IND vs WI : ਸੀਰੀਜ਼ ਹਾਰਨ ''ਤੇ ਬੋਲੇ ਪੋਲਾਰਡ- ਸਾਰੇ ਜਾਣਦੇ ਹਨ ਕਿੱਥੇ ਗਲਤੀ ਹੋਈ

12/11/2019 11:30:32 PM

ਨਵੀਂ ਦਿੱਲੀ— ਭਾਰਤੀ ਟੀਮ ਵਿਰੁੱਧ ਵਾਨਖੇੜੇ 'ਚ ਖੇਡੇ ਗਏ ਤੀਜਾ ਟੀ-20 ਮੈਚ ਹਾਰਨ ਤੋਂ ਬਾਅਦ ਵਿੰਡੀਜ਼ ਕਪਤਾਨ ਕੈਰੋਨ ਪੋਲਾਰਡ ਨਿਰਾਸ਼ ਦਿਖੇ। ਉਸ ਨੇ ਕਿਹਾ ਕਿ ਅਸੀਂ ਇਸ ਖੇਡ ਨੂੰ ਸਕਾਰਾਤਮਕਤਾ ਨਾਲ ਲੈਣਾ ਚਾਹਾਂਗੇ। ਦਿਨ ਦੇ ਆਖਰ 'ਚ ਸਾਨੂੰ ਪਤਾ ਸੀ ਕਿ ਅਸੀਂ ਕਿੱਥੇ ਲੜਖੜਾਏ ਹਾਂ ਤੇ ਇਹ ਹੁਣ ਸਾਡੇ ਲਈ ਪ੍ਰਗਤੀ 'ਤੇ ਹੈ। 2016 'ਚ ਅਸੀਂ ਇਕ ਵੱਡੇ ਸਕੋਰ ਦਾ ਪਿੱਛਾ ਕੀਤਾ ਹੈ।
ਨਾਲ ਹੀ ਰਾਹੁਲ ਤੇ ਰੋਹਿਤ ਵਲੋਂ ਵਧੀਆ ਸ਼ੁਰੂਆਤ ਦੇਣ 'ਤੇ ਪੋਲਾਰਡ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਸਮਾਂ ਲਿਆ ਤੇ ਫਿਰ ਧਮਾਕੇਦਾਰ ਪਾਰੀ ਖੇਡੀ। ਹਾਂ, ਅਸੀਂ ਨਿਰਾਸ਼ ਹਾਂ ਪਰ ਅਸੀਂ ਇਸ ਤੋਂ ਅੱਗੇ ਵਧਣਾ ਚਾਹੁੰਦੇ ਹਾਂ। ਸਫਲਤਾ ਉਹ ਚੀਜ਼ ਹੈ ਜਿਸ ਨੂੰ ਹਾਸਲ ਕਰਨ ਦੇ ਲਈ ਦਿਨ-ਰਾਤ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ ਹੈ। ਉਹ ਚੀਜ਼ਾਂ ਹਨ ਜੋ ਘੱਟ ਕਰ ਰਹੇ ਹਾਂ। ਸਾਡੀ ਹਾਰ ਨਹੀਂ ਹੋਈ ਹੈ, ਅਜੇ ਵੀ ਸਾਡੇ ਕੋਲ ਖੇਡਣ ਦੇ ਲਈ 3 ਵਨ ਡੇ ਮੈਚ ਹਨ। ਅਸੀਂ ਸਕਾਰਾਤਮਕ ਬਣੇ ਰਹਾਂਗੇ।

Gurdeep Singh

This news is Content Editor Gurdeep Singh