IND vs ENG : ਜੇਕਰ ਅਜਿਹਾ ਹੁੰਦਾ ਹੈ ਤਾਂ ਬਿਨਾਂ ਮੈਚ ਖੇਡੇ ਫਾਈਨਲ ਵਿੱਚ ਪਹੁੰਚ ਜਾਵੇਗਾ ਭਾਰਤ

11/09/2022 3:53:26 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦਾ ਪਿਛਲੇ ਸਾਲ ਟੂਰਨਾਮੈਂਟ ਵਿੱਚ ਖ਼ਰਾਬ ਪ੍ਰਦਰਸ਼ਨ ਰਿਹਾ ਸੀ, ਪਰ ਇਸ ਵਾਰ ਟੀਮ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਹੁਣ ਉਹ ਵੀਰਵਾਰ ਨੂੰ ਐਡੀਲੇਡ ਓਵਲ ਇੰਗਲੈਂਡ ਨਾਲ ਭਿੜੇਗੀ। ਭਾਰਤ ਨੇ 2007 ਵਿੱਚ ਟੂਰਨਾਮੈਂਟ ਦੇ ਸ਼ੁਰੂਆਤੀ ਐਡੀਸ਼ਨ ਤੋਂ ਬਾਅਦ ਤੋਂ ਹੁਣ ਤੱਕ ਖਿਤਾਬ ਨਹੀਂ ਜਿੱਤਿਆ ਹੈ ਅਤੇ ਹੁਣ ਸੋਕੇ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਰਤ ਕੋਲ ਫਿਲਹਾਲ ਬਿਨਾਂ ਮੈਚ ਖੇਡੇ ਫਾਈਨਲ 'ਚ ਪਹੁੰਚਣ ਦਾ ਮੌਕਾ ਹੈ। ਇਹ ਸਭ ਮੀਂਹ ਕਾਰਨ ਹੀ ਹੋਵੇਗਾ।

ਇਹ ਵੀ ਪੜ੍ਹੋ : ਇੰਗਲੈਂਡ ਖਿਲਾਫ ਟੀ-20 ਵਿਸ਼ਵ ਕੱਪ ਸੈਮੀਫਾਈਨਲ 'ਚ ਖੇਡ ਦਾ ਹਿੱਸਾ ਹੋਣਗੇ ਪੰਤ ਤੇ ਕਾਰਤਿਕ : ਰੋਹਿਤ

ਆਖ਼ਰ ਕਿਵੇਂ ਹੋ ਸਕਦਾ ਹੈ ਇਹ ਸੰਭਵ ?

ਸਾਰੀਆਂ ਚਾਰ ਟੀਮਾਂ ਭਾਵ ਭਾਰਤ, ਪਾਕਿਸਤਾਨ, ਨਿਊਜ਼ੀਲੈਂਡ ਅਤੇ ਇੰਗਲੈਂਡ ਨੇ ਸੁਪਰ 12 ਗੇੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਮੀਂਹ ਨੇ ਖੇਡ ਨੂੰ ਕਾਫੀ ਵਿਗਾੜ ਦਿੱਤਾ। ਹੁਣ ਤੱਕ 7 ਮੈਚ ਪ੍ਰਭਾਵਿਤ ਹੋਏ ਹਨ, ਜਦਕਿ 4 ਮੈਚ ਰੱਦ ਕਰਨੇ ਪਏ ਹਨ। ਆਸਟਰੇਲੀਆ ਦੇ ਮੌਸਮ ਨੂੰ ਦੇਖਦੇ ਹੋਏ, ਕੋਈ ਵੀ ਟੀਮ ਨਹੀਂ ਚਾਹੇਗੀ ਕਿ ਮੀਂਹ ਉਸ ਦੇ ਸੈਮੀਫਾਈਨਲ ਵਿੱਚ ਵਿਘਨ ਪਵੇ। ਹਾਲਾਂਕਿ, ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਸੈਮੀਫਾਈਨਲ ਮੈਚਾਂ ਲਈ ਰਿਜ਼ਰਵ ਡੇ ਰੱਖਿਆ ਹੈ, ਪਰ ਜੇਕਰ ਰਿਜ਼ਰਵ ਡੇਅ 'ਤੇ ਵੀ ਮੈਚ ਧੋਤਾ ਜਾਂਦਾ ਹੈ, ਤਾਂ ਅੰਕ ਸੂਚੀ ਵਿੱਚ ਸਿਖਰ 'ਤੇ ਰਹਿਣ ਵਾਲੀ ਟੀਮ ਫਾਈਨਲ ਵਿੱਚ ਪਹੁੰਚ ਜਾਵੇਗੀ।

ਇਹ ਵੀ ਪੜ੍ਹੋ : ਭਾਰਤ 'ਚ ਅਗਲੇ ਸਾਲ ਹੋਵੇਗੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ

ਜੇਕਰ ਕੋਈ ਮੈਚ ਨਹੀਂ ਹੁੰਦਾ ਤਾਂ ਭਾਰਤ ਫਾਈਨਲ 'ਚ ਪਹੁੰਚ ਜਾਵੇਗਾ

ਅਜਿਹੇ 'ਚ ਜੇਕਰ ਭਾਰਤ ਬਨਾਮ ਇੰਗਲੈਂਡ ਦਾ ਸੈਮੀਫਾਈਨਲ ਮੈਚ ਮੀਂਹ ਜਾਂ ਕਿਸੇ ਹੋਰ ਕਾਰਨ ਨਾਲ ਧੋਤਾ ਜਾਂਦਾ ਹੈ, ਤਾਂ ਭਾਰਤ ਗਰੁੱਪ ਸਟੈਂਡਿੰਗ 'ਚ ਆਪਣੀ ਸਥਿਤੀ ਦੇ ਆਧਾਰ 'ਤੇ ਟੀ-20 ਵਿਸ਼ਵ ਕੱਪ 2022 ਦੇ ਫਾਈਨਲ 'ਚ ਪਹੁੰਚ ਜਾਵੇਗਾ। ਗਰੁੱਪ 2 ਵਿੱਚ ਭਾਰਤ ਅੱਠ ਅੰਕਾਂ ਨਾਲ ਪਹਿਲੇ ਸਥਾਨ ’ਤੇ ਰਿਹਾ ਜਦਕਿ ਗਰੁੱਪ 1 ਵਿੱਚ ਇੰਗਲੈਂਡ ਸੱਤ ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ। ਇਸ ਤਰ੍ਹਾਂ ਅਜਿਹੇ 'ਚ ਭਾਰਤ ਨੂੰ ਇੰਗਲੈਂਡ 'ਤੇ ਇਕ ਅੰਕ ਦਾ ਫਾਇਦਾ ਹੋਵੇਗਾ।

ਹਾਲਾਂਕਿ ਸੈਮੀਫਾਈਨਲ ਮੈਚ ਵਾਲੇ ਦਿਨ ਮੀਂਹ ਦੀ ਸੰਭਾਵਨਾ ਘੱਟ ਹੈ ਅਤੇ ਪੂਰਾ ਮੈਚ ਹੋਣ ਦੀ ਉਮੀਦ ਹੈ। ਸੈਮੀਫਾਈਨਲ ਦੇ ਜੇਤੂਆਂ ਦਾ ਚੈਂਪੀਅਨਸ਼ਿਪ ਖਿਤਾਬ ਲਈ 13 ਨਵੰਬਰ ਨੂੰ ਮੈਲਬੌਰਨ ਵਿੱਚ ਐਮਸੀਜੀ ਵਿੱਚ ਮੁਕਾਬਲਾ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh