ਮੁੰਬਈ ਦੇ ਇਸ ਮੈਦਾਨ 'ਤੇ ਭਾਰਤ ਖਿਲਾਫ ਵਿੰਡੀਜ਼ ਦਾ ਰਿਹਾ ਹੈ ਪੂਰਾ ਦਬਦਬਾ, ਦੇਖੋ ਰਿਕਾਰਡਜ਼

12/11/2019 11:56:59 AM

ਸਪੋਰਟਸ ਡੈਸਕ— ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੁਕਾਬਲਾ ਅੱਜ ਬੁੱਧਵਾਰ ਨੂੰ ਮੁੰਬਈ 'ਚ ਖੇਡਿਆ ਜਾਵੇਗਾ। ਦੋਵਾਂ ਟੀਮਾਂ ਇਸ ਸਮੇਂ ਸੀਰੀਜ਼ 'ਚ 1-1 ਦੀ ਬਰਾਬਰੀ 'ਤੇ ਹਨ। ਹੁਣ ਜਿਹੜੀ ਟੀਮ ਇਹ ਆਖਰੀ ਮੁਕਾਬਲਾ ਜੀਤੇਗੀ ਟਰਾਫੀ ਉਸ ਦੇ ਨਾਂ ਹੀ ਹੋਵੇਗੀ। ਭਾਰਤੀ ਕਪਤਾਨ ਵਿਰਾਟ ਕੋਹਲੀ ਚਾਉਣਗੇ ਕਿ ਸੀਰੀਜ਼ ਦੇ ਇਸ ਫਾਈਨਲ ਮੈਚ 'ਚ ਜਿੱਤ ਹਾਸਲ ਕਰੀਏ ਪਰ ਇਹ ਉਨ੍ਹਾਂ ਦੇ ਲਈ ਆਸਾਨ ਨਹੀਂ ਰਹਿਣ ਵਾਲਾ। ਇਸਦੀ ਸਿੱਧੀ ਵਜ੍ਹਾ ਹੈ, ਭਾਰਤ ਦਾ ਮੁੰਬਈ ਦੇ ਵਾਨਖੇੜੇ 'ਚ ਖ਼ਰਾਬ ਟੀ-20 ਰਿਕਾਰਡ। ਭਾਰਤ ਨੇ ਇਸ ਮੈਦਾਨ 'ਤੇ ਹੁਣ ਤੱਕ ਕੁਲ ਤਿੰਨ ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਦੋ ਮੈਚਾਂ 'ਚ ਉਨ੍ਹਾਂ ਨੂੰ ਹਾਰ ਮਿਲੀ ਅਤੇ ਇਕ 'ਚ ਹੀ ਜਿੱਤ ਮਿਲੀ ਹੈ।PunjabKesari
ਪਿੱਚ ਰਿਪੋਰਟ ਅਤੇ ਮੌਸਮ ਦਾ ਮਿਜ਼ਾਜ
ਵਾਨਖੇੜੇ 'ਚ ਭਾਰਤ ਨੇ ਪਹਿਲਾ ਟੀ-20 ਮੈਚ ਸਾਲ 2012 'ਚ ਇੰਗਲੈਂਡ ਖਿਲਾਫ ਖੇਡਿਆ ਗਿਆ ਸੀ। ਇੰਗਲੈਂਡ ਖਿਲਾਫ ਸੀਰੀਜ਼ ਦਾ ਆਖਰੀ ਮੈਚ ਵਾਨਖੇੜੇ 'ਚ ਆਯੋਜਿਤ ਕੀਤਾ ਗਿਆ ਸੀ। ਧੋਨੀ ਦੀ ਅਗੁਵਾਈ ਵਾਲੀ ਟੀਮ ਨੂੰ ਇਸ ਮੈਚ 'ਚ ਇੰਗਲੈਂਡ ਤੋਂ 6 ਵਿਕਟਾਂ ਨਾਲ ਕਰਾਰੀ ਹਾਰ ਮਿਲੀ। ਇਸ ਤੋਂ ਬਾਅਦ ਮੁੰਬਈ 'ਚ ਭਾਰਤ ਨੂੰ ਦੂਜੀ ਹਾਰ 2016 ਟੀ-20 ਵਰਲਡ ਕੱਪ ਸੈਮੀਫਾਈਨਲ 'ਚ ਵੈਸਟਇੰਡੀਜ਼ ਕੋਲੋਂ ਮਿਲੀ ਸੀ। ਭਾਰਤ ਨੂੰ ਇਸ ਮੈਚ 'ਚ ਵੈਸਟਇੰਡੀਜ਼ ਨੇ 7 ਵਿਕਟਾਂ ਨਾਲ ਹਰਾਇਆ ਸੀ।

ਇਸ ਮੈਦਾਨ 'ਤੇ ਭਾਰਤ ਨੂੰ 2 ਮੈਚਾਂ 'ਚ ਮਿਲੀ ਹਾਰ
ਵਾਨਖੇੜੇ 'ਚ ਭਾਰਤ ਨੇ ਪਹਿਲਾ ਟੀ-20 ਮੈਚ ਸਾਲ 2012 'ਚ ਇੰਗਲੈਂਡ ਖਿਲਾਫ ਖੇਡਿਆ ਗਿਆ ਸੀ। ਇੰਗਲੈਂਡ ਖਿਲਾਫ ਸੀਰੀਜ਼ ਦਾ ਆਖਰੀ ਮੈਚ ਵਾਨਖੇੜੇ 'ਚ ਆਯੋਜਿਤ ਕੀਤਾ ਗਿਆ ਸੀ। ਧੋਨੀ ਦੀ ਅਗੁਵਾਈ ਵਾਲੀ ਟੀਮ ਨੂੰ ਇਸ ਮੈਚ 'ਚ ਇੰਗਲੈਂਡ ਕੋਲੋਂ 6 ਵਿਕਟਾਂ ਨਾਲ ਕਰਾਰੀ ਹਾਰ ਮਿਲੀ। ਇਸ ਤੋਂ ਬਾਅਦ ਮੁੰਬਈ 'ਚ ਭਾਰਤ ਨੂੰ ਦੂਜੀ ਹਾਰ 2016 ਟੀ-20 ਵਰਲਡ ਕੱਪ ਸੈਮੀਫਾਈਨਲ 'ਚ ਵੈਸਟਇੰਡੀਜ਼ ਕੋਲੋਂ ਮਿਲੀ ਸੀ। ਭਾਰਤ ਨੂੰ ਇਸ ਮੈਚ 'ਚ ਵੈਸਟਇੰਡੀਜ਼ ਨੇ 7 ਵਿਕਟਾਂ ਨਾਲ ਹਰਾਇਆ ਸੀ।PunjabKesari

ਸ਼੍ਰੀਲੰਕਾ ਖਿਲਾਫ ਭਾਰਤ ਨੂੰ ਮਿਲੀ ਇਕਲੌਤੀ ਜਿੱਤ
ਭਾਰਤ ਨੂੰ ਇੱਥੇ ਇਕਲੌਤੀ ਜਿੱਤ 2017 'ਚ ਸ਼੍ਰੀਲੰਕਾ ਖਿਲਾਫ ਮਿਲੀ ਸੀ। ਇਸ ਮੈਚ 'ਚ ਟੀਮ ਇੰਡੀਆ ਦੀ ਕਪਤਾਨੀ ਰੋਹਿਤ ਸ਼ਰਮਾ ਨੇ ਕੀਤੀ ਸੀ ਅਤੇ ਇਸ ਦੇ ਨਾਲ ਹੀ ਭਾਰਤ ਨੂੰ ਇਸ ਮੈਦਾਨ 'ਤੇ ਪਹਿਲੀ ਜਿੱਤ ਹਾਸਲ ਹੋਈ। ਸ਼੍ਰੀਲੰਕਾ ਨੇ ਇਸ ਮੈਚ 'ਤੇ ਭਾਰਤ ਨੂੰ 136 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਮ ਇੰਡੀਆ ਨੇ 5 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤ ਨੇ ਪਿਛਲੀਆਂ 12 'ਚੋਂ 7 ਸੀਰੀਜ਼ 'ਚ ਜਿੱਤ ਹਾਸਲ ਕੀਤੀ ਹੈ ਅਤੇ 2 ਹਾਰੀਆਂ, 3 ਸੀਰੀਜ਼ ਡ੍ਰਾ ਰਹੀਆਂ ਹਨ। ਜੁਲਾਈ 2017 'ਚ ਵੈਸਟਇੰਡਜ਼ ਅਤੇ ਫਰਵਰੀ 2019 'ਚ ਆਸਟਰੇਲੀਆ ਨੇ ਟੀਮ ਇੰਡੀਆ ਨੂੰ ਹਰਾਇਆ ਸੀ। ਉਥੇ ਹੀ, ਪਿਛਲੀ ਸੀਰੀਜ਼ 'ਚ ਟੀਮ ਇੰਡੀਆ ਨੇ ਅਗਸਤ 2019 'ਚ ਵੈਸਟਇੰਡੀਜ਼ ਨੂੰ 3-0 ਨਾਲ ਹਰਾਇਆ ਸੀ।PunjabKesari
ਵਾਨਖੇੜੇ ਸਟੇਡੀਅਮ ਦਾ ਰਿਕਾਰਡ ਵੈਸਟਇੰਡੀਜ਼ ਦੇ ਪੱਖ 'ਚ
ਵਾਨਖੇੜੇ ਸਟੇਡੀਅਮ 'ਤੇ ਹੁਣ ਤਕ ਹੋਏ ਅੰਤਰਰਾਸ਼ਟਰੀ ਟੀ-20 ਮੈਚਾਂ 'ਚ ਸਿਰਫ ਇਕ ਸੈਂਕੜਾ ਹੀ ਲੱਗ ਸਕਿਆ ਹੈ। ਇਹ ਸੈਂਕੜਾ ਕ੍ਰਿਸ ਗੇਲ ਨੇ 2016 ਟੀ-20 ਵਰਲਡ ਕੱਪ ਦੌਰਾਨ 16 ਮਾਰਚ ਨੂੰ ਇੰਗਲੈਂਡ ਖਿਲਾਫ ਲਾਇਆ ਸੀ। ਗੇਲ ਨੇ ਸਿਰਫ 48 ਗੇਂਦਾਂ 'ਚ 5 ਚੌਕੇ ਅਤੇ 11 ਛੱਕਿਆਂ ਦੀ ਮਦਦ ਨਾਲ ਅਜੇਤੂ 100 ਦੌੜਾਂ ਬਣਾਈਆਂ ਸਨ। ਇਸ ਮੈਦਾਨ 'ਤੇ ਦੂਜਾ ਸਰਵਸ਼੍ਰੇਸ਼ਠ ਸਕੋਰ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ ਹੈ। ਕੋਹਲੀ ਨੇ 31 ਮਾਰਚ 2016 ਨੂੰ ਵਰਲਡ ਕੱਪ ਦੇ ਦੌਰਾਨ ਵੈਸਟਇੰਡੀਜ਼ ਖਿਲਾਫ ਮੈਚ 'ਚ ਅਜੇਤੂ 89 ਦੌੜਾਂ ਬਣਾਈਆਂ ਸਨ। ਇੰਗਲੈਂਡ ਦੇ ਜੋ ਰੂਟ ਦੱਖਣੀ ਅਫਰੀਕਾ ਖਿਲਾਫ 83 ਦੌੜਾਂ ਬਣਾ ਕੇ ਇਸ ਲਿਸਟ 'ਚ ਤੀਜੇ ਸਥਾਨ 'ਤੇ ਹਨ।PunjabKesari
ਟੀਮ ਇੰਡੀਆ-ਵੈਸਟਇੰਡੀਜ਼ ਹੈੱਡ ਟੂ ਹੈੱਡ
ਟੀਮ ਇੰਡੀਆ ਅਤੇ ਵੈਸਟਇੰਡੀਜ਼ ਵਿਚਾਲੇ ਹੁਣ ਤੱਕ 16 ਮੈਚ ਗਏ ਹਨ। ਜਿਨ੍ਹਾਂ 'ਚੋਂ ਟੀਮ ਇੰਡੀਆ ਨੇ 9 ਮੈਚ ਜਿੱਤੇ ਹਨ, ਜਦ ਕਿ 6 'ਚ ਹਾਰ ਮਿਲੀ। ਇਕ ਮੁਕਾਬਲਾ ਬੇਨਤੀਜਾ ਰਿਹਾ। ਭਾਰਤ ਨੇ ਵੈਸਟਇੰਡੀਜ਼ ਖਿਲਾਫ ਪਿਛਲੀਆਂ ਦੋ ਟੀ-20 ਸੀਰੀਜ਼ 'ਚ ਕਲੀਨ ਸਵੀਪ ਕੀਤਾ ਹੈ।PunjabKesariਗੇਲ ਦੇ ਨਾਂ ਹੈ ਇਸ ਮੈਦਾਨ ਦਾ ਇਕਲੌਤਾ ਸੈਂਕੜਾ
ਵਾਨਖੇੜੇ ਸਟੇਡੀਅਮ 'ਤੇ ਹੁਣ ਤਕ ਹੋਏ ਅੰਤਰਰਾਸ਼ਟਰੀ ਟੀ-20 ਮੈਚਾਂ 'ਚ ਸਿਰਫ ਇਕ ਸੈਂਕੜਾ ਹੀ ਲੱਗ ਸਕਿਆ ਹੈ। ਇਹ ਸੈਂਕੜਾ ਕ੍ਰਿਸ ਗੇਲ ਨੇ 2016 ਟੀ-20 ਵਰਲਡ ਕੱਪ ਦੌਰਾਨ 16 ਮਾਰਚ ਨੂੰ ਇੰਗਲੈਂਡ ਖਿਲਾਫ ਲਾਇਆ ਸੀ। ਗੇਲ ਨੇ ਸਿਰਫ 48 ਗੇਂਦਾਂ 'ਚ 5 ਚੌਕਿਆਂ ਅਤੇ 11 ਛੱਕਿਆਂ ਦੀ ਮਦਦ ਨਾਲ ਅਜੇਤੂ 100 ਦੌੜਾਂ ਬਣਾਈਆਂ ਸਨ। ਇਸ ਮੈਦਾਨ 'ਤੇ ਦੂਜਾ ਸਰਵਸ਼੍ਰੇਸ਼ਠ ਸਕੋਰ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ ਹੈ। ਕੋਹਲੀ ਨੇ 31 ਮਾਰਚ 2016 ਨੂੰ ਵਰਲਡ ਕੱਪ ਦੇ ਦੌਰਾਨ ਵੈਸਟਇੰਡੀਜ਼ ਖਿਲਾਫ ਮੈਚ 'ਚ ਅਜੇਤੂ 89 ਦੌੜਾਂ ਬਣਾਈਆਂ ਸਨ। ਇੰਗਲੈਂਡ ਦੇ ਜੋ ਰੂਟ ਦੱਖਣੀ ਅਫਰੀਕਾ ਖਿਲਾਫ 83 ਦੌੜਾਂ ਬਣਾ ਕੇ ਇਸ ਲਿਸਟ 'ਚ ਤੀਜੇ ਸਥਾਨ 'ਤੇ ਹਨ।PunjabKesari
ਸਰਵਸ਼੍ਰੇਸ਼ਠ ਗੇਂਦਬਾਜ਼ੀ ਪ੍ਰਦਰਸ਼ਨ ਕ੍ਰਿਸ ਮਾਰਿਸ ਦੇ ਨਾਂ :
ਇਸ ਮੈਦਾਨ 'ਤੇ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਸਭ ਤੋਂ ਸਰਵਸ਼੍ਰੇਸ਼ਠ ਗੇਂਦਬਾਜ਼ੀ ਪ੍ਰਦਰਸ਼ਨ ਦਾ ਰਿਕਾਰਡ ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮਾਰਿਸ ਦੇ ਨਾਂ 'ਤੇ ਦਰਜ ਹਨ। ਮਾਰਿਸ ਨੇ 20 ਮਾਰਚ 2016 ਨੂੰ ਅਫਗਾਨਿਸਤਾਨ ਖਿਲਾਫ 27 ਦੌੜਾਂ 'ਤੇ 4 ਵਿਕਟਾਂ ਲਈਆਂ ਸਨ। ਭਾਰਤ ਦੇ ਯੁਵਰਾਜ ਸਿੰਘ ਨੇ 22 ਦਸੰਬਰ 2012 ਨੂੰ ਇੰਗਲੈਂਡ ਖਿਲਾਫ 17 ਦੌੜਾਂ 'ਤੇ 3 ਵਿਕਟਾਂ ਲਈਆਂ ਸਨ, ਜਦ ਕਿ ਦ. ਅਫਰੀਕਾ ਕਾਇਲ ਐਬਾਟ ਨੇ 18 ਮਾਰਚ 2016 ਨੂੰ ਇੰਗਲੈਂਡ ਖਿਲਾਫ 41 ਦੌੜਾਂ 'ਤੇ 3 ਵਿਕਟਾਂ ਆਪਣੇ ਨਾਂ ਕੀਤੀਆਂ ਸਨ।PunjabKesari
ਵਾਨਖੇੜੇ 'ਚ ਇਨ੍ਹਾਂ ਟੀਮਾਂ ਦੇ ਤਿੰਨ ਵੱਡੇ ਸਕੋਰ :
ਇਸ ਸਟੇਡੀਅਮ 'ਚ ਅੰਤਰਰਾਸ਼ਟਰੀ ਟੀ-20 ਮੈਚਾਂ 'ਚ ਸਭ ਤੋਂ ਵੱਡੇ ਸਕੋਰ ਦਾ ਰਿਕਾਰਡ ਇੰਗਲੈਂਡ ਨਾਂ ਹੈ ਜਦੋਂ ਉਸ ਨੇ 2016 ਟੀ-20 ਵਰਲਡ ਕੱਪ 'ਚ ਦੱਖਣੀ ਅਫਰੀਕਾ ਖਿਲਾਫ 8 ਵਿਕਟਾਂ 'ਤੇ 230 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਨੇ ਇਸ ਮੈਚ 'ਚ ਇੰਗਲੈਂਡ ਖਿਲਾਫ 4 ਵਿਕਟਾਂ 'ਤੇ 229 ਦੌੜਾਂ ਬਣਾਈਆਂ ਸਨ ਜੋ ਇਸ ਮੈਦਾਨ ਦਾ ਦੂਜਾ ਵੱਡਾ ਸਕੋਰ ਹੈ। ਦੱਖਣੀ ਅਫਰੀਕਾ ਨੇ ਇਸ ਵਰਲਡ ਕੱਪ ਦੇ ਦੌਰਾਨ ਅਫਗਾਨਿਸਤਾਨ ਖਿਲਾਫ 5 ਵਿਕਟਾਂ 'ਤੇ 209 ਦੌੜਾਂ ਬਣਾਈਆਂ ਸਨ ।PunjabKesari


Related News