IND vs AUS: ਸਾਢੇ ਤਿੰਨ ਸਾਲ ਬਾਅਦ ਉਮੇਸ਼ ਯਾਦਵ ਦੀ ਵਾਪਸੀ, ਸ਼ੰਮੀ ਦੀ ਜਗ੍ਹਾ ਮਿਲਿਆ ਮੌਕਾ

09/18/2022 3:33:31 PM

ਨਵੀਂ ਦਿੱਲੀ : ਮੁਹੰਮਦ ਸ਼ੰਮੀ ਦੀ ਟੀ-20 ਅੰਤਰਰਾਸ਼ਟਰੀ ਟੀਮ 'ਚ ਵਾਪਸੀ 'ਚ ਹੋਰ ਸਮਾਂ ਲੱਗੇਗਾ ਕਿਉਂਕਿ ਉਹ ਆਸਟ੍ਰੇਲੀਆ ਖਿਲਾਫ ਸੀਰੀਜ਼ ਤੋਂ ਪਹਿਲਾਂ ਕੋਵਿਡ-19 ਪਾਜ਼ੇਟਿਵ ਪਾਇਆ ਆਇਆ ਹੈ। ਸ਼ੰਮੀ ਦੀ ਗ਼ੈਰ-ਮੌਜੂਦਗੀ 'ਚ ਉਮੇਸ਼ ਯਾਦਵ ਵਾਈਟ ਬਾਲ ਕ੍ਰਿਕਟ 'ਚ ਵਾਪਸੀ ਲਈ ਤਿਆਰ ਹਨ। ਉਮੇਸ਼ ਸਾਢੇ ਤਿੰਨ ਸਾਲ ਬਾਅਦ ਭਾਰਤ ਲਈ ਵਾਈਟ-ਬਾਲ ਕ੍ਰਿਕਟ 'ਚ ਵਾਪਸੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ : ਓਲੰਪਿਕ ਮੈਡਲ ਜੇਤੂ ਰਵੀ ਦਾਹੀਆ ਤਮਗ਼ੇ ਦੀ ਦੌੜ ਤੋਂ ਬਾਹਰ

ਇੰਗਲੈਂਡ ਵਿੱਚ ਕਾਉਂਟੀ ਕ੍ਰਿਕਟ ਖੇਡਦੇ ਹੋਏ ਕਵਾਡ ਦੀ ਸੱਟ ਲੱਗਣ ਤੋਂ ਬਾਅਦ ਉਮੇਸ਼ ਐਨ. ਸੀ. ਏ. ਵਿੱਚ ਰਿਹੈਬਲੀਟੇਸ਼ਨ ਦੇ ਦੌਰ ਤੋਂ ਗੁਜ਼ਰ ਰਹੇ ਹਨ। ਉਸ ਨੂੰ ਫਿੱਟ ਮੰਨਿਆ ਗਿਆ ਹੈ ਅਤੇ ਚੋਣਕਾਰਾਂ ਨੇ ਅਗਲੇ ਹਫ਼ਤੇ ਆਸਟਰੇਲੀਆ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਵਿੱਚ ਉਸ ਨੂੰ ਅਜ਼ਮਾਉਣ ਦਾ ਫ਼ੈਸਲਾ ਕੀਤਾ ਹੈ। ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਮੇਸ਼ ਹੁਣ ਫਿੱਟ ਹੈ। ਉਸ ਨੂੰ ਮੋਹਾਲੀ ਵਿੱਚ ਭਾਰਤੀ ਟੀਮ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਰੋਡ ਸੇਫਟੀ ਸੀਰੀਜ਼ : ਰਾਸ ਟੇਲਰ ਨੇ 3 ਛੱਕੇ ਮਾਰ ਕੇ ਨਿਊਜ਼ੀਲੈਂਡ ਲੀਜੈਂਡਜ਼ ਨੂੰ ਦਿਵਾਈ ਰੋਮਾਂਚਕ ਜਿੱਤ

ਉਮੇਸ਼ ਨੇ ਆਖ਼ਰੀ ਵਾਰ ਫਰਵਰੀ 2019 ਵਿੱਚ ਆਸਟਰੇਲੀਆ ਦੇ ਖਿਲਾਫ ਭਾਰਤ ਲਈ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਉਸਦਾ ਆਖਰੀ ਵਨ-ਡੇ 2018 ਵਿੱਚ ਸੀ। ਹਾਲਾਂਕਿ, ਇਸ ਸਾਲ ਉਸਦਾ ਆਈ. ਪੀ. ਐਲ. 'ਚ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਸੰਯੁਕਤ ਅਰਬ ਅਮੀਰਾਤ 'ਚ ਹਾਲ ਹੀ 'ਚ ਖਤਮ ਹੋਏ ਏਸ਼ੀਆ ਕੱਪ 'ਚ ਨੌਜਵਾਨਾਂ ਦੇ ਦਬਾਅ ਨੂੰ ਸੰਭਾਲਣ ਲਈ ਸੰਘਰਸ਼ ਕਰਨ ਤੋਂ ਬਾਅਦ ਭਾਰਤੀ ਟੀਮ ਪ੍ਰਬੰਧਨ ਅਤੇ ਚੋਣਕਾਰਾਂ ਨੇ ਤਜਰਬੇਕਾਰ ਤੇਜ਼ ਗੇਂਦਬਾਜ਼ਾਂ ਨੂੰ ਲਿਆ ਕੇ ਸੁਰੱਖਿਅਤ ਖੇਡਣ ਦਾ ਫੈਸਲਾ ਕੀਤਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh