ਗੌਰਵ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ''ਚ

08/30/2017 2:08:09 AM

ਹੈਮਬਰਗ— ਦਿੱਲੀ ਦਾ ਨੌਜਵਾਨ ਮੁੱਕੇਬਾਜ਼ ਗੌਰਵ ਬਿਧੂੜੀ ਨੇ ਚੈਂਪੀਅਨ ਵਰਗਾ ਪ੍ਰਦਰਸ਼ਨ ਕਰਦਿਆਂ ਮੰਗਲਵਾਰ ਨੂੰ ਸ਼ਾਨਦਾਰ ਜਿੱਤ ਹਾਸਲ ਕਰ ਕੇ ਆਈਬਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ 56 ਕਿ.ਗ੍ਰਾ. ਭਾਰ ਵਰਗ ਦੇ ਸੈਮੀਫਾਈਨਲ ਵਿਚ ਪਹੁੰਚ ਕੇ ਦੇਸ਼ ਲਈ ਘੱਟ ਤੋਂ ਘੱਟ ਕਾਂਸੀ ਤਮਗਾ ਪੱਕਾ ਕਰ ਦਿੱਤਾ।
ਗੌਰਵ ਸੈਮੀਫਾਈਨਲ ਵਿਚ ਪਹੁੰਚਣ ਦੇ ਨਾਲ ਹੀ ਵਿਸ਼ਵ ਚੈਂਪੀਅਨਸ਼ਿਪ ਵਿਚ ਵਿਜੇਂਦਰ ਸਿੰਘ, ਵਿਕਾਸ ਕ੍ਰਿਸ਼ਣਨ ਤੇ ਸ਼ਿਵ ਥਾਪਾ ਤੋਂ ਬਾਅਦ ਤਮਗਾ ਜਿੱਤਣ ਵਾਲਾ ਚੌਥਾ ਮੁੱਕੇਬਾਜ਼ ਬਣ ਗਿਆ। 24 ਸਾਲਾ ਬੇਂਟਮ ਵੇਟ ਵਰਗ ਦੇ ਮੁੱਕੇਬਾਜ਼ ਗੌਰਵ ਨੇ ਟਿਊਨੀਸ਼ੀਆ ਦੇ ਬਿਲੇਲ ਅਹਿਮਦੀ ਵਿਰੁੱਧ ਸਰਬਸੰਮਤੀ ਦੇ ਫੈਸਲੇ ਨਾਲ ਆਪਣਾ ਮੁਕਾਬਲਾ ਜਿੱਤ ਲਿਆ। ਗੌਰਵ ਦਾ ਸੈਮੀਫਾਈਨਲ ਵਿਚ ਮੁਕਾਬਲਾ ਅਮਰੀਕਾ ਦੇ ਡਿਊਕ ਰੈਗਨ ਤੇ ਉਸਦੇ ਹੀ ਦੇਸ਼ ਦੇ ਜਿਯਾਵੇਈ ਝਾਂਗ ਵਿਚਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ। ਇਸ ਵਿਚਾਲੇ 49 ਕਿ. ਗ੍ਰਾ. ਭਾਰ ਵਰਗ ਵਿਚ ਅਮਿਤ ਪੰਘਾਲ ਨੂੰ ਕੁਆਰਟਰ ਫਾਈਨਲ ਵਿਚ 2016 ਰੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਉਜ਼ਬੇਕਿਸਤਾਨ ਦੇ ਹਸਨ ਬੋਆਏ ਦੁਸਮਾਤੋਵ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸਦਾ ਤਮਗਾ ਜਿੱਤਣ ਦਾ ਸੁਪਨਾ ਟੁੱਟ ਗਿਆ।