IND v NZ 1st Test Day 2 Stumps : ਵਿਲ ਯੰਗ ਤੇ ਟਾਮ ਲਾਥਮ ਦੇ ਅਰਧ ਸੈਂਕੜੇ, ਨਿਊਜ਼ੀਲੈਂਡ 129/0

11/26/2021 4:49:02 PM

ਕਾਨਪੁਰ- ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੇ ਦੂਜੇ ਦਿਨ ਭਾਰਤੀ ਟੀਮ ਆਪਣੀ ਪਹਿਲੀ ਪਾਰੀ 'ਚ 111 ਓਵਰਾਂ 'ਚ 345 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਤੋਂ ਬਾਅਦ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ਦੇ ਦੌਰਾਨ ਬਿਨਾ ਕੋਈ ਵਿਕਟ ਗੁਆਏ 129 ਦੌੜਾਂ ਬਣਾ ਲਈਆਂ ਸਨ। ਨਿਊਜ਼ੀਲੈਂਡ ਅਜੇ ਵੀ ਭਾਰਤ ਤੋਂ 216 ਦੌੜਾਂ ਪਿੱਛੇ ਹੈ। ਵਿਲ ਯੰਗ 75 ਦੌੜਾਂ ਤੇ ਟਾਮ ਲਾਥਮ 50 ਦੌੜਾਂ ਬਣਾ ਕੇ ਖੇਡ ਰਹੇ ਸਨ। 

ਭਾਰਤ ਵਲੋਂ ਸ਼੍ਰੇਅਸ ਅਈਅਰ ਨੇ 105 ਦੌੜਾਂ, ਰਵਿੰਦਰ ਜਡੇਜਾ ਨੇ 50, ਸ਼ੁੱਭਮਨ ਗਿੱਲ ਨੇ 52 ਤੇ ਕਪਤਾਨ ਅਜਿੰਕਯ ਰਹਾਣੇ ਨੇ 35 ਦੌੜਾਂ ਤੇ ਰਵੀਚੰਦਨ ਅਸ਼ਵਿਨ ਨੇ 38 ਦੌੜਾਂ ਦਾ ਯੋਗਦਾਨ ਦਿੱਤਾ। ਅੱਜ ਦੇ ਦਿਨ ਰਵਿੰਦਰ ਜਡੇਜਾ 50 ਦੌੜਾਂ ਦੇ ਨਿੱਜੀ ਸਕੋਰ 'ਤੇ ਸਾਊਦੀ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਰਿਧੀਮਾਨ ਸਾਹਾ 1 ਦੌੜ ਦੇ ਨਿੱਜੀ ਸਕੋਰ 'ਤੇ ਸਾਊਦੀ ਦੀ ਗੇਂਦ 'ਤੇ ਬਲੰਡੇਲ ਦਾ ਸ਼ਿਕਾਰ ਬਣੇ। ਭਾਰਤ ਦੀ ਅਗਲੀ ਵਿਕਟ ਸ਼੍ਰੇਅਸ ਅਈਅਰ ਦੇ ਤੌਰ 'ਤੇ ਡਿੱਗੀ। ਸ਼੍ਰੇਅਸ ਅਈਅਰ ਨੇ ਸ਼ਾਨਦਾਰ 105 ਦੌੜਾਂ ਦੀ ਪਾਰੀ ਖੇਡੀ। ਸ਼੍ਰੇਅਸ ਨੇ ਆਪਣੀ ਪਾਰੀ ਦੇ ਦੌਰਾਨ 13 ਚੌਕੇ ਤੇ 2 ਛੱਕੇ ਲਾਏ।  ਇਸ ਤੋਂ ਪਹਿਲਾਂ ਵੀਰਵਾਰ ਨੂੰ ਮੈਚ ਦੇ ਪਹਿਲੇ ਦਿਨ ਸਟੰਪਸ ਤਕ ਭਾਰਤੀ ਟੀਮ ਨੇ 4 ਵਿਕਟਾਂ ਦੇ ਨੁਕਸਾਨ 'ਤੇ 217 ਦੌੜਾਂ ਬਣਾਈਆਂ ਸਨ।

ਇਹ ਵੀ ਪੜ੍ਹੋ IND v NZ Test : ਸਾਬਕਾ ਭਾਰਤੀ ਬੱਲੇਬਾਜ਼ ਲਕਸ਼ਮਣ ਨੇ ਰਹਾਣੇ ਵਲੋਂ ਸ਼ਾਟ ਦੀ ਚੋਣ 'ਤੇ ਚੁੱਕੇ ਸਵਾਲ

ਪਲੇਇੰਗ ਇਲੇਵਨ

ਭਾਰਤ : ਅਜਿੰਕਯ ਰਹਾਣੇ (ਕਪਤਾਨ), ਚੇਤੇਸ਼ੇਸ਼ ਪੁਜਾਰਾ (ਉਪ ਕਸਤਾਨ), ਮਯੰਕ ਅਗਰਵਾਲ, ਸ਼ੁੱਭਮਨ ਗਿੱਲ, ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਉਮੇਸ਼ ਯਾਦਵ ਇਸ਼ਾਂਤ ਸ਼ਰਮਾ।

ਨਿਊਜ਼ੀਲੈਂਡ : ਟਾਮ ਲਾਥਮ, ਵਿਲ ਯੰਗ, ਕੇਨ ਵਿਲੀਅਮਸਨ (ਕਪਤਾਨ), ਰਾਸ ਟੇਲਰ, ਹੈਨਰੀ ਨਿਕੋਲਸ, ਟਾਮ ਬਲੰਡਲ (ਵਿਕਟਕੀਪਰ.), ਰਚਿਨ ਰਵਿੰਦਰਾ, ਕਾਇਲ ਜੈਮੀਸਨ, ਟਿਮ ਸਾਊਦੀ, ਏਜਾਜ਼ ਪਟੇਲ, ਵਿਲੀਅਮ ਸੋਮਰਵਿਲੇ

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh