ਇਸ ਮਾਮਲੇ ''ਚ ਪਾਕਿ ਦੇ ਖਿਡਾਰੀ ਨੇ ਕੋਹਲੀ-ਧਵਨ ਨੂੰ ਛੱਡਿਆ ਪਿੱਛੇ

06/26/2019 11:20:28 PM

ਸਪੋਰਟਸ ਡੈੱਕਸ— ਨਿਊਜ਼ੀਲੈਂਡ ਵਿਰੁੱਧ ਬੁੱਧਵਾਰ ਨੂੰ ਖੇਡੇ ਗਏ ਆਈ. ਸੀ. ਸੀ. ਵਿਸ਼ਵ ਕੱਪ ਮੈਚ ਦੇ ਦੌਰਾਨ ਪਾਕਿਸਤਾਨੀ ਬੱਲੇਬਾਜ਼ ਬਾਬਰ ਆਜਮ ਨੇ ਆਪਣੇ ਆਦਰਸ਼ ਮੰਨੇ ਜਾਣ ਵਾਲੇ ਵਿਰਾਟ ਕੋਹਲੀ ਦੇ ਰਿਕਾਰਡ ਨੂੰ ਤੋੜਦੇ ਹੋਏ ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਤੇਜ਼ 3000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਏਸ਼ੀਆਈ ਕ੍ਰਿਕਟਰ ਬਣ ਗਏ ਹਨ। ਇਸ ਦੇ ਨਾਲ ਹੀ ਵਿਸ਼ਵ 'ਚ ਸਭ ਤੋਂ ਤੇਜ਼ 3000 ਵਨ ਡੇ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ 'ਚ ਉਹ ਦੂਜੇ ਬੱਲੇਬਾਜ਼ ਵੀ ਬਣ ਗਏ ਹਨ।
ਬਾਬਰ ਨੇ 68 ਮੈਚ ਖੇਡਦੇ ਹੋਏ 3000 ਦੌੜਾਂ ਪੂਰੀਆਂ ਕੀਤੀਆਂ ਹਨ ਜਦਕਿ ਪਹਿਲੇ ਸਥਾਨ 'ਤੇ ਹਾਸ਼ਿਮ ਅਮਲਾ ਦਾ ਨਾਂ ਆਉਂਦਾ ਹੈ ਜਿਸ ਨੇ 57 ਪਾਰੀਆਂ 'ਚ ਇਹ ਕਮਾਲ ਕਰ ਦਿਖਾਇਆ ਸੀ। ਹਾਲਾਂਕਿ ਬਾਬਰ ਨੇ ਵੈਸਟਇੰਡੀਜ਼ ਦੇ ਦਿੱਗਜ ਖਿਡਾਰੀ ਸਰ ਵਿਵ ਰਿਚਰਡਸ (69 ਪਾਰੀਆਂ) ਤੇ ਗੋਰਡਨ ਗ੍ਰੀਨਿਜ਼, ਗੈਰੀ ਕਰਸਟਨ, ਸ਼ਿਖਰ ਧਵਨ ਤੇ ਜੋ ਰੂਟ (72 ਪਾਰੀਆਂ) ਨੂੰ ਪਿੱਛੇ ਛੱਡ ਦਿੱਤਾ ਹੈ।


ਵਨ ਡੇ 'ਚ ਸਭ ਤੋਂ ਤੇਜ਼ 3000 ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ
57 ਹਾਸ਼ਿਮ ਅਮਲਾ
68 ਬਾਬਰ ਆਜਮ
69 ਵਿਵ ਰਿਚਰਡਸ
72 ਗੋਰਡਨ ਗ੍ਰੀਨਿਜ਼, ਗੈਰੀ ਕਰਸਟਨ, ਸ਼ਿਖਰ ਧਵਨ ਤੇ ਜੋ ਰੂਟ


ਸਭ ਤੋਂ ਤੇਜ਼ 3000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਏਸ਼ੀਆਈ ਖਿਡਾਰੀ
ਬਾਬਰ ਆਜਮ ਨੇ ਧਵਨ ਤੇ ਕੋਹਲੀ ਦਾ ਰਿਕਾਰਡ ਤੋੜਦੇ ਹੋਏ 70 ਮੈਚਾਂ ਦੀ 68 ਪਾਰੀਆਂ 'ਚ ਸਭ ਤੋਂ ਤੇਜ਼ 3000 ਦੌੜਾਂ ਦਾ ਇਹ ਮੁਕਾਮ ਹਾਸਲ ਕੀਤਾ ਹੈ। ਬਾਬਰ ਤੋਂ ਇਲਾਵਾ ਕੋਈ ਵੀ ਏਸ਼ੀਆਈ ਖਿਡਾਰੀ ਇੰਨ੍ਹੇ ਘੱਟ ਮੈਚਾਂ 'ਚ 3000 ਦੌੜਾਂ ਪੂਰੀਆਂ ਨਹੀਂ ਸਕਿਆ। ਏਸ਼ੀਆਈ ਦੇਸ਼ਾਂ ਦੀ ਟੀਮਾਂ 'ਚ ਬਾਬਰ ਤੋਂ ਪਹਿਲਾਂ ਇਹ ਰਿਕਾਰਡ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਨਾਂ ਸੀ, ਜਿਸ ਨੇ 5 ਸਾਲ 92 ਦਿਨ 'ਚ 73 ਮੈਚ ਖੇਡ ਕੇ 3000 ਦੌੜਾਂ ਦਾ ਅੰਕੜਾ ਪਾਰ ਕੀਤਾ ਸੀ। ਧਵਨ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਨਾਂ ਆਉਂਦਾ ਹੈ ਜਿਸ ਨੇ 3 ਸਾਲ ਤੇ 180 ਦਿਨ 'ਚ ਵਨ ਡੇ 'ਚ 3000 ਦੌੜਾਂ ਪੂਰੀਆਂ ਕੀਤੀਆਂ। ਇਸ ਦੇ ਲਈ ਉਨ੍ਹਾਂ ਨੇ 78 ਮੈਚਾਂ ਦੀ 75 ਪਾਰੀਆਂ ਖੇਡੀਆਂ ਸਨ।

Gurdeep Singh

This news is Content Editor Gurdeep Singh