IND vs WI 1st T20: ਕੇ. ਐੱਲ. ਰਾਹੁਲ ਨੇ ਟੀ-20 ''ਚ ਹਾਸਲ ਕੀਤੀ ਇਹ ਉਪਲੱਬਧੀ

12/06/2019 10:42:01 PM

ਹੈਦਰਾਬਾਦ— ਭਾਰਤ ਵੈਸਟਇੰਡੀਜ਼ ਵਿਚਾਲੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ 'ਚ ਖੇਡੇ ਗਏ ਸੀਰੀਜ਼ ਦੇ ਪਹਿਲੇ ਟੀ-20 ਮੁਕਾਬਲੇ 'ਚ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ। ਉਹ ਇਸ ਮੁਕਾਬਲੇ 'ਚ 26 ਦੌੜਾਂ ਬਣਾਉਂਦੇ ਹੀ ਧੋਨੀ, ਸੁਰੇਸ਼ ਰੈਨਾ ਤੇ ਵਿਰਾਟ ਕੋਹਲੀ ਦੇ ਖਾਸ ਕਬੱਲ 'ਚ ਸ਼ਾਮਲ ਹੋ ਗਏ।


ਕੇ. ਐੱਲ. ਰਾਹੁਲ ਨੇ 26 ਦੌੜਾਂ ਬਣਾਉਂਦੇ ਹੀ ਟੀ-20 ਕ੍ਰਿਕਟ 'ਚ ਆਪਣੀਆਂ ਇਕ ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ। ਇਸ ਤਰ੍ਹਾਂ ਕਰਨ ਵਾਲੇ ਉਹ 7ਵੇਂ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਸ ਤੋਂ ਪਹਿਲਾਂ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (2539), ਵਿਰਾਟ ਕੋਹਲੀ (2450), ਧੋਨੀ (1617), ਸੁਰੇਸ਼ ਰੈਨਾ (1605), ਸ਼ਿਖਰ ਧਵਨ (1504), ਯੁਵਰਾਜ ਸਿੰਘ (1177) ਨੇ ਫਟਾਫਟ ਕ੍ਰਿਕਟ 'ਚ ਇਕ ਹਜ਼ਾਰ ਦੌੜਾਂ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਕੇ. ਐੱਲ. ਰਾਹੁਲ ਨੇ ਇਸ ਮੈਚ ਤੋਂ ਪਹਿਲਾਂ 41.34 ਦੀ ਔਸਤ ਨਾਲ ਟੀ-20 ਦੇ 31 ਮੈਚਾਂ ਦੀ 28 ਪਾਰੀਆਂ 'ਚ 974 ਦੌੜਾਂ ਬਣਾਈਆਂ ਸਨ। ਰਾਹੁਲ ਨੇ ਵਿੰਡੀਜ਼ ਦੇ ਵਿਰੁੱਧ ਸੀਰੀਜ਼ ਦੇ ਪਹਿਲੇ ਟੀ-20 ਮੁਕਾਬਲੇ 'ਚ ਹੀ 26 ਦੌੜਾਂ ਬਣਾ ਕੇ ਉਹ ਵਿਰਾਟ ਤੋਂ ਬਾਅਦ ਟੀ-20 ਕ੍ਰਿਕਟ 'ਚ ਸਭ ਤੋਂ ਤੇਜ਼ ਇਕ ਹਜ਼ਾਰ ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਨਾਲ ਹੀ ਆਸਟਰੇਲੀਆਈ ਓਪਨਰ ਅਰੋਨ ਫਿੰਚ ਦੇ ਨਾਲ ਉਹ ਵਿਸ਼ਵ 'ਚ ਸਭ ਤੋਂ ਤੇਜ਼ ਇਸ ਉਪਲੱਬਧੀ ਨੂੰ ਹਾਸਲ ਕਰਨ ਵਾਲੇ ਤੀਜੇ ਬੱਲੇਬਾਜ਼ ਦੀ ਸੂਚੀ 'ਚ ਸ਼ਾਮਲ ਹੋ ਗਏ।

Gurdeep Singh

This news is Content Editor Gurdeep Singh