IND vs SA test Series : ਸਰਫਰਾਜ਼ ਖਾਨ ਅਚਾਨਕ ਦੱਖਣੀ ਅਫਰੀਕਾ ਪਹੁੰਚੇ, ਮਿਲੇਗਾ ਮੌਕਾ

12/09/2023 7:01:50 PM

ਸਪੋਰਟਸ ਡੈਸਕ : ਟੀਮ ਇੰਡੀਆ 'ਚ ਐਂਟਰੀ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਰਫਰਾਜ਼ ਖਾਨ ਲਈ ਚੰਗੇ ਦਿਨ ਆਉਂਦੇ ਦਿਖ ਰਹੇ ਹਨ। ਹੁਣ ਜਦੋਂ ਟੀਮ ਇੰਡੀਆ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਵਨਡੇ, ਤਿੰਨ ਟੀ-20 ਅਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਜਾ ਰਹੀ ਹੈ ਤਾਂ ਬੀਸੀਸੀਆਈ ਨੇ ਤੁਰੰਤ ਸਰਫਰਾਜ਼ ਖਾਨ ਨੂੰ ਸੱਦਾ ਦਿੱਤਾ ਹੈ। ਸਰਫਰਾਜ਼ ਖਾਨ ਦੱਖਣੀ ਅਫਰੀਕਾ ਪਹੁੰਚ ਚੁੱਕੇ ਹਨ ਅਤੇ ਸ਼ਾਇਦ ਦੱਖਣੀ ਅਫਰੀਕਾ ਏ ਟੀਮ ਦੇ ਖ਼ਿਲਾਫ਼ ਦੋ 4 ਦਿਨਾ ਮੈਚਾਂ ਦੌਰਾਨ ਐਕਸ਼ਨ ਵਿੱਚ ਨਜ਼ਰ ਆਉਣਗੇ।

ਇਹ ਵੀ ਪੜ੍ਹੋ- ਅਸ਼ਵਿਨੀ ਤੇ ਤਨੀਸ਼ਾ ਦੀ ਜੋੜੀ ਗੁਹਾਟੀ ਮਾਸਟਰਸ ਦੇ ਫਾਈਨਲ 'ਚ
ਪ੍ਰਸ਼ੰਸਕ ਇਹ ਜਾਣਨ ਲਈ ਉਤਸੁਕ ਹਨ ਕਿ ਖਾਨ ਆਉਣ ਵਾਲੇ ਚੁਣੌਤੀਪੂਰਨ ਮੈਚਾਂ ਵਿੱਚ ਕੀ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਮੈਚ 'ਚ ਮੌਕਾ ਦਿੱਤਾ ਜਾਵੇਗਾ। ਵਿਕਟਕੀਪਰ-ਬੱਲੇਬਾਜ਼ ਕੇਐੱਸ ਭਰਤ ਇਸ ਮੈਚ ਵਿੱਚ ਭਾਰਤ-ਏ ਦੀ ਅਗਵਾਈ ਕਰਨਗੇ।

ਇਹ ਵੀ ਪੜ੍ਹੋ- IND vs SA ਟੀ20 ਸੀਰੀਜ਼ ਤੋਂ ਪਹਿਲਾ ਦੱਖਣੀ ਅਫਰੀਕਾ ਨੂੰ ਲੱਗਾ ਝਟਕਾ, ਸਟਾਰ ਖਿਡਾਰੀ ਹੋਇਆ ਬਾਹਰ
ਪਹਿਲੇ ਦਰਜੇ ਦੇ ਖੇਤਰ 'ਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਸਰਫਰਾਜ਼ ਖਾਨ ਰਾਸ਼ਟਰੀ ਟੀਮ 'ਚ ਜਗ੍ਹਾ ਨਹੀਂ ਬਣਾ ਸਕੇ ਹਨ। 26 ਸਾਲਾ ਖਿਡਾਰੀ ਦੇ ਨਾਂ 40 ਪਹਿਲੀ ਸ਼੍ਰੇਣੀ ਮੈਚਾਂ ਦਾ ਸ਼ਾਨਦਾਰ ਰਿਕਾਰਡ ਹੈ। ਉਹ 71.78 ਦੀ ਔਸਤ ਅਤੇ 69.19 ਦੀ ਸਟ੍ਰਾਈਕ ਰੇਟ ਨਾਲ 3589 ਦੌੜਾਂ ਬਣਾਈਆਂ ਹਨ, ਜਿਸ ਵਿੱਚ 13 ਸੈਂਕੜੇ ਅਤੇ 9 ਅਰਧ ਸੈਂਕੜੇ ਸ਼ਾਮਲ ਹਨ।
ਸਰਫਰਾਜ਼ ਨੂੰ ਇਕ ਵਾਰ ਫਿਰ ਰਾਸ਼ਟਰੀ ਚੋਣਕਾਰਾਂ ਨੇ ਚੁਣਿਆ ਹੈ। ਜੇਕਰ ਸੱਜੇ ਹੱਥ ਦਾ ਇਹ ਬੱਲੇਬਾਜ਼ ਦੱਖਣੀ ਅਫਰੀਕਾ-ਏ ਖ਼ਿਲਾਫ਼ ਹੋਣ ਵਾਲੇ ਮੈਚ 'ਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ ਤਾਂ ਟੀਮ ਇੰਡੀਆ ਦੇ ਦਰਵਾਜ਼ੇ ਉਨ੍ਹਾਂ ਦੇ ਲਈ ਖੁੱਲ੍ਹ ਸਕਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Aarti dhillon

This news is Content Editor Aarti dhillon