ਫ੍ਰੈਂਚ ਓਪਨ ਦੀ ਪੁਰਸਕਾਰ ਰਾਸ਼ੀ ''ਚ ਵਾਧਾ

03/21/2018 3:48:54 PM

ਪੈਰਿਸ, (ਬਿਊਰੋ)— ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੀ ਪੁਰਸਕਾਰ ਰਾਸ਼ੀ 'ਚ ਇਸ ਸਾਲ ਲਗਭਗ 8 ਫੀਸਦੀ ਦਾ ਵਾਧਾ ਕੀਤਾ ਜਾਵੇਗਾ। ਇਸ ਸਾਲ ਫ੍ਰੈਂਚ ਓਪਨ 'ਚ ਪੁਰਸ਼ ਅਤੇ ਮਹਿਲਾ ਸਿੰਗਲ ਦੇ ਜੇਤੂ 'ਚੋਂ ਹਰੇਕ ਨੂੰ 22 ਲੱਖ ਯੂਰੋ (27 ਲੱਖ ਡਾਲਰ) ਦੀ ਰਕਮ ਮਿਲੇਗੀ। ਇਸ ਤਰ੍ਹਾਂ ਨਾਲ ਇਸ 'ਚ ਇਕ ਲੱਖ ਦਾ ਵਾਧਾ ਹੋਵੇਗਾ। 

ਰੋਲਾਂ ਗੈਰਾਂ ਦੇ ਨਿਰਦੇਸ਼ਕ ਗਾਈ ਫੋਰਗੇਟ ਨੇ ਕਿਹਾ ਕਿ ਕੁੱਲ ਇਨਾਮੀ ਰਕਮ 'ਚ 39.197 ਮਿਲੀਅਨ ਯੂਰੋ (ਲਗਭਗ 4 ਕਰੋੜ 80 ਲੱਖ ਡਾਲਰ) ਦਾ ਵਾਧਾ ਕੀਤਾ ਜਾਵੇਗਾ। ਇਹ ਪਿਛਲੇ ਸਾਲ ਦੇ ਮੁਕਾਬਲੇ 'ਚ 30 ਲੱਖ ਯੂਰੋ ਵੱਧ ਹੈ। ਇਸ ਸਾਲ ਇਹ ਟੂਰਨਾਮੈਂਟ 27 ਮਈ ਤੋਂ 10 ਜੂਨ ਦੇ ਵਿਚਾਲੇ ਖੇਡਿਆ ਜਾਵੇਗਾ।