IND vs ENG 2nd Test Day 2 Stumps : ਦੂਜੀ ਪਾਰੀ 'ਚ ਭਾਰਤ 28/0, ਟੀਮ ਇੰਡੀਆ ਕੋਲ 171 ਦੌੜਾਂ ਦੀ ਬੜ੍ਹਤ

02/03/2024 5:18:54 PM

ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਦਰਮਿਆਨ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਟੈਸਟ ਮੈਚ ਦੀ ਦੂਜੇ ਦਿਨ ਦੀ ਖੇਡ ਅੱਜ ਵਿਸ਼ਾਖਾਪਟਨਮ ਦੇ ਡਾਕਟਰ ਵਾਈ. ਐੱਸ. ਰਾਜਸ਼ੇਖਰਾ ਰੈੱਡੀ ਕ੍ਰਿਕਟ ਸਟੇਡੀਅਮ ਖੇਡੀ ਗਈ। ਸਟੰਪਸ ਤਕ ਭਾਰਤ ਨੇ ਆਪਣੀ ਦੂਜੀ ਪਾਰੀ 'ਚ ਬਿਨਾ ਕੋਈ ਵਿਕਟ ਗੁਆਏ 28 ਦੌੜਾਂ ਬਣਾ ਲਈਆਂ ਸਨ ਤੇ ਭਾਰਤ ਕੋਲ ਕੁਲ 171 ਦੌੜਾਂ ਦੀ ਬੜ੍ਹਤ ਸੀ। 

ਇਹ ਵੀ ਪੜ੍ਹੋ : ਯੁਵਰਾਜ ਸਿੰਘ ਦੀ ਕ੍ਰਿਕਟ ਦੇ ਮੈਦਾਨ 'ਤੇ ਹੋਵੇਗੀ ਵਾਪਸੀ, ਵਰ੍ਹਾਉਣਗੇ ਚੌਕੇ-ਛੱਕੇ

ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਪਹਿਲੀ ਪਾਰੀ ਯਸ਼ਸਵੀ ਜਾਇਸਵਾਲ ਦੀਆਂ ਸ਼ਾਨਦਾਰ 209 ਦੌੜਾਂ, ਸ਼ੁਭਮਨ ਗਿੱਲ ਦੀਆਂ 34 ਦੌੜਾਂ, ਰਜਤ ਪਾਟੀਦਾਰ ਦੀਆਂ 32 ਦੌੜਾਂ ਦੀ ਬਦੌਲਤ 396 ਦੌੜਾਂ 'ਤੇ ਸਮਾਪਤ ਐਲਾਨੀ ਸੀ। ਇਸ ਤੋਂ ਬਾਅਦ ਇੰਗਲੈਂਡ ਦੀ ਟੀਮ ਆਪਣੀ ਦੂਜੀ ਪਾਰੀ 'ਚ 253 ਦੌੜਾਂ 'ਤੇ ਆਲ ਆਊਟ ਹੋ ਗਈ ਹੈ। ਇਸ ਤਰ੍ਹਾਂ ਭਾਰਤ ਨੂੰ 143 ਦੌੜਾਂ ਦੀ ਬੜ੍ਹਤ ਮਿਲੀ । ਇੰਗਲੈਂਡ ਲਈ ਜ਼ੈਕ ਕ੍ਰਾਲੀ ਨੇ 76 ਦੌੜਾਂ, ਬੇਨ ਸਟੋਕਸ ਨੇ 47 ਦੌੜਾਂ, ਜੌਨੀ ਬੇਅਰਸਟਾ ਨੇ 25 ਦੌੜਾਂ, ਓਲੀ ਪੋਪ ਨੇ 23 ਦੌੜਾਂ, ਬੇਨ ਡਕੇਟ 21 ਦੌੜਾਂ ਤੇ ਟੋਮ ਹਾਰਟਲੇ ਨੇ 21 ਦੌੜਾਂ ਬਣਾਈਆਂ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 6, ਕੁਲਦੀਪ ਯਾਦਵ ਨੇ 3 ਤੇ ਅਕਸ਼ਰ ਪਟੇਲ ਨੇ 1 ਵਿਕਟਾਂ ਲਈਆਂ।

ਇਹ ਵੀ ਪੜ੍ਹੋ : 2011 ਵਿਸ਼ਵ ਕੱਪ 'ਚ ਕੱਪੜੇ ਉਤਾਰਨ ਦਾ ਵਾਅਦਾ ਕਰ ਰਾਤੋ-ਰਾਤ ਮਸ਼ਹੂਰ ਹੋ ਗਈ ਸੀ ਪੂਨਮ ਪਾਂਡੇ

ਪਲੇਇੰਗ 11
ਭਾਰਤ: ਯਸ਼ਸਵੀ ਜਾਇਸਵਾਲ, ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਰਜਤ ਪਾਟੀਦਾਰ, ਸ਼੍ਰੇਅਸ ਅਈਅਰ, ਸ਼੍ਰੀਕਰ ਭਾਰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਮੁਕੇਸ਼ ਕੁਮਾਰ ਅਤੇ ਕੁਲਦੀਪ ਯਾਦਵ।
ਇੰਗਲੈਂਡ: ਜੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਸਟੋਕਸ (ਕਪਤਾਨ), ਬੇਨ ਫੋਕਸ (ਵਿਕਟਕੀਪਰ), ਰੇਹਾਨ ਅਹਿਮਦ, ਟਾਮ ਹੈਟਰਲੀ, ਸ਼ੋਏਬ ਬਸ਼ੀਰ ਅਤੇ ਜੇਮਸ ਐਂਡਰਸਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

Tarsem Singh

This news is Content Editor Tarsem Singh