ਭਾਰਤ-ਪਾਕਿ ਮੈਚ ''ਚ ਕਸ਼ਮੀਰ ਨੂੰ ਲੈ ਕੇ ਅਫਰੀਦੀ ਤੇ ਗੰਭੀਰ ਹੋਈ ਵਿਚਾਲੇ ਗਰਮਾਗਰਮ ਬਹਿਸ

09/20/2018 2:40:13 AM

ਜਲੰਧਰ- ਏਸ਼ੀਆ ਕੱਪ 'ਚ ਇਕ ਪਾਸੇ ਜਿੱਥੇ ਦੁਬਈ ਦੇ ਮੈਦਾਨ 'ਚ ਭਾਰਤ ਤੇ ਪਾਕਿਸਤਾਨ ਦੇ ਖਿਡਾਰੀ ਆਹਮੋ-ਸਾਹਮਣੇ ਸਨ। ਉਥੇ ਇਕ ਚੈਨਲ 'ਤੇ ਮੈਚ ਡਿਬੇਟ ਦੌਰਾਨ ਸ਼ਾਹਿਦ ਅਫਰੀਦੀ, ਗੌਤਮ ਗੰਭੀਰ 'ਚ ਗਰਮਾਗਰਮ ਬਹਿਸ ਹੋ ਗਈ। ਦਰਅਸਲ ਡਿਬੇਟ ਦੌਰਾਨ ਵਿਚਾਲੇ ਕਸ਼ਮੀਰ ਦਾ ਮੁੱਦਾਲ ਉੱਠ ਗਿਆ। ਗੰਭੀਰ ਦੀ ਇਸ 'ਤੇ ਪ੍ਰਤੀਕਿਰੀਆ ਤੋਂ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਕਾਫੀ ਨਰਾਜ਼ ਹੋ ਗਏ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਨਾ ਇੰਡੀਆ ਨੂੰ ਦਵੋ, ਨਾ ਪਾਕਿਸਤਾਨ ਨੂੰ ਦਵੋ। ਕਸ਼ਮੀਰ ਵਾਲਿਆਂ ਨੂੰ ਪੁੱਛੋ ਭਾਈ ਤੁਸੀਂ ਕੀ ਚਾਹੁੰਦੇ ਹੋ? ਕਿਥੇ ਸ਼ਰੀਅਤ ਜ਼ਿਆਦਾ ਹੈ? ਤਾਂ ਇਹ ਮਸਲਾ ਹੱਲ ਹੋ ਜਾਵੇਗਾ। ਇਸ 'ਤੇ ਅੰਕਰ ਨੇ ਕਿਹਾ- ਛੱਡੋ ਸਰ! ਇਸ ਮੁੱਦੇ ਨੂੰ। ਜਿਥੇ ਏਸ਼ੀਆ ਕੱਪ ਦੀ ਗੱਲ ਹੋ ਰਹੀ ਹੈ। ਨਾਲ ਹੀ ਭਾਰਤ ਦੇ ਸਾਬਕਾ ਕ੍ਰਿਕਟਰ ਸੰਦੀਪ ਪਾਟਿਲ ਨੇ ਕਿਹਾ ਕਿ ਕਸ਼ਮੀਰ ਨੂੰ ਇਥੇ ਨਹੀਂ ਲਿਆਉਣਾ ਚਾਹੀਦਾ। ਕਸ਼ਮੀਰ ਨੂੰ ਕਸ਼ਮੀਰ 'ਚ ਹੀ ਰਹਿਣ ਦੇਵੋ।


ਥੋੜੀ ਹੀ ਦੇਰ ਬਾਅਦ ਗੰਭੀਰ ਨੇ ਦਿੱਤਾ ਤਪਾਕ ਜਵਾਬ 
ਬਹਿਸ ਦੌਰਾਨ ਪਾਕਿਸਤਾਨ ਐਂਕਰ ਨੇ ਇਕ ਵਾਰ ਫਿਰ ਤੋਂ ਭਾਰਤੀ ਟੀਮ ਨੂੰ ਇੰਗਲੈਂਡ ਦੌਰੇ 'ਤੇ ਕੀਤੇ ਪ੍ਰਦਰਸ਼ਨ ਲਈ ਘੇਰਿਆ। ਐਂਕਰ ਨੇ ਕਿਹਾ ਕਿ ਭਾਰਤ ਦਾ ਉਥੇ ਪ੍ਰਦਰਸ਼ਨ ਵਧੀਆ ਨਹੀਂ ਸੀ। ਇਸ 'ਤੇ ਗੰਭੀਰ ਨੇ ਵੀ ਤਪਾਕ ਜਵਾਬ ਦਿੰਦੇ ਹੋਏ ਕਿਹਾ ਕਿ ਤੁਸੀਂ ਜ਼ਿੰਬਾਬਵੇ ਨੂੰ ਹਰਾ ਕੇ ਆਪਣੀ ਟੀਮ ਨੂੰ ਵਧੀਆ ਸਾਬਤ ਨਹੀਂ ਕਰ ਸਕਦੇ। ਜ਼ਿੰਬਾਬਵੇ ਹਲੇ ਕੋਈ ਪੱਧਰੀ ਟੀਮ ਨਹੀਂ ਹੈ। 
ਤੁਸੀਂ ਇਹ ਦੇਖੋ ਸਾਡੀ ਰੈਂਕਿੰਗ, ਉਸ ਤੋਂ ਬਾਅਦ ਤੁਸੀਂ ਆਪਣੀ ਰੈਂਕਿੰਗ ਦੇਖੋ। ਤੁਹਾਨੂੰ ਪਤਾ ਚੱਲ ਜਾਵੇਗਾ ਕਿ ਇਸ ਸਮੇਂ ਬੈਸਟ ਟੀਮ ਕਿਹੜੀ ਹੈ।