IND vs IRL 2nd T20i : ਭਾਰਤ ਨੇ ਆਇਰਲੈਂਡ ਨੂੰ 4 ਦੌੜਾਂ ਨਾਲ ਹਰਾਇਆ

06/29/2022 1:10:13 AM

ਸਪੋਰਟਸ ਡੈਸਕ- ਦੀਪਕ ਹੁੱਡਾ ਦੇ ਸ਼ਾਨਦਾਰ ਸੈਂਕੜ ਤੇ ਸੰਜੂ ਸੈਮਸਨ ਦੇ ਤੂਫਾਨੀ ਅਰਧ ਸੈਂਕੜੇ ਦੇ ਦਮ ’ਤੇ ਭਾਰਤ ਨੇ ਆਇਰਲੈਂਡ ਨੂੰ ਦੂਜੇ ਟੀ-20 ਮੁਕਾਬਲੇ ਵਿਚ 4 ਦੌੜਾਂ ਨਾਲ ਹਰਾ ਕੇ 2 ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤ ਲਈ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7ਵਿਕਟਾਂ ’ਤੇ 225 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਦੀਪਕ ਹੁੱਡਾ ਨੇ 104 ਦੌੜਾਂ ਦੀ ਪਾਰੀ ਖੇਡੀ ਜਦਕਿ ਸੰਜੂ ਸੈਮਸਨ ਨੇ 77 ਦੌੜਾਂ ਦਾ ਯੋਗਦਾਨ ਦਿੱਤਾ। ਹੁੱਡਾ ਨੇ ਆਪਣੀ ਪਾਰੀ ਵਿਚ 57 ਗੇਂਦਾਂ ਦਾ ਸਾਹਮਣਾ ਕੀਤਾ ਤੇ 9 ਚੌਕੇ 6 ਛੱਕੇ ਲਾਏ। ਉੱਥੇ ਹੀ ਸੈਮਸਨ ਨੇ 42 ਗੇਂਦਾਂ ਖੇਡੀਆਂ ਤੇ 9 ਚੌਕੇ ਤੇ 4 ਛੱਕੇ ਲਾਏ। ਮੇਜ਼ਬਾਨ ਆਇਰਲੈਂਡ ਨੇ ਇਸ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਧਮਾਕੇਦਾਰ ਸ਼ੁਰੂਆਤ ਕੀਤੀ ਤੇ ਉਸ ਨੇ ਅੰਤ ਤਕ ਇਸ ਟੀਚੇ ਨੂੰ ਹਾਸਲ ਕਰਨ ਲਈ ਪੂਰਾ ਜ਼ੋਰ ਲਾਇਆ, ਜਿਸ ਦੇ ਲਈ ਉਸਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਹਾਲਾਂਕਿ ਉਸ ਨੂੰ 4 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੀਚੇ ਦਾ ਪਿੱਛਾ ਕਰਦਿਆਂ ਆਇਰਲੈਂਡ ਲਈ ਪਾਲ ਸਟਰਲਿੰਗ (40), ਐਂਡ੍ਰਿਊ ਬਾਲਬ੍ਰਾਇਨ (60), ਹੈਰੀ ਟੱਕਰ (39) ਤੇ ਡਾਰਡ ਡੈੱਕਰੇਲ (34) ਦੀਆਂ ਪਾਰੀਆਂ ਦੇ ਬਾਵਜੂਦ ਟੀਮ 20 ਓਵਰਾਂ ਵਿਚ 5 ਵਿਕਟਾਂ ’ਤੇ 221 ਦੌੜਾਂ ਹੀ ਬਣਾ ਸਕੀ।

ਇਹ ਵੀ ਪੜ੍ਹੋ : EU ਰੈਗੂਲੇਟਰ ਮੰਕੀਪੌਕਸ ਤੋਂ ਬਚਾਅ ਲਈ ਚੇਚਕ ਦਾ ਟੀਕਾ ਦੇਣ 'ਤੇ ਕਰ ਰਿਹਾ ਵਿਚਾਰ

ਦੀਪਕ ਹੁੱਡਾ ਟੀ-20 ਕੌਮਾਂਤਰੀ ਵਿਚ ਸੈਂਕੜਾ ਲਾਉਣ ਵਾਲਾ ਭਾਰਤ ਦਾ ਹੁਣ ਤਕ ਦਾ ਚੌਥੇ ਬੱਲੇਬਾਜ਼ ਬਣ ਗਿਆ। ਉਸ ਤੋਂ ਪਹਿਲਾਂ ਰੋਹਿਤ ਸ਼ਰਮਾ (4 ਸੈਂਕੜੇ), ਲੋਕੇਸ਼ ਰਾਹੁਲ (2 ਸੈਂਕੜੇ) ਤੇ ਸੁਰੇਸ਼ ਰੈਨਾ (1 ਸੈਂਕੜਾ) ਇਹ ਕਾਰਨਾਮਾ ਕਰ ਚੁੱਕੇ ਹਨ। ਤਕਰੀਬਨ 4 ਸਾਲ ਬਾਅਦ ਕਿਸੇ ਭਾਰਤੀ ਬੱਲੇਬਾਜ਼ ਨੇ ਟੀ-20 ਕੌਮਾਂਤਰੀ ਵਿਚ ਸੈਂਕੜਾ ਲਾਇਆ ਹੈ। ਇਸ ਤੋਂ ਪਹਿਲਾਂ ਭਾਰਤ ਵਲੋਂ ਆਖਰੀ ਸੈਂਕੜਾ ਨਵੰਬਰ 2018 ਵਿਚ ਰੋਹਿਤ ਸ਼ਰਮਾ ਨੇ ਲਾਇਆ ਸੀ।ਦੀਪਕ ਤੇ ਸੰਜੂ ਨੇ ਦੂਜੀ ਵਿਕਟ ਲਈ ਸਾਂਝੇਦਾਰੀ ਵਿਚ 176 ਦੌੜਾਂ ਜੋੜੀਆਂ। ਇਹ ਟੀ-20 ਕੌਮਾਂਤਰੀ ਵਿਚ ਭਾਰਤ ਵਲੋਂ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਹੈ। ਪਿਛਲਾ ਰਿਕਾਰਡ ਲੋਕੇਸ਼ ਰਾਹੁਲ ਤੇ ਰੋਹਿਤ ਸ਼ਰਮਾ ਦੇ ਨਾਂ ਸੀ। ਉਨ੍ਹਾਂ ਦੋਵਾਂ ਨੇ 2017 ਵਿਚ ਸ਼੍ਰੀਲੰਕਾ ਵਿਰੁੱਧ ਇੰਦੌਰ ਵਿਚ 165 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।

ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ 

ਭਾਰਤ : ਸੰਜੂ ਸੈਮਸਨ, ਈਸ਼ਾਨ ਕਿਸ਼ਨ, ਦੀਪਕ ਹੁੱਡਾ,ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ (ਕਪਤਾਨ), ਦਿਨੇਸ਼ ਕਾਰਤਿਕ,(ਵਿਕਟਕੀਪਰ),ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਰਵੀ ਬਿਸ਼ਨੋਈ, ਉਮਰਾਨ ਮਲਿਕ

ਆਇਰਲੈਂਡ : ਪੌਲ ਸਟਰਲਿੰਗ, ਐਂਡਰਿਊ ਬਲਬੀਰਨੀ (ਕਪਤਾਨ), ਗੈਰੇਥ ਡੇਲਾਨੀ, ਹੈਰੀ ਟੇਕਟਰ, ਲੋਰਕੈਨ ਟਕਰ (ਵਿਕਟਕੀਪਰ),ਜਾਰਜ ਡੌਕਰੇਲ, ਮਾਰਕ ਅਡਾਇਰ, ਐਂਡੀ ਮੈਕਬ੍ਰਾਈਨ, ਕ੍ਰੇਗ ਯੰਗ, ਜੋਸ਼ੂਆ ਲਿਟਲ, ਕਾਨਰ ਓਲਫਰਟ

ਇਹ ਵੀ ਪੜ੍ਹੋ : ਨੂਪੁਰ ਸ਼ਰਮਾ ਦੇ ਸਮਰਥਨ 'ਚ ਪੁੱਤਰ ਵੱਲੋਂ ਪੋਸਟ ਪਾਉਣ 'ਤੇ ਪਿਓ ਦਾ ਕਤਲ, ਸੜਕਾਂ 'ਤੇ ਪ੍ਰਦਰਸ਼ਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News