IND vs BAN 2nd Test : ਤੀਜੇ ਦਿਨ ਦੀ ਖੇਡ ਖਤਮ, ਭਾਰਤ ਨੂੰ ਜਿੱਤ ਲਈ 100 ਦੌੜਾਂ ਦੀ ਲੋੜ

12/24/2022 4:47:49 PM

ਢਾਕਾ (ਬੰਗਲਾਦੇਸ਼)- ਭਾਰਤ ਤੇ ਬੰਗਲਾਦੇਸ਼ ਦਰਮਿਆਨ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋ ਚੁੱਕੀ ਹੈ। ਬੰਗਲਾਦੇਸ਼ ਵਲੋਂ 145 ਦੌੜਾਂ ਦਾ ਟੀਚਾ ਮਿਲਣ ਤੇ ਟੀਚੇ ਦਾ ਪਿੱਛਾ ਕਰਦ ਹੋਏ ਭਾਰਤੀ ਟੀਮ ਨੇ ਸਟੰਪਸ ਹੋਣ ਤਕ 4 ਵਿਕਟਾਂ ਦੇ ਨੁਕਸਾਨ 'ਤੇ 45 ਦੌੜਾਂ ਬਣਾ ਲਈਆਂ ਸਨ। ਇਸ ਤਰ੍ਹਾਂ ਭਾਰਤ ਨੂੰ ਮੈਚ ਜਿੱਤਣ ਲਈ 100 ਦੌੜਾਂ ਦੀ ਲੋੜ ਹੈ ਜਦਕਿ ਬੰਗਲਾਦੇਸ਼ ਜਿੱਤ ਤੋਂ 6 ਵਿਕਟਾਂ ਦੂਰ ਹੈ। ਇਸ ਤੋਂ ਪਹਿਲਾਂ 145 ਦੌੜਾਂ ਦੀ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਭਾਰਤ ਦੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ 2, ਚੇਤੇਸ਼ਵਰ ਪੁਜਾਰਾ 6, ਸ਼ੁਭਮਨ ਗਿੱਲ 7 ਤੇ ਵਿਰਾਟ ਕੋਹਲੀ 1 ਦੌੜ ਬਣਾ ਆਊਟ ਹੋ ਗਏ ਸਨ। 1 ਕ੍ਰੀਜ਼ 'ਤੇ ਅਕਸ਼ਰ ਪਟੇਲ  ਤੇ ਜੈਦੇਵ ਉਨਾਦਕਟ ਮੌਜੂਦ ਸਨ। ਕ੍ਰੀਜ਼ 'ਤੇ ਅਕਸ਼ਰ ਪਟੇਲ  ਤੇ ਜੈਦੇਵ ਉਨਾਦਕਟ ਮੌਜੂਦ ਸਨ।

ਇਹ ਵੀ ਪੜ੍ਹੋ : ਹਾਕੀ ਵਿਸ਼ਵ ਕੱਪ 'ਚ ਪੰਜਾਬ ਦਾ ਇਹ ਧਾਕੜ ਖਿਡਾਰੀ ਕਰੇਗਾ ਭਾਰਤੀ ਟੀਮ ਦੀ ਕਪਤਾਨੀ

ਇਸ ਤੋਂ ਪਹਿਲਾਂ ਮੈਚ 'ਚ ਬੰਗਲਾਦੇਸ਼ ਨੇ ਆਪਣੀ ਪਹਿਲੀ ਪਾਰੀ 'ਚ ਮੋਮੀਨੁੱਲ ਦੀਆਂ 84 ਦੌੜਾਂ ਦੀ ਬਦੌਲਤ ਆਲਆਊਟ ਹੋ ਕੇ 117 ਦੌੜਾਂ ਬਣਾਈਆਂ ਸਨ। ਬੰਗਲਾਦੇਸ਼ ਦੀ ਪਹਿਲੀ ਪਾਰੀ 'ਚ ਭਾਰਤ ਵਲੋਂ ਉੇਮੇਸ਼ ਯਾਦਵ ਨੇ 4 ਤੇ ਅਸ਼ਵਿਨ ਨੇ 4 ਵਿਕਟਾਂ ਲਈਆ। ਇਸ ਦੇ ਜਵਾਬ 'ਚ ਭਾਰਤ ਨੇ ਆਪਣੀ ਦੂਜੀ ਪਾਰੀ 'ਚ ਰਿਸ਼ਭ ਪੰਤ ਦੀਆਂ 93 ਤੇ ਸ਼੍ਰੇਅਸ ਅਈਅਰ ਦੀਆਂ 87 ਦੌੜਾਂ ਦੀ ਬਦੌਲਤ 314 ਦੌੜਾਂ ਬਣਾਈਆਂ। ਇਸ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਆਪਣੀ ਦੂਜੀ ਪਾਰੀ 'ਚ ਜ਼ਾਕਿਰ ਹਸਨ ਦੀਆਂ 51 ਤੇ ਲਿਟਨ ਦਾਸ ਦੀਆਂ 73 ਦੌੜਾਂ ਦੀ ਬਦੌਲਤ ਆਲ ਆਊਟ ਹੋ ਕੇ 231 ਦੌੜਾ ਬਣਾ ਸਕੀ ਤੇ ਉਸ ਨੇ ਭਾਰਤ ਦੇ ਸਾਹਮਣੇ ਜਿੱਤ ਲਈ 145 ਦੌੜਾਂ ਦਾ ਟੀਚਾ ਦਿੱਤਾ ਸੀ। ਬੰਗਲਾਦੇਸ਼ ਦੀ ਦੂਜੀ ਪਾਰੀ 'ਚ ਭਾਰਤ ਵਲੋਂ ਅਕਸ਼ਰ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh