ਭਾਰਤ ਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੈਸਟ ਆਖਰੀ ਦਿਨ ਹੋਇਆ ਡਰਾਅ

11/21/2017 9:43:39 AM

ਕੋਲਕਾਤਾ (ਨਵੀ) ਇੱਥੋਂ ਦੇ ਈਡਨ ਗਾਰਡਨਸ ਵਿਚ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾ ਰਿਹਾ ਪਹਿਲਾ ਟੈਸਟ ਆਖਰੀ ਦਿਨ ਡਰਾਅ ਉੱਤੇ ਆ ਕੇ ਖਤਮ ਹੋਇਆ। ਦੱਸ ਦਈਏ ਕਿ ਆਖਰੀ ਦਿਨ ਭਾਰਤ ਨੇ 231 ਦੌਡ਼ਾਂ ਦਾ ਟੀਚਾ ਦਿੱਤਾ ਸੀ।ਅੱਧੇ ਦਿਨ ਦੀ ਖੇਡ ਤੋਂ ਸ਼੍ਰੀਲੰਕਾ ਨੂੰ ਖੇਡਣ ਦਾ ਮੌਕਾ ਮਿਲਿਆ। ਸ੍ਰੀਲੰਕਾ ਨੇ 7 ਵਿਕਟਾਂ ਦੇ ਨੁਕਸਾਨ ਉੱਤੇ ਸਿਰਫ 75 ਦੌਡ਼ਾਂ ਬਣਾ ਸਕੇ ਸਨ ਪਰ ਲਾਈਟ ਦੀ ਵਜ੍ਹਾ ਨਾਲ ਮੁਕਾਬਲਾ ਡਰਾਅ ਉੱਤੇ ਆ ਕੇ ਖਤਮ ਹੋਇਆ।

ਇਸ ਤਰ੍ਹਾਂ ਰਿਹਾ ਪਹਿਲਾ ਦਿਨ

ਸ਼੍ਰੀਲੰਕਾ ਖਿਲਾਫ ਪਹਿਲੇ ਟੈਸ‍ਟ ਵਿਚ ਭਾਰਤੀ ਟੀਮ ਦੀ ਪਹਿਲੀ ਪਾਰੀ 172 ਦੌਡ਼ਾਂ ਉੱਤੇ ਸਮਾਪਤ ਹੋਈ। ਮੀਂਹ ਅਤੇ ਖ਼ਰਾਬ ਰੋਸ਼ਨੀ ਕਾਰਨ ਪਹਿਲੇ ਦਿਨ ਸਿਰਫ 12 ਓਵਰਾਂ ਦਾ ਖੇਡ ਸੰਭਵ ਹੋ ਪਾਇਆ ਸੀ ਜਿਸ ਵਿਚ ਭਾਰਤੀ ਟੀਮ ਨੇ ਸਿਰਫ਼ 17 ਦੌੜਾਂ ਦੇ ਸ‍ਕੋਰ ਉੱਤੇ ਤਿੰਨ ਮਹੱਤ‍ਵਪੂਰਨ ਵਿਕਟਾਂ ਗੁਆ ਦਿੱਤੀਆਂ ਸਨ। ਟੀਮ ਨੇ ਪਹਿਲੇ ਦਿਨ ਕੇ.ਐੱਲ. ਰਾਹੁਲ (0), ਸ਼ਿਖਰ ਧਵਨ (8) ਅਤੇ ਕਪ‍ਤਾਨ ਵਿਰਾਟ ਕੋਹਲੀ ਦੇ ਵਿਕਟ ਗੁਆਏ ਸਨ।

ਦੂਜੇ ਦਿਨ ਦੀ ਖੇਡ
ਦੂਜੇ ਦਿਨ ਦੀ ਖੇਡ ਸ਼ੁਰੂ ਹੁੰਦੇ ਹੀ ਭਾਰਤ ਨੂੰ ਰਹਾਣੇ (4 ਦੌਡ਼ਾਂ) ਦੇ ਰੂਪ ਵਿਚ ਇਕ ਹੋਰ ਝਟਕਾ ਲੱਗਾ। ਭਾਰਤ ਵਲੋਂ ਅਸ਼ਵਿਨ ਵੀ ਕੁਝ ਖਾਸ ਨਾ ਕਰ ਸਕੇ ਤੇ ਉਹ ਵੀ 4 ਦੌਡ਼ਾਂ ਬਣ ਕੇ ਆਊਟ ਹੋ ਗਏ। ਦੱਸ ਦਈਏ ਕਿ ਦੂਜੇ ਦਿਨ ਦੀ ਖੇਡ ਵਿਚ ਇਕ ਵਾਰ ਫਿਰ ਮੀਂਹ ਦੇ ਚੱਲਦੇ ਮੈਚ ਬੰਦ ਕਰਾਉਣਾ ਪਿਆ। ਭਾਰਤ ਨੂੰ 74 ਦੇ ਸਕੋਰ ਉੱਤੇ 5 ਵੱਡੇ ਝਟਕੇ ਮਿਲ ਚੁੱਕੇ ਸਨ।

ਤੀਜੇ ਦਿਨ ਦੀ ਖੇਡ ਖਤਮ

ਤੀਜੇ ਦਿਨ ਦੀ ਸ਼ੁਰੂਆਤ 'ਚ ਭਾਰਤੀ ਟੀਮ ਤੋਂ ਵਾਪਸੀ ਦੀ ਉਮੀਦ ਲਗਾਈ ਜਾ ਰਹੀ ਸੀ ਪਰ ਇਕ ਵਾਰ ਫਿਰ ਭਾਰਤੀ ਬੱਲੇਬਾਜ਼ ਸ਼੍ਰੀਲੰਕਾਈ ਗੇਂਦਬਾਜ਼ਾਂ ਅੱਗੇ ਆਪਣੇ ਗੋਢੇ ਟੇਕਦੇ ਨਜ਼ਰ ਆਏ। ਤੀਜੇ ਦਿਨ ਦੀ ਸ਼ੁਰੂਆਤ 'ਚ ਜਦੋਂ ਭਾਰਤ ਨੇ 74 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤਾਂ ਭਾਰਤ ਨੇ 79 ਦੇ ਸਕੋਰ 'ਤੇ ਹੀ ਪੁਜਾਰਾ (52) ਦੇ ਰੂਪ 'ਚ ਆਪਣਾ ਅਹਿਮ ਵਿਕਟ ਗੁਆ ਦਿੱਤਾ। ਉਸਦੇ ਬਾਅਦ ਸਾਹਾ (29) ਤੇ ਜਡੇਜਾ (22) ਨੇ ਪਾਰੀ ਨੂੰ ਸੰਭਾਲਿਆ ਪਰ ਉਹ ਵੀ ਸ਼੍ਰੀਲੰਕਾਈ ਸਪਿਨਰ ਦਿਲਰੂਵਾਨ ਪਰੇਰਾ ਨੂੰ ਆਪਣਾ ਵਿਕਟ ਦੇ ਕੇ ਚਲਦੇ ਬਣੇ। ਇਨ੍ਹਾਂ ਤੋਂ ਬਾਅਦ ਭੁਵਨੇਸ਼ਵਰ 13, ਸ਼ਮੀ 24 ਤੇ ਉਮੇਸ਼ ਜਾਧਵ ਨੇ ਅਜੇਤੂ ਰਹਿੰਦੇ 6 ਦੌਡ਼ਾਂ ਦਾ ਯੋਗਦਾਨ ਦਿੱਤਾ।

ਇਸ ਤਰ੍ਰਾਂ ਭਾਰਤ ਦੀ ਪਹਿਲੀ ਪਾਰੀ 172 ਦੌੜਾਂ ਉੱਤੇ ਸਮਾਪਤ ਹੋਈ। ਸ਼੍ਰੀਲੰਕਾਈ ਗੇਂਦਬਾਜ਼ ਸੁਰੰਗਾ ਲਕਮਲ ਨੇ 4, ਲਾਹਿਰੂ ਗਮਾਗੇ, ਦਿਲਰੂਵਾਨ ਪਰੇਰਾ ਤੇ ਦਾਸੁਨ ਸ਼ਾਨਾਕਾ ਨੇ 2-2 ਵਿਕਟਾਂ ਝਟਕਾਈਆਂ। ਦਿਮੁਥ ਕਰੁਣਾਰਤਨੇ ਤੇ ਰੰਗਨਾ ਹੇਰਾਥ ਨੂੰ ਬਿਨ੍ਹਾਂ ਵਿਕਟ ਦੇ ਹੀ ਸੰਤੁਸ਼ਟ ਹੋਣਾ ਪਿਆ।

ਜਵਾਬ ਵਿਚ ਪਹਿਲੀ ਪਾਰੀ ਦੌਰਾਨ ਸ਼੍ਰੀਲੰਕਾ ਨੇ 29 ਦੇ ਸਕੋਰ ਉੱਤੇ ਕਰੁਣਾਰਤਨੇ ਦੇ ਰੂਪ ਵਿਚ ਪਹਿਲਾ ਵਿਕਟ ਗੁਆਇਆ ਤੇ ਉਸ ਤੋਂ ਬਾਅਦ ਸਦੀਰਾ ਨੂੰ ਵੀ ਭੁਵੀ ਨੇ ਹੀ ਆਊਟ ਕੀਤਾ। ਲਾਹਿਰੂ ਥਿਰੀਮਾਨੇ 51 ਤੇ ਐਂਜਿਲੋ ਮੈਥਿਊਜ਼ 52 ਦੇ ਸਕੋਰ 'ਤੇ ਉਮੇਸ਼ ਯਾਦਵ ਦਾ ਸ਼ਿਕਾਰ ਹੋਏ। ਲਾਈਟ ਦੀ ਵਜ੍ਹਾ ਨਾਲ ਤੀਜੇ ਦਿਨ ਦੀ ਖੇਡ ਵਿਚਾਲੇ ਰੋਕਣੀ ਪਈ ਜਿਸ 'ਚ ਸ਼੍ਰੀਲੰਕਾ ਨੇ 165 ਦੇ ਸਕੋਰ 'ਤੇ ਆਪਣੇ ਅਹਿਮ 4 ਵਿਕਟ ਗੁਆ ਲਏ ਸਨ ਤੇ ਕਰੀਜ਼ 'ਤੇ ਦਿਨੇਸ਼ ਚਾਂਦੀਮਲ ਤੇ ਨਿਰੋਸ਼ਨ ਡਿਕਵੇਲਾ ਮੌਜੂਦ ਸਨ।

ਚੌਥੇ ਦਿਨ ਦੀ ਖੇਡ

ਚੌਥੇ ਦਿਨ ਦੀ ਖੇਡ ਵਿਚ ਸ਼੍ਰੀਲੰਕਾ ਨੇ 165 ਦੌਡ਼ਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਸ਼ੁਰੂਆਤ ਵਿਚ ਸ਼ਮੀ ਨੇ ਸ਼੍ਰੀਲੰਕਾ ਨੂੰ ਡਿਕਵੇਲਾ (35) ਦੇ ਰੂਪ ਵਿਚ 5ਵਾਂ ਝਟਕਾ ਦਿੱਤਾ। ਉਸ ਤੋਂ ਬਾਅਦ ਦਾਸੁਨ ਸ਼ਨਾਕਾ (0) ਤੇ ਦਿਨੇਸ਼ ਚਾਂਦੀਮਲ (28) ਟੀਮ ਦੇ ਕੁਲ 201 ਦੇ ਸਕੋਰ 'ਤੇ ਇਕੱਠੇ ਹੀ ਵਿਕਟਾਂ ਗੁਆ ਬੈਠੇ ਤੇ ਦਿਲਰੂਵਾਨ ਪਰੇਰਾ ਵੀ ਕੁਝ ਖਾਸ ਨਾ ਕਰ ਸਕੇ। ਉਹ 5 ਦੌੜਾਂ ਬਣਾ ਕੇ ਸ਼ਮੀ ਨੂੰ ਆਪਣਾ ਵਿਕਟ ਦੇ ਬੈਠੇ। ਇਸ ਤਰ੍ਰਾਂ ਸ਼੍ਰੀਲੰਕਾ ਨੂੰ 244 ਦੇ ਸਕੋਰ ਉੱਤੇ 8ਵਾਂ ਝਟਕਾ ਲੱਗਾ। ਉਸ ਤੋਂ ਬਾਅਦ ਰੰਗਨਾ ਹੈਰਥ ਨੇ ਵਧੀਆ ਪਾਰੀ ਖੇਡਦੇ ਹੋਏ 67 ਦੌਡ਼ਾਂ ਬਣਾਈਆਂ ਤੇ ਲਕਮਲ ਨੇ 16 ਦੌਡ਼ਾਂ ਦਾ ਯੋਗਦਾਨ ਦਿੱਤਾ।

ਇਸ ਤਰ੍ਰਾਂ ਸ਼੍ਰੀਲੰਕਾ ਨੇ ਭਾਰਤ ਨੂੰ 122 ਦੌਡ਼ਾਂ ਦੀ ਲੀਡ ਦਿੱਤੀ। ਭਾਰਤ ਵਲੋਂ ਦੂਜੀ ਪਾਰੀ ਵਿਚ ਇਕ ਵਾਰ ਫਿਰ ਲੋਕੇਸ਼ ਰਾਹੁਲ ਤੇ ਸ਼ਿਖਰ ਧਵਨ ਨੇ ਪਾਰੀ ਦੀ ਸ਼ੁਰੂਆਤ ਕੀਤੀ। ਰਾਹੁਲ ਨੇ ਆਪਣਾ ਅਰਧ ਸੈਂਕਡ਼ਾ ਪੂਰਾ ਕੀਤਾ ਤਾਂ ਉੱਥੇ ਹੀ ਧਵਨ ਨੇ ਵੀ ਇਕ ਵਧੀਆ ਪਾਰੀ ਖੇਡੀ ਪਰ ਉਹ ਆਪਣਾ ਸੈਂਕਡ਼ਾ ਪੂਰਾ ਨਾ ਕਰ ਸਕੇ ਤੇ 94 ਦੌਡ਼ਾਂ ਉੱਤੇ ਆਊਟ ਹੋ ਗਏ।

 

ਟੈਸਟ ਦੇ ਆਖਰੀ ਦਿਨ ਭਾਰਤ ਦੀ ਮਾੜੀ ਸ਼ੁਰੂਆਤ ਹੋਈ। ਭਾਰਤ ਨੇ ਸ਼ੁਰੂਆਤ 'ਚ ਹੀ ਰਾਹੁਲ ਦੇ ਰੂਪ 'ਚ ਵੱਡਾ ਵਿਕਟ ਗੁਆਇਆ ਜਿਨ੍ਹਾਂ ਨੇ 79 ਦੌੜਾਂ ਬਣਾਈਆਂ, ਉਸ ਤੋਂ ਬਾਅਦ ਚੇਤੇਸ਼ਵਰ ਪੁਜਾਰਾ 22 ਤੇ ਅਜਿੰਕਯ ਰਹਾਣੇ (0) ਦੇ ਸਕੋਰ 'ਤੇ ਆਊਟ ਹੋਏ। ਇਨ੍ਹਾਂ ਤਿੰਨ੍ਹਾਂ ਬੱਲੇਬਾਜ਼ਾਂ ਨੂੰ ਲਕਮਲ ਨੇ ਆਪਣੀ ਸਵਿੰਗ ਦੇ ਚਲਦੇ ਮੈਦਾਨ ਤੋਂ ਬਾਹਰ ਭੇਜਿਆ। ਉਸ ਤੋਂ ਬਾਅਦ ਜਡੇਜਾ (9), ਅਸ਼ਵਿਨ (7), ਸਾਹਾ (5), ਭੁਵੀ (8) ਵੀ ਕੁਝ ਖਾਸ ਨਾ ਕਰ ਸਕੇ ਪਰ ਇਕ ਪਾਸੇ ਤੋਂ ਕੋਹਲੀ ਨੇ ਵਧੀਆ ਪਾਰੀ ਖੇਡਦੇ ਹੋਏ ਆਪਣੇ ਟੈਸਟ ਕਰੀਅਰ ਦਾ 18ਵਾਂ ਸੈਂਕੜਾ ਪੂਰਾ ਕੀਤਾ ਤੇ ਨਾਲ ਹੀ ਸ਼੍ਰੀਲੰਕਾ ਨੂੰ 231 ਦੌੜਾਂ ਦਾ ਟੀਚਾ ਦਿੰਦੇ ਹੋਏ ਆਪਣੀ ਦੂਜੀ ਪਾਰੀ ਘੋਸ਼ਿਤ ਕੀਤੀ। ਦੱਸ ਦਈਏ ਕਿ ਕੋਹਲੀ ਨੇ ਅਜੇਤੂ ਰਹਿੰਦੇ ਹੋਏ 119 ਗੇਂਦਾਂ 'ਤੇ 104 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।

ਸ਼੍ਰੀਲੰਕਾ ਅੱਗੇ 231 ਦੌੜਾਂ ਦਾ ਟੀਚਾ

5ਵੇਂ ਦਿਨ ਦਾ ਅੱਧਾ ਦਿਨ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਖੇਡਣ ਨੂੰ ਦਿੱਤਾ ਤੇ ਸ਼੍ਰੀਲੰਕਾ ਅੱਗੇ 231 ਦੌੜਾਂ ਦਾ ਟੀਚਾ ਸੀ ਜਿਸਦਾ ਪਿੱਛਾ ਕਰਦੇ ਹੋਏ ਉਨ੍ਹਾਂ ਦੀ ਸ਼ੁਰੂਆਤ ਬਹੁਤ ਮਾੜ੍ਹੀ ਰਹੀ ਤੇ 0 ਦੇ ਸਕੋਰ 'ਤੇ ਹੀ ਭੁਵੀ ਨੇ ਪਹਿਲਾ ਝਟਕਾ ਦਿੱਤਾ। ਉਸ ਤੋਂ ਬਾਅਦ ਟੀਮ ਦੇ 2 ਦੇ ਸਕੋਰ 'ਤੇ ਸ਼ਮੀ ਨੇ ਆਪਣੇ ਪਹਿਲੇ ਹੀ ਓਵਰ 'ਚ ਕਰੁਣਰਤਨੇ ਨੂੰ ਆਊਟ ਕਰਕੇ ਦੂਜਾ ਝਟਕਾ ਦਿੱਤਾ। ਇਸ ਤੋਂ ਬਾਅਦ ਲੰਕਾ ਦਾ ਕੋਈ ਵੀ ਖਿਡਾਰੀ ਵਾਪਸੀ ਨਾ ਕਰ ਸਕਿਆ ਤੇ 75 ਦੋ ਸਕੋਰ ਤੱਕ ਪੁੱਜਦੇ ਉਨ੍ਹਾਂ ਨੇ ਆਪਣੇ 7 ਵਿਕਟ ਗੁਆ ਗੁਆ ਦਿੱਤੇ। ਭਾਰਤ ਲਗਭਗ ਜਿੱਤ ਦੇ ਕਰੀਬ ਲੱਗ ਰਿਹਾ ਸੀ ਪਰ ਲਾਈਟ ਦੀ ਵਜ੍ਹਾ ਨਾਲ ਆਖਰੀ ਦਿਨ ਵੀ ਮੈਚ ਰੋਕਣਾ ਪਿਆ। ਜਿਸ ਦੇ ਚੱਲਦੇ ਪਹਿਲਾ ਟੈਸਟ ਡਰਾਅ ਹੋਇਆ।

ਭਾਰਤ ਟੀਮ ਵਲੋਂ ਗੇਂਦਬਾਜ਼ੀ
ਭੁਵੀ ਨੇ ਦੂਜੀ ਪਾਰੀ 'ਚ 4 ਵਿਕਟਾਂ, ਸ਼ਮੀ ਨੇ 2 ਤੇ ਉਮੇਸ਼ ਜਾਧਵ ਨੇ ਇਕ ਵਿਕਟ ਕੱਢੀ। ਪਰ ਭਾਰਤੀ ਸਪਿਨਰ ਅਸ਼ਵਿਨ ਨੇ ਇਕ ਓਵਰ ਕਰਾਇਆ ਤੇ ਉਨ੍ਹਾਂ ਨੂੰ ਬਿਨ੍ਹਾਂ ਵਿਕਟ ਦੇ ਹੀ ਸੰਤੁਸ਼ਟ ਹੋਣਾ ਪਿਆ।

ਦੋਨੋਂ ਪਾਰੀਆਂ ਦੀ ਗੱਲ ਕਰੀਏ ਤਾਂ
ਭੁਵਨੇਸ਼ਵਰ ਨੇ 8 ਵਿਕਟਾਂ
ਸ਼ਮੀ- 6
ਉਮੇਸ਼- 3
ਅਸ਼ਵਿਨ- ਕੋਈ ਨਹੀਂ
ਜਡੇਜਾ- ਕੋਈ ਨਹੀਂ