ਕਵਿਤੋਵਾ, ਵੋਜ਼ਨਿਆਕੀ ਅਤੇ ਜਵੇਰੇਵ ਪਹੁੰਚੇ ਤੀਜੇ ਦੌਰ 'ਚ

05/31/2018 4:34:44 PM

ਪੈਰਿਸ : ਦੂਜਾ ਦਰਜਾ ਪ੍ਰਾਪਤ ਡੈਨਮਾਰਕ ਦੀ ਕੈਰੋਲੀਨ ਵੋਜ਼ਨਿਆਕੀ ਨੇ ਸਪੇਨ ਦੀ ਜਾਰਜਿਨਾ ਗਾਰਸਿਆ ਪੇਰੇਜ਼ ਨੂੰ ਲਗਾਤਾਰ ਸੈਟਾਂ 'ਚ 6-1, 6-0 ਨਾਲ ਹਾਰ ਕੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ ਜਦਕਿ 8ਵਾਂ ਦਰਜਾ ਪ੍ਰਾਪਤ ਪੇਤਰਾ ਕਵੀਤੋਵਾ ਅਤੇ ਵਿਸ਼ਵ 'ਚ ਤੀਜਾ ਦਰਜਾ ਪ੍ਰਾਪਤ ਖਿਡਾਰੀ ਅਲੈਗਜ਼ੈਂਡਰ ਜਵੇਰੇਵ ਨੇ ਵੀ ਦੂਜੇ ਦੌਰ 'ਚ ਆਸਾਨ ਜਿੱਤ ਦਰਜ ਕੀਤੀ। ਮਹਿਲਾ ਸਿੰਗਲ 'ਚ 8ਵਾਂ ਦਰਜਾ ਪ੍ਰਾਪਤ ਕਵੀਤੋਵਾ ਨੇ ਸਪੇਨ ਦੀ ਲਾਰਾ ਅਰੂਆਬਾਰੀਨਾ ਨੂੰ ਲਗਾਤਾਰ ਸੈਟਾਂ 'ਚ 6-0, 6-4 ਨਾਲ ਹਰਾਇਆ। ਹੋਰ ਮੈਚਾਂ 'ਚ 26ਵੇਂ ਦਰਜੇ ਦੀ ਗਣਰਾਜ ਦੀ ਬਾਰਬੋਰਾ ਸਟ੍ਰਾਈਕੋਵਾ ਨੇ ਰੂਸ ਦੀ ਏਕਾਤੇਰਿਨਾ ਮਾਕਾਰੋਵਾ ਨੂੰ 6-4, 6-2 ਨਾਲ, 13ਵੀਂ ਸੀਡ ਅਮਰੀਕਾ ਦੀ ਮੈਡਿਸਨ ਕੀ ਨੇ ਹਮਵਤਨ ਕੈਰੋਲੀਨ ਡੋਲੇਹਾਈਡ ਨੂੰ 6-4, 6-1 ਨਾਲ ਹਰਾਇਆ। 21ਵੀਂ ਸੀਡ ਜਾਪਾਨ ਦੀ ਨਾਓਮੀ ਨੇ ਓਸਾਕਾ ਨੇ ਕਜਾਕਿਸਤਾਨ ਦੀ ਜਰੀਨਾ ਡਿਆਸ ਨੂੰ6-4, 7-5 ਨਾਲ, 10ਵੀਂ ਸੀਡ ਅਮਰੀਕਾ ਦੀ ਸਲੋਏਨ ਸਟੀਫੰਸ ਨੇ ਪੋਲੈਂਡ ਦੀ ਮੈਗਡੇਲੇਨਾ ਫ੍ਰੈਂਚ ਨੂੰ 6-2, 6-2 ਨਾਲ ਹਰਾਇਆ। ਉਥੇ ਹੀ 23ਵਾਂ ਦਰਜਾ ਪ੍ਰਾਪਤ ਕਾਰਲਾ ਸੁਆਰੇਜ਼ ਨਵਾਰੋ ਨੂੰ ਗੈਰ ਦਰਜਾ ਮਾਰੀਆ ਸਕਾਰੀ ਨੇ ਲਗਾਤਾਰ ਸੈਟਾਂ 'ਚ 7-5, 6-3 ਨਾਲ ਹਰਾ ਕੇ ਬਾਹਰ ਕਰ ਦਿੱਤਾ। ਦਰਜਾ ਪ੍ਰਾਪਤ ਖਿਡਾਰੀਆਂ 'ਚੋਂ 32ਵੀਂ ਸੀਡ ਫ੍ਰਾਂਸ ਦੀ ਏਲਾਈਜ਼ ਕਾਰਨੇਟ ਵੀ ਹਾਰਕੇ ਬਾਹਰ ਹੋ ਗਈ ਹੈ।


Related News