ਪ੍ਰੋ ਕਬੱਡੀ ਲੀਗ ''ਚ ਜੈਪੁਰ ਨੇ ਗੁਜਰਾਤ ਨੂੰ ਹਰਾਇਆ

09/04/2017 10:30:39 AM

ਕੋਲਕਾਤਾ— ਜੈਪੁਰ ਪਿੰਕ ਪੈਂਥਰਸ ਨੇ ਪ੍ਰੋ ਕਬੱਡੀ ਲੀਗ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਗੁਜਰਾਤ ਫਾਰਚਿਊਨ ਜਾਇੰਟਸ ਨੂੰ 31-25 ਨਾਲ ਹਰਾਇਆ। ਕਪਤਾਨ ਜਸਵੀਰ ਸਿੰਘ ਨੇ 6 ਅੰਕ ਜੁਟਾ ਕੇ ਜ਼ੋਨ ਏ 'ਚ ਚੋਟੀ 'ਤੇ ਚਲ ਰਹੀ ਗੁਜਰਾਤ ਦੀ ਟੀਮ ਦੀ ਲਗਾਤਾਰ ਦੂਜੀ ਹਾਰ 'ਚ ਅਹਿਮ ਭੂਮਿਕਾ ਨਿਭਾਈ।

ਪਵਨ ਕੁਮਾਰ ਨੇ ਵੀ ਜੈਪੁਰ ਦੀ ਟੀਮ ਦੇ ਲਈ ਚਾਰ ਰੈੱਡ ਅੰਕ ਜੁਟਾਏ। ਅੱਠ ਮੈਚਾਂ 'ਚ ਪੰਜਵੀਂ ਜਿੱਤ ਨਾਲ ਜੈਪੁਰ ਦੀ ਟੀਮ 28 ਅੰਕ ਦੇ ਨਾਲ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਗੁਜਰਾਤ ਦੀ ਟੀਮ 12 ਮੈਚਾਂ 'ਚ ਤੀਜੀ ਹਾਰ ਦੇ ਬਾਵਜੂਦ 43 ਅੰਕ ਦੇ ਨਾਲ ਚੋਟੀ 'ਤੇ ਹੈ।