ਨਿਊਜ਼ੀਲੈਂਡ ਨੇ ਦੂਜੇ ਟੈਸਟ ਮੈਚ ’ਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ’ਚ ਕੀਤਾ ਕਲੀਨ ਸਵੀਪ

03/02/2020 9:14:15 AM

ਕ੍ਰਾਈਸਟਚਰਚ— ਬਿਹਤਰੀਨ ਗੇਂਦਬਾਜ਼ੀ ਦੇ ਦਮ ’ਤੇ ਨਿਊਜ਼ੀਲੈਂਡ ਨੇ ਦੂਜੇ ਅਤੇ ਆਖ਼ਰੀ ਟੈਸਟ ’ਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਦੋ ਮੈਚਾਂ ਦੀ ਟੈਸਟ ਸੀਰੀਜ਼ ’ਚ 2-0 ਨਾਲ ਕਲੀਨ ਸਵੀਪ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਆਪਣੀ ਪਹਿਲੀ ਪਾਰੀ ’ਚ 242 ਦੌੜਾਂ ਆਲਆਊਟ ਹੋ ਗਈ। ਜਵਾਬ ’ਚ ਨਿਊਜ਼ੀਲੈਂਡ ਦੀ ਪਹਿਲੀ ਪਾਰੀ 235 ਦੌੜਾਂ ’ਤੇ ਸਿਮਟ ਗਈ। ਇਸ ਤਰ੍ਹਾਂ ਪਹਿਲੀ ਪਾਰੀ ਦੇ ਆਧਾਰ ’ਤੇ ਭਾਰਤ ਨੂੰ 7 ਦੌੜਾਂ ਦੀ ਬੜ੍ਹਤ ਮਿਲੀ ਸੀ। ਜਦਕਿ, ਦੂਜੀ ਪਾਰੀ ’ਚ ਭਾਰਤੀ ਟੀਮ ਸਿਰਫ 124 ਦੌੜਾਂ ’ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਨਿਊਜ਼ੀਲੈਂਡ ਨੂੂੰ 132 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਕੀਵੀ ਟੀਮ ਨੇ ਆਸਾਨੀ ਨਾਲ ਹਾਸਲ ਕਰ ਲਿਆ। ਟੀਮ ਇੰਡੀਆ ਲਈ ਹਨੁਮਾ ਵਿਹਾਰੀ ਨੇ ਸਭ ਤੋਂ ਜ਼ਿਆਦਾ 55 ਦੌੜਾਂ ਦੀ ਪਾਰੀ ਖੇਡੀ ਜਦਕਿ ਚੇਤੇਸ਼ਵਰ ਪੁਜਾਰਾ ਅਤੇ ਪਿ੍ਰਥਵੀ ਸ਼ਾਅ ਨੇ 54-54 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ 3 ਦੌੜਾਂ, ਮਯੰਕ ਅਗਰਵਾਲ ਨੇ 7 ਦੌੜਾਂ ਅਤੇ ਰਿਸ਼ਭ ਪੰਤ ਨੇ 12 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਕਾਈਲ ਜੈਮਿਸਨ ਨੇ 5 ਵਿਕਟਾਂ ਝਟਕਾਈਆਂ। 

ਕੀਵੀ ਟੀਮ ਨੇ ਦੂਜੇ ਦਿਨ ਦੀ ਖੇਡ 63/0 ਦੌੜਾਂ ਤੋਂ ਅੱਗੇ ਖੇਡਣੀ ਸ਼ੁਰੂ ਕੀਤੀ। ਨਿਊਜ਼ੀਲੈਂਡ ਦੀ ਪਹਿਲੀ ਪਾਰੀ 235 ਦੌੜਾਂ ’ਤੇ ਸਿਮਟ ਗਈ। ਪਹਿਲੀ ਪਾਰੀ ਦੇ ਆਧਾਰ ’ਤੇ ਭਾਰਤ ਨੂੰ 7 ਦੌੜਾਂ ਦੀ ਬੜ੍ਹਤ ਮਿਲੀ ਹੈ। ਦੂਜੇ ਦਿਨ ਸਵੇਰੇ ਤੋਂ ਹੀ ਭਾਰਤੀ ਗੇਂਦਬਾਜ਼ਾਂ ਨੇ ਜ਼ਬਰਦਸਤ ਗੇਂਦਬਾਜ਼ੀ ਕੀਤੀ ਹੈ ਅਤੇ ਕੀਵੀ ਬੱਲੇਬਾਜ਼ਾਂ ਨੂੰ ¬ਕ੍ਰੀਜ਼ ’ਤੇ ਨਹੀਂ ਟਿਕਣ ਦਿੱਤਾ।  ਦੂਜੇ ਦਿਨ ਭਾਰਤ ਨੂੰ ਪਹਿਲੀ ਸਫਲਤਾ ਉਮੇਸ਼ ਯਾਦਵ ਨੇ ਦਿਵਾਈ। ਟਾਮ ਬਲੰਡਨ ਨੂੰ ਉਨ੍ਹਾਂ ਨੇ 30 ਦੌੜਾਂ ਦੇ ਨਿੱਜੀ ਸਕੋਰ ’ਤੇ ਐੱਲ. ਬੀ. ਡਬਲਿਊ. ਆਊਟ ਕਰਕੇ ਪਵੇਲੀਅਨ ਭੇਜ ਦਿੱਤਾ। ਕੇਨ ਵਿਲੀਅਮਸਨ ਨੂੰ ਆਊਟ ਕਰਕੇ ਜਸਪ੍ਰੀਤ ਬੁਮਰਾਹ ਨੇ ਨਿਊਜ਼ੀਲੈਂਡ ਨੂੰ ਦੂਜਾ ਝਟਕਾ ਦਿੱਤਾ। ਵਿਲੀਅਮਸਨ ਤਿੰਨ ਦੌੜਾਂ ਬਣਾ ਕੇ ਬੁਮਰਾਹ ਦੀ ਗੇਂਦ ’ਤੇ ਪੰਤ ਨੂੰ ਕੈਚ ਦੇ ਬੈਠੇ। ਅਸ਼ਵਿਨ ਦੀ ਜਗ੍ਹਾ ਖੇਡ ਰਹੇ ਰਵਿੰਦਰ ਜਡੇਜਾ ਨੇ ਰਾਸ ਟੇਲਰ ਨੂੰ 15 ਦੌੜਾਂ ’ਤੇ ਆਊਟ ਕੀਤਾ। ਇਸ ਵਿਚਾਲੇ ਟਾਮ ਲਾਥਮ (52) ਨੇ ਇਕ ਵਾਰ ਫਿਰ ਤੋਂ ਨਿਊਜ਼ੀਲੈਂਡ ਲਈ ਅਹਿਮ ਪਾਰੀ ਖੇਡੀ ਅਤੇ ਆਪਣਾ ਅਰਧ ਸੈਂਕੜਾ ਲਾਇਆ। ਲਾਥਨ ਨੇ ਟੇਲਰ ਦੇ ਨਾਲ ਮਿਲ ਕੇ 40 ਦੌੜਾਂ ਦੀ ਸਾਂਝੇਦਾਰੀ ਕੀਤੀ।

ਇਸ ਦੇ ਤੁਰੰਤ ਬਾਅਦ ਹੀ ਮੁਹੰਮਦ ਸ਼ੰਮੀ ਨੇ ਮੇਜ਼ਬਾਨਾਂ ਨੂੰ ਦੋਹਰਾ ਝਟਕਾ ਦਿੱਤਾ। ਪਹਿਲੇ ਅਰਧ ਸੈਂਕੜਾ ਜੜ ਚੁੱਕੇ ਲਾਥਮ ਨੂੰ ਸ਼ਮੀ ਨੇ ਬੋਲਡ ਕੀਤਾ। ਇਸ ਦੇ ਬਾਅਦ ਆਪਣੇ ਅਗਲੇ ਓਵਰ ’ਚ ਹੈਨਰੀ ਨਿਕੋਲਸ ਸਲੀਪ ’ਚ ਵਿਰਾਟ ਕੋਹਲੀ ਦੇ ਹੱਥੋਂ ਕੈਚ ਕਰਾਇਆ। ਦੂਜੇ ਦਿਨ ਦੇ ਪਹਿਲੇ ਸੈਸ਼ਨ ’ਚ ਨਿਊਜ਼ੀਲੈਂਡ ਨੇ ਪੰਜ ਵਿਕਟਾਂ ਦੇ ਨੁਕਸਾਨ ’ਤੇ 142 ਦੌੜਾਂ ਬਣਾਈਆਂ। ਲੰਚ ਦੇ ਬਾਅਦ ਨਿਊਜ਼ੀਲੈਂਡ ਨੂੰ ਦੋ ਲਗਾਤਾਰ ਝਟਕੇ ਲੱਗੇ। ਜਸਪ੍ਰੀਤ ਬੁਮਰਾਹ ਨੇ ਆਉਂਦੇ ਹੀ ਬੀਜੇ ਵਾਟਲਿੰਗ ਨੂੰ ਸਿਫਰ ’ਤੇ ਵਾਪਸ ਭੇਜਿਆ। ਇਸੇ ਦੇ ਬਾਅਦ ਇਸੇ ਓਵਰ ਦੀ ਪੰਜਵੀਂ ਗੇਂਦ ’ਤੇ ਉਨ੍ਹਾਂ ਨੇ ਸਾਊਦੀ ਨੂੰ ਪੰਤ ਦੇ ਹੱਥੋਂ ਕੈਚ ਕਰਾਵਾ ਦਿੱਤਾ। ਇਸ ਤੋਂ ਬਾਅਦ ਰਵਿੰਦਰ ਜਡੇਜਾ ਨੇ ਕੀਵੀ ਟੀਮ ਨੂੰ ਅੱਠਵਾਂ ਝਟਕਾ ਦਿੱਤਾ। ਜਡੇਜਾ ਨੇ ਗ੍ਰੈਂਡਹੋਮ ਨੂੰ 26 ਦੌੜਾਂ ’ਤੇ ਬੋਲਡ ਕਰ ਦਿੱਤਾ। ਅੰਤ ’ਚ ਜੈਮੀਨਸ ਅਤੇ ਵੈਗਨਰ ਵਿਚਾਲੇ 51 ਦੌੜਾਂ ਦੀ ਸਾਂਝੇਦਾਰੀ ਹੋਈ। ਜੈਮੀਨਸਨ ਨੇ 49 ਦੌੜਾਂ ਬਣਾਈਆਂ। ਭਾਰਤ ਵੱਲੋਂ ਚਾਰ ਵਿਕਟ ਸ਼ੰਮੀ ਨੇ ਲਏ, ਤਿੰਨ ਵਿਕਟ ਬੁਮਰਾਹ ਨੂੰ ਮਿਲੇ, ਜਡੇਜਾ ਨੇ 2 ਵਿਕਟਾਂ ਝਟਕਾਈਆਂ ਅਤੇ ਉਮੇਸ਼ ਯਾਦਵ ਨੂੰ ਵੀ ਇਕ ਵਿਕਟ ਮਿਲਿਆ।  ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਦੇ ਪਹਿਲੇ ਦਿਨ ਭਾਰਤ ਵੱਲੋਂ ਪਹਿਲੀ ਪਾਰੀ ’ਤੇ ਬਣਾਈਆਂ 242 ਦੌੜਾਂ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ ਬਿਨਾ ਕੋਈ ਵਿਕਟ ਗੁਆਏ 63 ਦੌੜਾਂ ਬਣਾ ਲਈਆਂ ਸਨ । ਭਾਰਤ ਵੱਲੋਂ ਮੁਹੰਮਦ ਸ਼ੰੰਮੀ ਨੇ ਚਾਰ, ਜਸਪ੍ਰੀਤ ਬੁਮਰਾਹ ਨੇ ਤਿੰਨ, ਰਵਿੰਦਰ ਜਡੇਜਾ ਨੇ ਦੋ ਜਦਕਿ ਉਮੇਸ਼ ਯਾਦਵ ਨੇ ਇਕ ਵਿਕਟ ਝਟਕਾਏ।

ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦਾ ਪਹਿਲਾ ਵਿਕਟ ਮਯੰਕ ਅਗਰਵਾਲ ਦਾ ਡਿੱਗਿਆ। ਮਯੰਕ 7 ਦੌੜਾਂ ਦੇ ਨਿੱਜੀ ਸਕੋਰ ’ਤੇ ਬੋਲਟ ਵੱਲੋਂ ਐੱਲ. ਬੀ. ਡਬਲਿਊ. ਆਊਟ ਹੋਇਆ। ਇਸ ਤੋਂ ਬਾਅਦ ਪਿ੍ਰਥਵੀ ਸ਼ਾਅ 54 ਦੌੜਾਂ ਦੇ ਨਿੱਜੀ ਸਕੋਰ ’ਤੇ ਆਊਟ ਹੋ ਗਿਆ। ਪਿ੍ਰਥਵੀ ਸ਼ਾਅ ਨੇ ਆਪਣੀ ਪਾਰੀ ਦੇ ਦੌਰਾਨ 8 ਚੌਕੇ ਅਤੇ 1 ਛੱਕਾ ਲਾਇਆ। ਪਿ੍ਰਥਵੀ ਜੇਮੀਸਨ ਦੀ ਗੇਂਦ ’ਤੇ ਲਾਥਮ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਿਆ। ਭਾਰਤ ਦਾ ਅਗਲਾ ਵਿਕਟ ਵਿਰਾਟ ਕੋਹਲੀ ਦਾ ਡਿੱਗਿਆ। ਵਿਰਾਟ ਸਿਰਫ 3 ਦੌੜਾਂ ਦੇ ਨਿੱਜੀ ਸਕੋਰ ’ਤੇ ਸਾਊਥੀ ਵੱਲੋਂ ਐੱਲ. ਬੀ. ਡਬਲਿਊ. ਆਊਟ ਹੋਏ। ਇਸ ਤੋਂ ਬਾਅਦ ਅਜਿੰਕਯ ਰਹਾਨੇ ਵੀ ਸਸਤੇ ’ਚ ਆਊਟ ਹੋਏ। ਰਹਾਨੇ 7 ਦੌੜਾਂ ਦੇ ਨਿੱਜੀ ਸਕੋਰ ’ਤੇ ਸਾਊਥੀ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਹਨੁਮਾ ਵਿਹਾਰੀ 55 ਦੌੜਾਂ ਬਣਾ ਕੇ ਵੈਗਨਰ ਦਾ ਸ਼ਿਕਾਰ ਬਣੇ। ਵਿਹਾਰੀ ਨੇ ਆਪਣੀ ਪਾਰੀ ਦੇ ਦੌਰਾਨ ਸ਼ਾਨਦਾਰ 10 ਚੌਕੇ ਲਾਏ। ਟੀਮ ਇੰਡੀਆ ਨੇ 5 ਵਿਕਟਾਂ ਦੇ ਨੁਕਸਾਨ ’ਤੇ 194 ਦੌੜਾਂ ਬਣਾ ਲਈਆਂ ਹਨ। 

ਭਾਰਤ ਦਾ ਅਗਲਾ ਵਿਕਟ ਚੇਤੇਸ਼ਵਰ ਪੁਜਾਰਾ ਦਾ ਡਿੱਗਿਆ। ਚੇਤੇਸ਼ਵਰ ਪੁਜਾਰਾ ਨੇ 6 ਚੌਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ। ਰਿਸ਼ਭ ਪੰਤ ਸਸਤੇ ’ਚ ਆਊਟ ਹੋਏ। ਉਹ 12 ਦੌੜਾਂ ਦੇ ਨਿੱਜੀ ਸਕੋਰ ’ਤੇ ਜੈਮੀਸਨ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਉਮੇਸ਼ ਯਾਦਵ ਤਾਂ ਆਪਣਾ ਖਾਤਾ ਵੀ ਨਾ ਖੋਲ੍ਹ ਸਕੇ ਤੇ ਜੇਮੀਸਨ ਦੀ ਗੇਂਦ ’ਤੇ ਵਾਟਲਿੰਗ ਨੂੰ ਕੈਚ ਦੇ ਬੈਠੇ। ਰਵਿੰਦਰ ਜਡੇਜਾ 9 ਦੌੜਾਂ ਦੇ ਨਿੱਜੀ ਸਕੋਰ ’ਤੇ ਜੇਮੀਸਨ ਦੀ ਗੇਂਦ ’ਤੇ ਬੋਲਟ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। 

ਟੀਮਾਂ ਇਸ ਤਰ੍ਹਾਂ ਹਨ—
ਭਾਰਤ : 
ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਇਸ਼ਾਂਤ ਸ਼ਰਮਾ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਰਵੀਚੰਦਰਨ ਅਸ਼ਵਿਨ, ਸ਼ੁਭਮਨ ਗਿੱਲ, ਉਮੇਸ਼ ਯਾਦਵ, ਨਵਦੀਪ ਸੈਣੀ ਤੇ ਰਿਧੀਮਾਨ ਸਾਹਾ।
ਨਿਊਜ਼ੀਲੈਂਡ : ਕੇਨ ਵਿਲੀਅਮਸਨ (ਕਪਤਾਨ), ਟਾਮ ਬਲੰਡੇਲ, ਟਾਮ ਲਾਥਮ, ਹੈਨਰੀ ਨਿਕੋਲਸ, ਰੋਸ ਟੇਲਰ, ਕੌਲਿਨ ਡੀ ਗ੍ਰੈਂਡਹੋਮ, ਬੀ. ਜੇ. ਵਾਟਲਿੰਗ (ਵਿਕਟਕੀਪਰ), ਕਾਈਲ ਜੈਮੀਸਨ, ਟਿਮ ਸਾਊਥੀ, ਟ੍ਰੇਂਟ ਬੋਲਟ, ਨੀਲ ਵੈਗਨਰ, ਏਜਾਜ਼ ਪਟੇਲ।

Gurdeep Singh

This news is Content Editor Gurdeep Singh