ਭਾਰਤ ਦੀਆਂ 2 ਬੈਡਮਿੰਟਨ ਜੋੜੀਆਂ ਏਸ਼ੀਅਨ ਚੈਂਪੀਅਨਸ਼ਿਪ ਦੇ ਦੂਜੇ ਦੌਰ 'ਚ ਜਦਕਿ 2 ਬਾਹਰ

04/23/2019 5:51:46 PM

ਸਪੋਰਟਸ ਡੈਸਕ : ਭਾਰਤ ਦੀ 2 ਜੋੜੀਆਂ ਨੇ ਬੈਡਮਿੰਟਨ ਏਸ਼ੀਅਨ ਚੈਂਪੀਅਨਸ਼ਿਪ ਦੇ ਮਿਕਸਡ ਡਬਲਜ਼ ਮੁਕਾਬਲਿਆਂ ਦੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ ਹੈ ਜਦਕਿ 2 ਹੋਰ ਜੋੜੀਆਂ ਨੂੰ ਬਾਹਰ ਜਾਣਾ ਪਿਆ ਹੈ। ਉਤਕਰਸ਼ ਅਰੋੜਾ ਅਤੇ ਕਰਿਸ਼ਮਾ ਵਾਡਕਰ ਨੇ ਕਲ ਗਰੁਪ ਸੀ ਵਿਚ ਵਾਕ ਓਵਰ ਮਿਲਣ ਤੋਂ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ ਸੀ ਜਦਕਿ ਵੈਂਕੇਟ ਗੌਰਵ ਪ੍ਰਸਾਦ ਅਤੇ ਜੂਹੀ ਦੇਵਗਨ ਨੂੰ ਵੀ ਗਰੁਪ ਡੀ ਵਿਚ ਵਾਕ ਓਵਰ ਮਿਲ ਗਿਆ ਅਤੇ ਉਹ ਦੂਜੇ ਦੌਰ ਵਿਚ ਪਹੁੰਚ ਗਏ। ਇਸ ਵਿਚਾਲੇ ਰੋਹਨ ਕਪੂਰ ਅਤੇ ਕੁਹੂ ਗਰਗ ਨੂੰ ਪਹਿਲੇ ਦੌਰ ਵਿਚ ਇੰਡੋਨੇਸ਼ੀਆਈ ਜੋੜੀ ਪ੍ਰਵੀਣ ਜਾਰਡਨ ਅਤੇ ਮੇਲਾਤੀ ਦਾਇਵਾ ਓਕਤਾਵਿਆਂਤੀ ਨੇ 21-5, 21-15 ਨਾਲ ਹਰਾ ਕੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ।

ਸੌਰਭ ਸ਼ਰਮਾ ਅਤੇ ਅਨੁਸ਼ਕਾ ਪਾਰਿਖ ਨੂੰ ਵੀ ਪਹਿਲੇ ਦੌਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਚੌਥੀ ਸੀਡ ਥਾਈਲੈਂਡ ਦੀ ਜੋੜੀ ਦੇਚਾਪੋਲ ਪੁਆਵਾਰਾਨੂਕੋਹ ਅਤੇ ਸਪਸਿਰੀ ਤੇਰਾਂਤਚਈ ਨੇ 21-9, 21-9 ਨਾਲ ਹਰਾਇਆ। ਉਤਕਰਸ਼ ਅਤੇ ਕਰਿਸ਼ਮਾ ਦਾ ਦੂਜੇ ਦੌਰ ਵਿਚ ਇੰਡੋਨੇਸ਼ੀਆਈ ਜੋੜੀ ਹਾਫਿਜ਼ ਫੈਜ਼ਲ ਅਤੇ ਗਲੋਰੀਆ ਇਮਾਨੁਏਲ ਵਿਦਜਾਜਾ ਨਾਲ ਮੁਕਾਬਲਾ ਹੋਵੇਗਾ ਜਦਕਿ ਗੌਰਵ ਅਤੇ ਜੂਹੀ ਦੇ ਸਾਹਮਣੇ ਦੂਜੀ ਸੀਡ ਵਾਂਗ ਯਿਲਯੂ ਅਤੇ ਹੁਆਂਗ ਡੋਂਪਿੰਗ ਰਹਿਣਗੇ। ਟੂਰਨਾਮੈਂਟ ਵਿਚ ਭਾਰਤ ਦੀ ਸਭ ਤੋਂ ਵੱਧ ਉਮੀਦਾਂ ਪੀ. ਵੀ. ਸਿੰਧੂ, ਸਾਇਨਾ ਨੇਹਵਾਲ, ਕਿਦਾਂਬੀ ਸ਼੍ਰੀਕਾਂਤ ਅਤੇ ਸਮੀਰ ਵਰਮਾ ਬੁਧਵਾਰ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ।