IND vs WI: ਨਿਕੋਲਸ ਪੂਰਨ ਨੇ ਹਾਰਦਿਕ ਪੰਡਯਾ ਨੂੰ ਛੱਕੇ ਲਗਾ ਕੇ ਬੰਦ ਕੀਤੀ ਬੋਲਤੀ, ਜਾਣੋ ਪੂਰਾ ਮਾਮਲਾ

08/14/2023 6:29:18 PM

ਸਪੋਰਟਸ ਡੈਸਕ : ਟੀਮ ਇੰਡੀਆ ਨੇ ਵੈਸਟਇੰਡੀਜ਼ ਖ਼ਿਲਾਫ਼ ਪੰਜਵਾਂ ਅਤੇ ਆਖ਼ਰੀ ਟੀ20 ਮੈਚ 8 ਵਿਕਟਾਂ ਨਾਲ ਹਾਰਨ ਦੇ ਨਾਲ ਹੀ 2021 ਤੋਂ ਬਾਅਦ ਆਪਣੀ ਪਹਿਲੀ ਟੀ20 ਸੀਰੀਜ਼ ਗੁਆ ਦਿੱਤੀ। ਇਹ 7 ਸਾਲ 'ਚ ਵੈਸਟਇੰਡੀਜ਼ ਖ਼ਿਲਾਫ਼ ਭਾਰਤ ਦੀ ਸੀਰੀਜ਼ 'ਚ ਪਹਿਲੀ ਹਾਰ ਵੀ ਹੈ। ਕੈਰੀਬੀਆਈ ਟੀਮ ਨੇ ਬ੍ਰੈਂਡਨ ਕਿੰਗ ਦੀ ਅਜੇਤੂ 85 ਦੌੜਾਂ ਦੀ ਪਾਰੀ ਦੀ ਮਦਦ ਨਾਲ ਸਿਰਫ਼ 18 ਓਵਰਾਂ ਵਿੱਚ ਬਿਨਾਂ ਕਿਸੇ ਪਰੇਸ਼ਾਨੀ ਦੇ 170 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਨਿਕੋਲਸ ਪੂਰਨ ਨੇ ਜਿੱਤ 'ਤੋਂ ਬਾਅਦ ਹਾਰਦਿਕ ਪੰਡਯਾ ਨੂੰ ਕਰਾਰਾ ਜਵਾਬ ਦਿੰਦੇ ਹੋਏ ਮੂੰਹ ਬੰਦ ਰੱਖਣ ਲਈ ਕਿਹਾ। 

ਪੂਰਨ ਨੇ ਇੱਕ ਵੀਡਿਓ ਬਣਾਈ ਸੀ ਜਿਸ ਵਿੱਚ ਉਹ ਮੂੰਹ ਬੰਦ ਰੱਖਣ ਦਾ ਇਸ਼ਾਰਾ ਕਰ ਰਿਹਾ ਹੈ ਅਤੇ ਉਸਦੇ ਨਾਲ ਅਕੀਲ ਹੁਸੈਨ ਹੈ ਜੋ ਫਲਾਇੰਗ ਕਿੱਸ ਦੇ ਰਹੇ ਹਨ। ਇਹ ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਪੂਰਨ ਨੇ ਲਿਖਿਆ ਹੈ ਕਿ ਜਿਸਨੂੰ ਪਤਾ ਹੈ, ਉਸਨੂੰ ਪਤਾ ਹੈ। ਪੂਰਨ ਨੇ ਹਾਰਦਿਕ ਪੰਡਯਾ ਨੂੰ ਕਰਾਰਾ ਜਵਾਬ ਦਿੱਤਾ ਅਤੇ ਉਸਨੂੰ ਮੂੰਹ ਬੰਦ ਰੱਖਣ ਲਈ ਕਿਹਾ। ਇਸ 'ਤੋਂ ਪਹਿਲਾਂ ਹਾਰਦਿਕ ਨੇ ਕਿਹਾ ਸੀ ਕਿ ਜੇਕਰ ਪੂਰਨ ਉਸਨੂੰ ਹਿੱਟ ਕਰਦਾ ਹੈ ਤਾਂ ਉਸਨੂੰ ਵਧੀਆ ਲੱਗੇਗਾ।  

ਇਹ ਵੀ ਪੜ੍ਹੋ : ਭਾਰਤੀ ਮਹਿਲਾ ਫੁੱਟਬਾਲ ਖਿਡਾਰਨਾਂ ਵਿਦੇਸ਼ੀ ਲੀਗਾਂ ਵਿੱਚ ਖੇਡ ਕੇ ਅੰਤਰਰਾਸ਼ਟਰੀ ਪੱਧਰ 'ਤੇ ਬਣਾ ਰਹੀਆਂ ਨੇ ਪਛਾਣ

ਇਹ ਹੈ ਮਾਮਲਾ : ਪੰਜ ਮੈਚਾਂ ਦੀ ਸੀਰੀਜ਼ ਦੇ ਸ਼ੁਰੂਆਤੀ ਦੋ ਮੈਚ ਹਾਰਨ 'ਤੋਂ ਬਾਅਦ ਭਾਰਤ ਨੇ ਤੀਜੇ ਮੈਚ ਵਿੱਚ ਸ਼ਾਨਦਾਰ ਵਾਪਸੀ ਕੀਤੀ ਅਤੇ 7 ਵਿਕਟ ਨਾਲ ਜਿੱਤ ਦਰਜ ਕੀਤੀ। ਇਸ 'ਤੋਂ ਬਾਅਦ ਹਾਰਦਿਕ ਨੇ ਕਿਹਾ ਸੀ ਕਿ ਜੇਕਰ ਪੂਰਨ ਉਸ ਖ਼ਿਲਾਫ਼ ਵੱਡੇ ਸ਼ਾਟ ਖੇਡੇ ਤਾਂ ਉਸਨੂੰ ਵਧੀਆ ਲੱਗੇਗਾ। ਹਾਰਦਿਕ ਨੇ ਕਿਹਾ,'ਜੇਕਰ ਨਿਕੀ (ਨਿਕੋਲਸ ਪੂਰਨ) ਮੈਨੂੰ ਮਾਰਨਾ ਚਾਹੁੰਦਾ ਹੈ ਤਾਂ ਉਸਨੂੰ ਮਾਰਨ ਦਿਓ ਅਤੇ ਇਹੀ ਯੋਜਨਾ ਸੀ, ਮੈਂ ਇਸ ਮੁਕਾਬਲੇਬਾਜ਼ੀ ਦਾ ਆਨੰਦ ਮਾਣ ਰਿਹਾ ਹਾਂ ਮੈਨੂੰ ਪਤਾ ਹੈ ਕਿ ਉਹ ਇਸਨੂੰ ਸੁਣੇਗਾ ਅਤੇ ਚੌਥੇ ਟੀ20 ਮੈਚ ਵਿੱਚ ਤਕੜਾ ਵਾਰ ਕਰੇਗਾ। '

ਚੌਥੇ ਮੈਚ 'ਚ ਕੁਲਦੀਪ ਯਾਦਵ ਨੇ ਪੂਰਨ ਨੂੰ ਜਲਦੀ ਆਉਟ ਕਰ ਦਿੱਤਾ ਅਤੇ ਭਾਰਤ ਨੇ ਗਿੱਲ ਅਤੇ ਜਾਇਸਵਾਲ ਦੇ ਅਰਧ-ਸੈਂਕੜਿਆਂ ਦੀ ਮਦਦ ਨਾਲ ਮੈਚ ਵੀ ਜਿੱਤ ਲਿਆ ਸੀ। ਪੰਜਵੇਂ ਮੈਚ 'ਚ ਪੂਰਨ ਨੇ ਹਾਰਦਿਕ ਦੀ ਭਵਿੱਖਬਾਣੀ ਸੱਚ ਸਾਬਿਤ ਕਰ ਦਿੱਤੀ ਅਤੇ 166 ਦੌੜਾਂ ਦਾ ਪਿੱਛਾ ਕਰਦੇ ਹੋਏ ਹਾਰਦਿਕ ਦੇ ਇੱਕ ਓਵਰ ਵਿੱਚ ਲਗਾਤਾਰ 2 ਛੱਕੇ ਲਗਾਏ। ਪੂਰਨ ਨੇ 47 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਜਿੱਤ ਦਵਾਉਣ 'ਚ ਅਹਿਮ ਯੋਗਦਾਨ ਦਿਵਾਉਂਦੇ ਹੋਏ ਸੀਰੀਜ਼ ਵੀ ਆਪਣੀ ਟੀਮ ਦੇ ਨਾਂ ਕੀਤੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh