IND vs SA : ਪਹਿਲੇ ਟੀ20 ਮੈਚ ਦੀਆਂ ਲਗਭਗ ਸਾਰੀਆਂ ਟਿਕਟਾਂ ਵਿਕੀਆਂ

06/07/2022 1:41:13 PM

ਨਵੀਂ ਦਿੱਲੀ- ਭਾਰਤ ਤੇ ਦੱਖਣੀ ਅਫ਼ਰੀਕਾ ਦਰਮਿਆਨ ਵੀਰਵਾਰ ਨੂੰ ਇੱਥੇ ਹੋਣ ਵਾਲੇ ਪਹਿਲੇ ਟੀ20 ਕੌਮਾਂਤਰੀ ਕ੍ਰਿਕਟ ਮੈਚ ਦੀਆਂ 94 ਫ਼ੀਸਦੀ ਟਿਕਟਾਂ ਵਿਕ ਚੁੱਕੀਆਂ ਹਨ। ਅਰੁਣ ਜੇਟਲੀ ਸਟੇਡੀਅਮ ਦੀ ਸਮਰਥਾ 35 ਹਜ਼ਾਰ ਦਰਸ਼ਕਾਂ ਦੀ ਹੈ। ਦਿੱਲੀ 'ਚ ਨਵੰਬਰ 2019 ਦੇ ਬਾਅਦ ਪਹਿਲੀ ਵਾਰ ਕੌਮਾਂਤਰੀ ਮੈਚ ਦਾ ਆਯੋਜਨ ਹੋ ਰਿਹਾ ਹੈ।

ਇਹ ਵੀ ਪੜ੍ਹੋ : 'ਖੇਲੋ ਇੰਡੀਆ' 'ਚ ਪੰਜਾਬ ਦੀ ਝੰਡੀ, ਗਤਕਾ 'ਚ ਹਾਸਲ ਕੀਤੇ ਪੰਜ ਸੋਨ ਤਮਗ਼ੇ

ਦਿੱਲੀ ਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਦੇ ਸੰਯੁਕਤ ਸਕੱਤਰ ਰਾਜਨ ਮਨਚੰਦਾ ਨੇ ਕਿਹਾ, '94 ਫ਼ੀਸਦੀ ਟਿਕਟਾਂ ਵਿਕ ਚੁੱਕੀਆਂ ਹਨ। ਹੁਣ ਕਰੀਬ 400-500 ਟਿਕਟਾਂ ਹੀ ਬਚੀਆਂ ਹਨ।' ਲਗਭਗ 27,000 ਟਿਕਟਾਂ ਵਿਕਰੀ ਲਈ ਰੱਖੀਆ ਗਈਆਂ ਸਨ। ਮਨਚੰਦਾ ਨੇ ਕਿਹਾ, 'ਸੀਨੀਅਰ ਨਾਗਰਿਕ ਸਟੇਡੀਅਮ 'ਚ ਪ੍ਰਵੇਸ਼ ਲਈ ਗੋਲਫ ਕੋਰਟ ਦਾ ਇਸਤੇਮਾਲ ਕਰ ਸਕਦੇ ਹਨ।

ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਨਮਨ ਓਝਾ ਦੇ ਪਿਤਾ ਗ੍ਰਿਫ਼ਤਾਰ, ਇਸ ਮਾਮਲੇ 'ਚ 8 ਸਾਲ ਤੋਂ ਸਨ ਫਰਾਰ

ਕੋਵਿਡ-19 ਦੀ ਸਥਿਤੀ ਹਾਲਾਂਕਿ ਕੰਟਰੋਲ 'ਚ ਹੈ, ਪਰ ਡੀ. ਡੀ. ਸੀ. ਏ. ਨੇ ਦਰਸ਼ਕਾਂ ਤੋਂ ਖਾਣ-ਪੀਣ ਦੇ ਦੌਰਾਨ ਹਰ ਵੇਲੇ ਮਾਸਕ ਪਹਿਨ ਕੇ ਰੱਖਣ ਦੀ ਬੇਨਤੀ ਕੀਤੀ ਹੈ। ਮਨਚੰਦਾ ਨੇ ਕਿਹਾ, 'ਸਾਡੇ ਕਰਮਚਾਰੀਆਂ ਦਾ ਨਿਯਮਿਤ ਤੌਰ 'ਤੇ ਕੋਵਿਡ ਟੈਸਟ ਕੀਤਾ ਜਾ ਰਿਹਾ ਹੈ। ਅਸੀਂ ਦਰਸ਼ਕਾਂ ਤੋਂ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨ ਤੇ ਹਰ ਸਮੇਂ ਮਾਸਕ ਪਹਿਨ ਕੇ ਰੱਖਣ ਦੀ ਬੇਨਤੀ ਕਰਦੇ ਹਾਂ।'

ਨੋਟ  : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh