IND vs SL ਮਹਿਲਾ ਟੀ-20 WC : ਭਾਰਤ ਨੇ ਲਾਇਆ ਜਿੱਤ ਦਾ ਚੌਕਾ, ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ

02/29/2020 12:24:03 PM

ਸਪੋਰਟਸ ਡੈਸਕ— ਅੱਜ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮਹਿਲਾ ਟੀ-20 ਵਿਸ਼ਵ ਕੱਪ ਦੇ 14ਵੇਂ ਮੁਕਾਬਲੇ ’ਚ ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਸ਼੍ਰੀਲੰਕਾ ਦੀ ਟੀਮ ਨੇ 9 ਵਿਕਟਾਂ ਦੇ ਨੁਕਸਾਨ ’ਤੇ 113 ਦੌੜਾਂ ਬਣਾਈਆਂ। ਇਸ ਤਰ੍ਹਾਂ ਸ਼੍ਰੀਲੰਕਾ ਨੇ ਭਾਰਤ ਨੂੰ 114 ਦੌੜਾਂ ਦਾ ਟੀਚਾ ਦਿੱਤਾ। ਸ਼੍ਰੀਲੰਕਾ ਤੋਂ ਮਿਲੇ 114 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 14.4 ਓਵਰਾਂ ’ਚ 3 ਵਿਕਟਾਂ ਦੇ ਨੁਕਸਾਨ ’ਤੇ 116 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਸਮਿ੍ਰਤੀ ਮੰਧਾਨਾ 17 ਦੌੜਾਂ ਦੇ ਨਿੱਜੀ ਸਕੋਰ ’ਤੇ ਸ਼੍ਰੀਲੰਕਾ ਦੀ ਪ੍ਰਬੋਧਨੀ ਦਾ ਸ਼ਿਕਾਰ ਹੋ ਕੇ ਪਵੇਲੀਅਨ ਪਰਤ ਗਈ। ਮੰਧਾਨਾ ਨੇ ਆਪਣੀ ਪਾਰੀ ਦੇ ਦੌਰਾਨ 3 ਚੌਕੇ ਲਾਏ। ਇਸ ਤੋਂ ਬਾਅਦ ਹਰਮਨਪ੍ਰੀਤ ਕੌਰ ਕੋਈ ਕਮਾਲ ਨਾ ਕਰ ਸਕੀ ਅਤੇ 15 ਦੌੜਾਂ ਦੇ ਨਿੱਜੀ ਸਕੋਰ ’ਤੇ ਆਊਟ ਹੋਈ। ਭਾਰਤ ਦਾ ਅਗਲਾ ਵਿਕਟ ਸ਼ੇਫਾਲੀ ਵਰਮਾ ਦਾ ਡਿੱਗਿਆ। ਸ਼ੇਫਾਲੀ ਨੇ 7 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 47 ਦੌੜਾਂ ਦੀ ਪਾਰੀ ਖੇਡੀ। 

ਪਹਿਲਾਂ ਬੱਲੇਬਾਜ਼ੀ ਕਰਨ ਆਈ ਸ਼੍ਰੀਲੰਕਾ ਦਾ ਪਹਿਲਾ ਵਿਕਟ ਉਮੇਸ਼ਾ ਥਿਮਾਨਾ ਦਾ ਡਿਗਿਆ। ਉਮੇਸ਼ਾ 2 ਦੌੜਾਂ ਦੇ ਨਿੱਜੀ ਸਕੋਰ ’ਤੇ ਦੀਪਤੀ ਸ਼ਰਮਾ ਦਾ ਸ਼ਿਕਾਰ ਬਣੀ। ਇਸ ਤੋਂ ਬਾਅਦ ਹਰਸ਼ਿਤਾ ਮਡਾਵੀ 12 ਦੌੜਾਂ ਦੇ ਨਿੱਜੀ ਸਕੋਰ ’ਤੇ ਗਾਇਕਵਾੜ ਹੱਥੋਂ ਬੋਲਡ ਹੋ ਗਈ। ਕਪਤਾਨ ਚਿਮਾਰੀ ਅੱਟਾਪੱਟੂ 33 ਦੌੜਾਂ ਦੇ ਨਿੱਜੀ ਸਕੋਰ ’ਤੇ ਦੀਪਤੀ ਸ਼ਰਮਾ ਦੀ ਗੇਂਦ ’ਤੇ ਗਾਇਕਵਾੜ ਨੂੰ ਕੈਚ ਦੇ ਬੈਠੀ ਤੇ ਆਊਟ ਹੋ ਗਈ। ਇਸ ਤੋਂ ਬਾਅਦ ਬਾਕੀ ਦੀਆਂ ਖਿਡਾਰਨਾਂ ਕੁਝ ਖਾਸ ਨਾ ਕਰ ਸਕੀਆਂ।  ਹਸੀਨੀ ਪੇਰੇਰਾ 13 ਦੌੜਾਂ, ਹੰਸਿਮਾ ਕਰੁਣਾਰਤਨੇ 7 ਦੌੜਾਂ, ਸ਼ਸ਼ੀਕਲਾ ਸਿਰੀਵਰਦਨੇ 13 ਦੌੜਾਂ ਅਨੁਸ਼ਕਾ ਸੰਜੀਵਨੀ 1 ਦੌੜ ਅਤੇ ਨੀਲਾਕਸ਼ੀ ਸਿਲਵਾ 8 ਦੌੜਾਂ ਬਣਾ ਕੇ ਆਊਟ ਹੋਈਆਂ। ਭਾਰਤ ਵੱਲੋਂ ਰਾਧਾ ਯਾਦਵ ਨੇ 4 ਵਿਕਟਾਂ, ਦੀਪਤੀ ਸ਼ਰਮਾ ਨੇ 1 ਵਿਕਟ, ਸ਼ਿਖਾ ਪਾਂਡੇ ਨੇ 1 ਵਿਕਟ, ਪੂਨਮ ਯਾਦਵ ਨੇ 1 ਵਿਕਟ ਤੇ ਰਾਜੇਸ਼ਵਰੀ ਗਾਇਕਵਾੜ ਨੇ 2 ਵਿਕਟਾਂ ਲਈਆਂ। 

ਟੀਮਾਂ ਇਸ ਤਰ੍ਹਾਂ ਹਨ—
ਭਾਰਤ—
ਹਰਮਨਪ੍ਰੀਤ ਕੌਰ (ਕਪਤਾਨ), ਤਾਨੀਆ ਭਾਟੀਆ, ਹਰਲੀਨ ਦਿਓਲ, ਰਾਜੇਸ਼ਵਰੀ ਗਾਇਕਵਾੜ, ਰਿਚਾ ਘੋਸ਼, ਵੇਦਾ ਕ੍ਰਿਸ਼ਣਾਮੂਰਤੀ, ਸਮ੍ਰਿਤੀ ਮੰਧਾਨਾ, ਸ਼ਿਖਾ ਪਾਂਡੇ, ਪੂਨਮ ਯਾਦਵ, ਅਰੁੰਧਤੀ ਰੈੱਡੀ, ਜੇਮਿਮਾ ਰੋਡ੍ਰਿਗੇਜ਼, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਪੂਜਾ ਵਸਤਰਕਰ, ਰਾਧਾ ਯਾਦਵ।
ਸ਼੍ਰੀਲੰਕਾ — ਚਮਾਰੀ ਅੱਟਾਪੱਟੂ (ਕਪਤਾਨ), ਹਰਸ਼ਿਤਾ ਮਡਾਵੀ, ਨੀਲਾਕਸ਼ੀ ਡਿਸਿਲਵਾ, ਕਵਿਤਾ ਦਿਲਹਰੀ, ਅਮਾ ਕੰਚਨ, ਹੰਸਿਸਾ ਕਰੁਣਾਰਤਨੇ, ਅਚਿਨੀ ਕੁਲਸੂਰੀਆ, ਸੁਗੰਧਾ ਕੁਮਾਰੀ, ਹਸੀਨੀ ਪਰੇਰਾ, ਉਦੇਸ਼ਿਕਾ ਪ੍ਰਬੋਧਨੀ, ਸਤਿਆ ਸੰਦੀਪਨੀ, ਅਨੁਸ਼ਕਾ ਸੰਜੀਵਨੀ, ਸ਼ਸ਼ੀਕਲਾ ਸ਼੍ਰੀਵਰਧਨੇ, ਦਿਲਾਨੀ ਮੰਡੋਰਾ, ਉਮੇਸ਼ ਤਿਮਾਸਿਨੀ।

Tarsem Singh

This news is Content Editor Tarsem Singh