ਇਸ ਵੀਡੀਓ ''ਚ ਵਿਰਾਟ ਨੇ ਫੈਂਸ ਨੂੰ ਬਣਾਇਆ ''ਐਪ੍ਰਲ ਫੂਲ''

04/02/2018 12:26:17 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾਤਰ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਮੋਸਟ ਐਕਟਿਵ ਅਕਾਊਂਟ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਐਤਵਾਰ ਇਕ ਅਪ੍ਰੈਲ ਨੂੰ 'ਅਪ੍ਰੈਲ ਫੂਲ ਡੇਅ' 'ਤੇ ਵੀ ਵਿਰਾਟ ਨੇ ਆਪਣੇ ਫੈਂਸ ਦੇ ਲਈ ਇਕ ਖਾਸ ਵੀਡੀਓ ਮੈਸਜ ਸ਼ੇਅਰ ਕੀਤਾ। ਇੰਸਟਾਗ੍ਰਾਮ 'ਤੇ ਵਿਰਾਟ ਦੇ ਕਰੀਬ 2 ਕਰੋੜ ਫਾਲੋਆਰਸ ਹਨ ਤੇ ਉਸਦਾ ਕੋਈ ਵੀ ਪੋਸਟ ਸ਼ੇਅਰ ਹੁੰਦਾ ਤਾਂ ਤੁਰੰਤ ਵਾਇਰਲ ਹੋ ਜਾਂਦਾ ਹੈ।

 

A post shared by Virat Kohli (@virat.kohli) on


ਵਿਰਾਟ ਨੇ ਇੰਸਟਾਗ੍ਰਾਮ 'ਤੇ ਆਪਣਾ ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ਲਿਖਿਆ ਕਿ ਤੁਹਾਡੇ ਸਾਰਿਆਂ ਲਈ ਮੇਰਾ ਸਪੈਸ਼ਲ ਮੈਸਜ। ਇਸ ਨੂੰ ਧਿਆਨ ਨਾਲ ਸੁਣੋ। ਵਿਰਾਟ ਨੇ ਇਸ ਤਰ੍ਹਾਂ ਦਾ ਲਿਖਿਆ ਤਾਂ ਹਰ ਫਾਲੋਅਰਸ ਨੇ ਇਕ ਵਾਰ ਤਾਂ ਉਸ ਨੂੰ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪਤਾ ਲੱਗਿਆ ਕਿ ਉਹ ਐਪ੍ਰਲ ਫੂਲ ਬਣ ਗਿਆ ਹੈ ਕਿਉਂਕਿ ਇਸ ਵੀਡੀਓ 'ਚ ਵਿਰਾਟ ਨੇ ਸਿਰਫ ਬੁੱਲ੍ਹ ਹਿਲਾਏ ਹਨ। ਅਸਲ 'ਚ ਇਸ ਵੀਡੀਓ 'ਚ ਕੋਈ ਆਡੀਓ ਨਹੀਂ ਹੈ।