ਪਾਕਿਸਤਾਨ ''ਤੇ ਚੈਂਪੀਅਨਸ ਟਰਾਫੀ ''ਚ ਜਿੱਤ ਨਾਲ ਵਧਿਆ ਭਰੋਸਾ : ਚਿਕਤੇ

05/26/2017 10:47:18 PM

ਬੈਂਗਲੁਰੂ—ਭਾਰਤੀ ਸੀਨੀਅਰ ਪੁਰਸ਼ ਹਾਕੀ ਟੀਮ ਦੇ ਮਹੱਤਵਪੂਰਨ ਖਿਡਾਰੀ ਆਕਾਸ਼ ਚਿਕਤੇ ਨੇ ਕਿਹਾ ਕਿ ਉਨ੍ਹਾਂ ਨੂੰ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਫਾਈਨਲ ''ਚ ਪਾਕਿਸਤਾਨ ਦਾ ਸਾਹਮਣਾ ਕਰਨ ਅਤੇ ਪੁਰਾਣੇ ਵਿਰੋਧੀ ਨੂੰ ਹਰਾਉਣ ਨਾਲ ਕਾਫੀ ਆਤਮ-ਵਿਸ਼ਵਾਸ ਮਿਲਿਆ ਹੈ। 
ਟੀਮ ਦੇ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਦੇ ਸੱਟ ਦਾ ਸ਼ਿਕਾਰ ਹੋਣ ਤੋਂ ਬਾਅਦ ਚਿਕਤੇ ਫਿਲਹਾਲ ਇਸ ਭੂਮਿਕਾ ਲਈ ਰਾਸ਼ਟਰੀ ਟੀਮ ''ਚ ਪਹਿਲੀ ਪਸੰਦ ਹੈ। ਉਸ ਨੇ ਪਿਛਲੇ ਸਾਲ ਸੁਲਤਾਨ ਅਜਲਾਨ ਸ਼ਾਹ ਕੱਪ ਤੋਂ ਹੀ ਕੌਮਾਂਤਰੀ ਹਾਕੀ ''ਚ ਡੈਬਿਊ ਕੀਤਾ ਸੀ। ਚਿਕਤੇ ਕੁਆਂਟਨ ''ਚ ਬਤੌਰ ਰਿਜ਼ਰਵ ਗੋਲਕੀਪਰ ਗਿਆ ਸੀ ਅਤੇ ਸ਼੍ਰੀਜੇਸ਼ ਦੇ ਬਾਹਰ ਹੋਣ ਤੋਂ ਬਾਅਦ ਉਸ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ। ਭਾਰਤ ਨੇ ਇਥੇ ਫਾਈਨਲ ਮੈਚ 3-2 ਨਾਲ ਜਿੱਤਿਆ ਸੀ।
ਇਸ ਤੋਂ ਪਹਿਲਾਂ ਮਲੇਸ਼ੀਆ ਖਿਲਾਫ ਵੀ ਚਿਕਤੇ ਨੇ 2-1 ਦੀ ਜਿੱਤ ''ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਸਾਲ 26ਵੇਂ ਅਜਲਾਨ ਸ਼ਾਹ ਕੱਪ ''ਚੋਂ ਵੀ ਸ਼੍ਰੀਜੇਸ਼ ਦੇ ਬਾਹਰ ਹੋਣ ਤੋਂ ਬਾਅਦ ਚਿਕਤੇ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਅਤੇ ਮਲੇਸ਼ੀਆ ਤੋਂ ਭਾਰਤੀ ਟੀਮ ਕਾਂਸੀ ਤਮਗੇ ਨਾਲ ਪਰਤੀ।
ਚਿਕਤੇ ਨੇ ਕਿਹਾ ਕਿ ਮੇਰੇ ਲਈ ਪਿਛਲੇ ਇਕ ਸਾਲ ''ਚ ਖੇਡ ਦੇ ਮੌਕੇ ਮਿਲਣਾ ਵਧੀਆ ਰਿਹਾ। ਮੈਨੂੰ ਦੁਨੀਆ ਦੀਆਂ ਬਿਹਤਰੀਨ ਟੀਮਾਂ ਖਿਲਾਫ ਖੇਡਣ ਦਾ ਮੌਕਾ ਮਿਲਿਆ ਹੈ।
ਭਾਰਤ ਨੇ 18 ਜੂਨ ਨੂੰ ਪਾਕਿਸਤਾਨ ਨਾਲ ਪੂਲ ਪੜਾਅ ਦੇ ਤੀਜੇ ਮੈਚ ''ਚ ਭਿੜਨਾ ਹੈ, ਜਿਸ ਨੂੰ ਲੈ ਕੇ ਟੀਮ ''ਤੇ ਕਾਫੀ ਦਬਾਅ ਹੈ। ਗੋਲਕੀਪਰ ਨੇ ਕਿਹਾ  ਕਿ ਸਾਡੇ ਲਈ ਪਾਕਿਸਤਾਨ ਨਾਲ ਮੈਚ ਕਿਸੇ ਹੋਰ ਮੈਚ ਦੀ ਤਰ੍ਹਾਂ ਹੋਵੇਗਾ ਅਤੇ ਅਸੀਂ ਇਸ ''ਚ ਜਿੱਤ ਨਾਲ ਤਿੰਨ ਅੰਕ ਲੈ ਕੇ ਟੂਰਨਾਮੈਂਟ ''ਚ ਅੱਗੇ ਵਧਣ ਦੇ ਟੀਚੇ ਨਾਲ ਉਤਰਾਂਗੇ।
ਉਸ ਨੇ ਕਿਹਾ ਕਿ ਮੈਂ ਪਾਕਿਸਤਾਨ ਨਾਲ ਦੋ ਵਾਰ ਖੇਡਿਆ ਹਾਂ ਅਤੇ ਦੋ ਮੈਚ ਜਿੱਤੇ ਹਨ। ਮੈਨੂੰ ਅਜਲਾਨ ਸ਼ਾਹ ਅਤੇ ਚੈਂਪੀਅਨਸ ਟਰਾਫੀ ਮੈਚਾਂ ਨਾਲ ਬਹੁਤ ਆਤਮ-ਵਿਸ਼ਵਾਸ ਮਿਲਿਆ ਹੈ।