IND vs NZ, : ਜਦੋਂ ਚਲਦੇ ਮੈਚ 'ਚ ਧੁੰਦ ਨੇ ਪਾਇਆ ਅੜਿੱਕਾ, ਮੌਸਮ ਸਾਫ ਹੋਣ ਮਗਰੋਂ ਮੁੜ ਸ਼ੁਰੂ ਹੋ ਸਕਿਆ ਮੈਚ

10/22/2023 8:10:21 PM

ਸਪੋਰਟਸ ਡੈਸਕ- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 21ਵਾਂ ਮੈਚ ਧਰਮਸ਼ਾਲਾ ਦੇ ਐੱਚ. ਪੀ. ਸੀ. ਏ. ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਸੀ। ਮੈਚ 'ਚ ਭਾਰਤੀ ਪਾਰੀ ਦੇ ਦੌਰਾਨ ਮੌਸਮ ਖਰਾਬ ਹੋ ਗਿਆ। ਧੁੰਦ ਪੈਣ ਨਾਲ ਮੈਚ ਰੋਕਣਾ ਪਿਆ। ਮੈਚ ਰੁਕਣ ਸੇਂ ਭਾਰਤ ਦਾ ਸਕੋਰ 2 ਵਿਕਟਾਂ ਦੇ ਨੁਕਸਾਨ 'ਤੇ 100 ਦੌੜਾਂ ਸੀ। ਮੌਸਮ ਸਾਫ ਹੋਣ ਮਗਰੋਂ ਮੈਚ ਮੁੜ ਸ਼ੁਰੂ ਕੀਤਾ ਗਿਆ।

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਨਿਊਜ਼ੀਲੈਂਡ ਨੇ ਡੇਰਿਲ ਮਿਸ਼ੇਲ ਦੀਆਂ 130 ਦੌੜਾਂ ਤੇ ਰਚਿਨ ਰਵਿੰਦਰਾ ਦੀਆਂ 75 ਦੌੜਾਂ ਦੀ ਬਦੌਲਤ 50 ਓਵਰਾਂ 'ਚ ਆਲ ਆਊਟ ਹੋ ਕੇ 273 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 274 ਦੌੜਾਂ ਦਾ ਟੀਚਾ ਦਿੱਤਾ। ਸ਼ੰਮੀ ਇਸ ਦੌਰਾਨ ਸ਼ਾਨਦਾਰ ਰਿਹਾ। ਉਨ੍ਹਾਂ ਨੇ ਆਪਣੇ ਓਵਰਾਂ ਦੇ ਕੋਟੇ ਵਿੱਚ ਗੇਂਦਬਾਜ਼ੀ ਕੀਤੀ ਅਤੇ 5 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਭਾਰਤ ਘਰੇਲੂ ਧਰਤੀ 'ਤੇ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ : ਨਿਊਜ਼ੀਲੈਂਡ ਦਾ ਸਾਬਕਾ ਧਾਕੜ ਕਪਤਾਨ ਟੇਲਰ

ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 46 ਦੌੜਾਂ ਬਣਾ ਲਾਕੀ ਫਰਗੂਸਨ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਭਾਰਤੀ ਟੀਮ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਸ਼ੁਭਮਨ ਗਿੱਲ 26 ਦੌੜਾਂ ਬਣਾ ਲਾਕੀ ਫਰਗੂਸਨ ਵਲੋਂ ਆਊਟ ਹੋ ਗਿਆ। 

ਇਹ ਵੀ ਪੜ੍ਹੋ : ਤਨਵੀ, ਬੋਰਨਿਲ ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

Tarsem Singh

This news is Content Editor Tarsem Singh