IND v ENG : ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ, 2-1 ਨਾਲ ਜਿੱਤੀ ਸੀਰੀਜ਼

03/28/2021 10:28:43 PM

ਪੁਣੇ- ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (78) ਦੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਤੇ ਓਪਨਰ ਸ਼ਿਖਰ ਧਵਨ (67) ਤੇ ਆਲਰਾਊਂਡਰ ਹਾਰਦਿਕ ਪੰਡਯਾ (64) ਦੇ ਸ਼ਾਨਦਾਰ ਅਰਧ ਸੈਂਕੜਿਆਂ ਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਤੇ ਸ਼ਾਰਦੁਲ ਠਾਕੁਰ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਨੇ ਇੰਗਲੈਂਡ ਵਿਰੁੱਧ ਐਤਵਾਰ ਨੂੰ ਤੀਜੇ ਤੇ ਆਖਰੀ ਵਨ ਡੇ ਮੁਕਾਬਲੇ 'ਚ ਸੱਤ ਦੌੜਾਂ ਨਾਲ ਜਿੱਤ ਹਾਸਲ ਕਰ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ। ਭਾਰਤ ਨੇ ਇਸ ਤਰ੍ਹਾਂ ਨਾਲ ਚਾਰ ਮੈਚਾਂ ਦੀ ਟੈਸਟ ਸੀਰੀਜ਼ 3-1 ਨਾਲ, ਪੰਜ ਮੈਚਾਂ ਦੀ ਟੀ-20 ਸੀਰੀਜ਼ 3-2 ਨਾਲ ਤੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 2-1 ਨਾਲ ਜਿੱਤੀ।


ਭਾਰਤ ਨੇ 48.2 ਓਵਰਾਂ 'ਚ 329 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਂਣ ਤੋਂ ਬਾਅਦ ਇੰਗਲੈਂਡ ਦੀ ਚੁਣੌਤੀ ਨੂੰ 50 ਓਵਰ 'ਚ 9 ਵਿਕਟ 'ਤੇ 322 ਦੌੜਾਂ 'ਤੇ ਰੋਕ ਦਿੱਤਾ। ਮੈਸ ਕਿਉਰੇਨ ਨੇ 83 ਗੇਂਦਾਂ 'ਤੇ 9 ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ ਅਜੇਤੂ 95 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਹ ਟੀਮ ਨੂੰ ਜਿੱਤ ਦੀ ਮੰਜ਼ਿਲ 'ਤੇ ਨਹੀਂ ਪਹੁੰਚਾ ਸਕੇ ਪਰ ਉਨ੍ਹਾਂ ਨੇ ਵਨ ਡੇ 'ਚ ਕਿਸੇ 8ਵੇਂ ਨੰਬਰ ਦੇ ਬੱਲੇਬਾਜ਼ ਦਾ ਸਭ ਤੋਂ ਜ਼ਿਆਦਾ ਸਕੋਰ ਜ਼ਰੂਰ ਬਣਾ ਦਿੱਤਾ। ਉਸਦੇ ਨਾਲ ਟੀਸ ਟੋਪਲੇ ਇਕ ਦੌੜ ਬਣਾ ਕੇ ਅਜੇਤੂ ਰਹੇ।


ਸੈਮ ਕਿਉਰੇਨ ਦੀ ਸ਼ਾਨਦਾਰ ਪਾਰੀ ਦੇ ਲਈ 'ਪਲੇਅਰ ਆਫ ਦਿ ਮੈਚ' ਦਾ ਪੁਰਸਕਾਰ ਮਿਲਿਆ। ਇੰਗਲੈਂਡ ਦੇ ਜਾਨੀ ਬੇਅਰਸਟੋ 'ਪਲੇਅਰ ਆਫ ਦਿ ਸੀਰੀਜ਼' ਬਣੇ। ਭਾਰਤ ਵਲੋਂ ਠਾਕੁਰ ਨੇ 67 ਦੌੜਾਂ 'ਤੇ ਚਾਰ ਵਿਕਟਾਂ ਤੇ ਭੁਵਨੇਸ਼ਵਰ ਨੇ 42 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਨਟਰਾਜਨ ਨੂੰ 73 ਦੌੜਾਂ 'ਤੇ ਇਕ ਵਿਕਟ ਹਾਸਲ ਹੋਈ ਤੇ ਨਟਰਾਜਨ ਨੇ ਪਾਰੀ ਦਾ ਸਭ ਤੋਂ ਮਹੱਤਵਪੂਰਨ ਆਖਰੀ ਉਵਰ ਸੁੱਟਿਆ, ਜਿਸ 'ਚ ਉਨ੍ਹਾਂ ਨੇ ਇੰਗਲੈਂਡ ਨੂੰ ਜਿੱਤ ਦੇ ਲਈ 14 ਦੌੜਾਂ ਨਹੀਂ ਬਣਾਉਣ ਦਿੱਤੀਆਂ।

ਪਲੇਇੰਗ ਇਲੈਵਨ :
ਭਾਰਤ : ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਕੇਐਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਕਰੁਣਾਲ ਪੰਡਯਾ, ਸ਼ਾਰਦੁਲ ਠਾਕੁਰ, ਭੁਵਨੇਸ਼ਵਰ ਕੁਮਾਰ, ਪ੍ਰਸਿਧ ਕ੍ਰਿਸ਼ਨਾ, ਟੀ ਨਟਰਾਜਨ 

ਇੰਗਲੈਂਡ : ਜੇਸਨ ਰਾਏ, ਜੌਨੀ ਬੇਅਰਸਟੋ, ਬੇਨ ਸਟੋਕਸ, ਡੇਵਿਡ ਮਾਲਨ, ਜੋਸ ਬਟਲਰ (ਵਿਕਟਕੀਪਰ), ਲੀਅਮ ਲਿਵਿੰਗਸਟੋਨ, ​​ਮੋਇਨ ਅਲੀ, ਸੈਮ ਕੁਰਨ, ਆਦਿਲ ਰਾਸ਼ਿਦ, ਰੀਸ ਟੋਪੀ, ਮਾਰਕ ਵੁੱਡ

Tarsem Singh

This news is Content Editor Tarsem Singh