ਰੋਮਨ ਰੇਂਸ ਸਮੇਤ ਇਹ ਨਾਮੀ ਰੈਸਲਰ ਖਾ ਚੁੱਕੇ ਹਨ ਜੇਲ ਦੀ ਹਵਾ, ਇਕ ਤਾਂ ਡਰੱਗਸ ਲੈਂਦੇ ਫੜ੍ਹਿਆ ਗਿਆ

09/04/2017 12:13:27 PM

ਨਵੀਂ ਦਿੱਲੀ— ਡਬਲਿਊ.ਡਬਲਿਊ.ਈ. ਦੇ ਦੀਵਾਨਿਆਂ ਦੀ ਦੁਨੀਆ ਵਿਚ ਕੋਈ ਕਮੀ ਨਹੀਂ ਹੈ। ਤਸੀਂ ਵੀ ਕਿਸੇ ਨਾ ਕਿਸੇ ਰੈਸਲਰ ਦੇ ਫੈਨ ਜ਼ਰੂਰ ਹੋਵੋਗੇ ਅਤੇ ਉਨ੍ਹਾਂ ਦੇ ਬਾਰੇ ਵਿਚ ਜ਼ਿਆਦਾ ਤੋਂ ਜ਼ਿਆਦਾ ਜਾਣਨ ਦੀ ਕੋਸ਼ਿਸ਼ ਕਰਦੇ ਹੋਵੋਗੇ। ਅੱਜ ਕਈ ਰੈਸਲਰ ਹਨ ਜਿਨ੍ਹਾਂ ਦੀ ਦੀਵਾਨਗੀ ਦੁਨੀਆਭਰ ਵਿਚ ਹੈ ਅਤੇ ਉਹ ਸ਼ੁਹਰਤ ਦੀਆਂ ਬੁਲੰਦੀਆਂ ਉੱਤੇ ਹਨ। ਪਰ ਤੁਹਾਨੂੰ ਸ਼ਾਇਦ ਹੀ ਇਹ ਪਤਾ ਹੋਵੇਗਾ ਕਿ ਇਨ੍ਹਾਂ ਵਿਚੋਂ ਕਈ ਅਜਿਹੇ ਵੀ ਹਨ ਜੋ ਜ਼ੁਰਮ ਦੇ ਚੱਲਦੇ ਗ੍ਰਿਫਤਾਰ ਹੋ ਚੁੱਕੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੋਗੀ ਕਿ ਡਬਲਿਊ.ਡਬਲਿਊ.ਈ. ਦੇ ਕਈ ਸੁਪਰਸਟਾਰਸ ਜੇਲ੍ਹ ਜਾ ਚੁੱਕੇ ਹਨ। ਅੱਜ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਰੇਸਲਰਾਂ ਦੇ ਬਾਰੇ ਵਿਚ ਜੋ ਹਵਾਲਾਤ ਦੀ ਹਵਾ ਖਾ ਚੁੱਕੇ ਹਨ।
ਜਾਨ ਸੀਨਾ
2005 ਵਿਚ ਜਾਨ ਸੀਨਾ ਗ੍ਰਿਫਤਾਰ ਹੋਏ ਸਨ। ਦਰਅਸਲ ਉਨ੍ਹਾਂ ਨੇ ਰੈਸਲਰ ਜੇ.ਬੀ.ਐਲ. ਦੀ ਲਿਮੋਜੀਨ ਕਾਰ ਤੋੜ ਦਿੱਤੀ ਸੀ ਜਿਸਦੇ ਖਿਲਾਫ ਜੇ.ਬੀ.ਐਲ. ਨੇ ਪੁਲਸ ਵਿਚ ਸ਼ਿਕਾਇਤ ਕਰਾਈ ਸੀ। ਜੇ.ਬੀ.ਐਲ. ਜਾਨ ਸੀਨਾ ਦੀ ਇਕ ਫਾਈਟ ਦੌਰਾਨ ਹੀ ਰਿੰਗ ਵਿਚ ਪੁਲਸ ਨੂੰ ਲੈ ਕੇ ਪਹੁੰਚ ਗਏ ਸਨ ਅਤੇ ਪੁਲਸ ਸੀਨਾ ਨੂੰ ਹੱਥਕੜੀ ਲਗਾ ਕੇ ਉੱਥੋਂ ਲੈ ਗਈ ਸੀ।


ਬਰਾਕ ਲੈਸਨਰ
ਬਰਾਕ ਲੈਸਨਰ ਨੂੰ ਬੀਸਟ ਵੀ ਕਿਹਾ ਜਾਂਦਾ ਹੈ। ਇਸ ਵਿਚ ਕੋਈ ਦੋ ਰਾਏ ਨਹੀਂ ਉਹ ਸਭ ਤੋਂ ਤਾਕਤਵਰ ਅਤੇ ਖਤਰਨਾਕ ਡਬਲਿਊ.ਡਬਲਿਊ.ਈ. ਰੈਸਲਰ ਹਨ ਪਰ ਆਪਣੀਆਂ ਹਰਕਤਾਂ ਦੀ ਵਜ੍ਹਾ ਨਾਲ ਉਹ ਜੇਲ੍ਹ ਦੀ ਹਵਾ ਖਾ ਚੁੱਕੇ ਹਨ। ਉਨ੍ਹਾਂ ਉੱਤੇ ਕਈ ਵਾਰ ਸਟੇਰੋਈਡਸ ਇਸਤੇਮਾਲ ਕਰਨ ਦਾ ਵੀ ਇਲਜ਼ਾਮ ਲੱਗ ਚੁੱਕੇ ਹਨ, ਜਿਸਦੀ ਵਜ੍ਹਾ ਨਾਲ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ। ਉਥੇ ਹੀ ਹਾਲ ਹੀ ਵਿਚ ਜਦੋਂ ਉਨ੍ਹਾਂ ਦੀ ਅੰਡਰਟੇਕਰ ਨਾਲ ਰਿੰਗ ਦੇ ਬਾਹਰ ਲੜਾਈ ਹੋਈ ਸੀ ਤਦ ਵੀ ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਲੈ ਗਈ ਸੀ।


ਬਿਗ ਸ਼ੋ
ਖਬਰਾਂ ਮੁਤਾਬਕ ਬਿਗ ਸ਼ੋ 2 ਵਾਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। 90 ਦੇ ਦਹਾਕੇ ਵਿਚ ਨਿਊਯਾਰਕ ਸ਼ਹਿਰ ਵਿਚ ਇਕ ਵਾਰ ਝਗੜੇ ਦੇ ਕੇਸ ਵਿਚ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ।


ਰੋਮਨ ਰੇਂਸ
2010 ਵਿਚ ਰੋਮਨ ਰੇਂਸ ਨੂੰ ਕਈ ਮਾਮਲਿਆਂ ਵਿਚ ਗਿਰਫਤਾਰ ਕੀਤਾ ਸੀ। ਉਨ੍ਹਾਂ ਨੂੰ ਕਲਹ, ਨਸ਼ਾ ਕਰਨ, ਗੈਰ-ਕਾਨੂੰਨੀ ਤਰੀਕੇ ਨਾਲ ਭੀੜ ਇਕੱਠਾ ਕਰਨ ਅਤੇ ਦੰਗਾ ਕਰਨ ਦੇ ਆਰੋਪਾਂ ਵਿਚ ਗ੍ਰਿਫਤਾਰ ਕੀਤਾ ਗਿਆ ਸੀ।