮ ਨੂੰ 280 ਦੌੜਾਂ 'ਤੇ ਹੀ ਆਲ ਆਊਟ ਕਰ ਦਿੱਤਾ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੀ ਟੀਮ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਅਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 50 ਓਵਰਾਂ ਵਿਚ ਵੈਸਟਇੰਡੀਜ਼ ਨੂੰ 5 ਵਿਕਟਾਂ ਦੇ ਨੁਕਸਾਨ 'ਤੇ 388 ਦੌਡ਼ਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉੱਤਰੀ ਵੈਸਟਇੰਡੀਜ਼ ਦੀ ਟੀਮ 43.3 ਓਵਰਾਂ 'ਚ 280 ਦੌੜਾਂ 'ਤੇ ਹੀ ਆਲ ਆਊਟ ਹੋ ਗਈ।  

ਇਸ ਤੋਂ ਪਹਿਲਾ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ। ਦੋਵੇਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਕੇ. ਐੱਲ. ਰਾਹੁਲ ਨੇ ਬਿਨਾ ਵਿਕਟ ਗੁਆਏ ਭਾਰਤ ਦਾ ਸਕੋਰ 100 ਦੇ ਪਾਰ ਪਹੁੰਚਾ ਦਿੱਤਾ। ਇਸ ਦੌਰਾਨ ਰੋਹਿਤ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਆਪਣੇ ਕਰੀਅਰ ਦਾ 28ਵਾਂ ਸੈਂਕਡ਼ਾ ਲਾਇਆ। ਰੋਹਿਤ ਤੋਂ ਬਾਅਦ ਰਾਹੁਲ ਨੇ ਵੀ ਆਪਣੀ ਕਲਾਸ ਦਾ ਪ੍ਰਦਰਸ਼ਨ ਕਰਦਿਆਂ ਕਰੀਅਰ ਦਾ ਤੀਜਾ ਸੈਂਕਡ਼ਾ ਲਗਾਇਆ ਪਰ ਉਹ ਆਪਣੀ ਪਾਰੀ 102 ਦੌਡ਼ਾਂ ਤੋਂ ਅੱਗੇ ਨਾ ਵਧਾ ਸਕੇ ਅਤੇ ਅਲਜ਼ਾਰੀ ਜੋਸਫ ਦੀ ਗੇਂਦ 'ਤੇ ਰੋਸਟਨ ਚੇਜ਼ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਕਪਤਾਨ ਕੋਹਲੀ ਪੋਲਾਰਡ ਦੀ ਗੇਂਦ 'ਤੇ ਆਪਣਾ ਖਾਤਾ ਖੋਲ੍ਹੇ ਬਿਨਾਂ ਪਵੇਲੀਅਨ ਪਰਤ ਗਏ। 2 ਅਹਿਮ ਵਿਕਟਾਂ ਡਿੱਗਣ ਦੇ ਬਾਵਜੂਦ ਰੋਹਿਤ ਨੇ ਚੌਕੇ-ਛੱਕਿਆਂ ਦੀ ਬਰਸਾਤ ਜਾਰੀ ਰੱਖੀ ਅਤੇ 159 ਦੌਡ਼ਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਕੇ ਸ਼ੈਲਡਨ ਕੋਟ੍ਹੇਲ ਹੱਥੋਂ ਆਊਟ ਹੋਏ। ਰੋਹਿਤ ਦੇ ਆਊਟ ਹੋਣ ਤੋਂ ਬਾਅਦ ਪੰਤ ਅਤੇ ਅਈਅਰ ਨੇ ਉਸੇ ਰਫਤਾਰ 'ਚ ਪਾਰੀ ਨੂੰ ਜਾਰੀ ਰੱਖਿਆ ਅਤੇ ਮੈਦਾਨ ਦੇ ਚਾਰੇ ਪਾਸੇ ਛੱਕੇ-ਚੌਕਿਆਂ ਦੀ ਬਰਸਾਤ ਕਰ ਦਿੱਤੀ। ਜਿੱਥੇ ਅਈਅਰ 53 ਅਤੇ ਪੰਤ 39 ਦੌਡ਼ਾਂ ਦੀ ਤੂਫਾਨੀ ਪਾਰੀ ਖੇਡ ਕੇ ਆਊਟ ਹੋਏ।

ਦੱਸ ਦਈਏ ਕਿ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਨੂੰ ਚੇਨਈ ਵਿਚ ਖੇਡੇ ਗਏ ਪਹਿਲੇ ਵਨ ਡੇ ਵਿਚ ਵਿੰਡੀਜ਼ ਹੱਥੋਂ 8 ਵਿਕਟਾਂ ਨਾਲ ਕਰਾਰੀ ਹਾਰ ਮਿਲੀ ਸੀ।

ਟੀਮਾਂ-
ਭਾਰਤ : 
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਕੇਦਾਰ ਯਾਦਵ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਦੀਪਕ ਚਹਾਰ, ਮੁਹੰਮਦ ਸ਼ਮੀ, ਸ਼ਾਰਦੁਲ ਠਾਕੁਰ।
ਵੈਸਟਇੰਡੀਜ਼ : ਕੀਰੋਨ ਪੋਲਾਰਡ (ਕਪਤਾਨ), ਸ਼ਾਈ ਹੋਪ, ਸ਼ੈਰੀ ਪਿਯਰੇ, ਰੋਸਟਨ ਚੇਸ, ਅਲਜਾਰੀ ਜੋਸੇਫ, ਸ਼ੈਲਡਨ ਕੋਟ੍ਰੋਲ, ਨਿਕੋਲਸ ਪੂਰਨ, ਸ਼ਿਮਰਾਨ ਹੇਟਮਾਇਰ, ਏਵਿਨ ਲੁਈਸ, ਜੇਸਨ ਹੋਲਡਰ, ਕੀਮੋ ਪਾਲ।