ਓਲੰਪਿਕ ਕੁਆਲੀਫਾਇਰ ’ਚ ਭਾਰਤੀ ਮਹਿਲਾ ਫੁੱਟਬਾਲ ਟੀਮ ਗਰੁੱਪ-ਜੀ ’ਚ

01/14/2023 1:15:41 PM

ਨਵੀਂ ਦਿੱਲੀ- ਭਾਰਤ ਨੂੰ ਮਹਿਲਾਵਾਂ ਦੇ ਓਲੰਪਿਕ ਫੁੱਟਬਾਲ ਟੂਰਨਾਮੈਂਟ-2024 ਦੇ ਏਸ਼ੀਆਈ ਕੁਆਲੀਫਾਇਰ ਦੇ ਪਹਿਲੇ ਦੌਰ ਦੇ ਡਰਾਅ ’ਚ ਗਰੁੱਪ-ਜੀ ’ਚ ਕਿਰਗਿਸਤਾਨ ਅਤੇ ਤੁਰਕਮੇਨਿਸਤਾਨ ਦੇ ਨਾਲ ਰੱਖਿਆ ਗਿਆ ਹੈ। ਡਰਾਅ ਵੀਰਵਾਰ ਨੂੰ ਕੁਆਲਾਲਮਪੁਰ ’ਚ ਏ. ਐੱਫ. ਸੀ. (ਏਸ਼ੀਆਈ ਫੁੱਟਬਾਲ ਸੰਘ) ਹਾਊਸ ’ਚ ਕਰਵਾਇਆ ਗਿਆ। ਇਸ ’ਚੋਂ 26 ਟੀਮਾਂ ਨੂੰ 4-4 ਦੇ 5 ਗਰੁੱਪ ਅਤੇ 3-3 ਦੇ 2 ਗਰੁੱਪ ’ਚ ਰੱਖਿਆ ਗਿਆ ਹੈ। ਮੈਚ 3 ਤੋਂ 11 ਅਪ੍ਰੈਲ ਤਕ ਲੀਗ ਫਾਰਮੈੱਟ ’ਚ ਖੇਡੇ ਜਾਣਗੇ।

7 ਗਰੁੱਪ ਦੀ ਜੇਤੂ ਟੀਮ ਦੂਜੇ ਦੌਰ ’ਚ ਪਹੁੰਚੇਗੀ, ਜਿਸ ’ਚ ਉਨ੍ਹਾਂ ਦੇ ਨਾਲ 5 ਚੋਟੀ ਦਾ ਦਰਜਾ ਪ੍ਰਾਪਤ ਟੀਮਾਂ (ਉਤਰ ਕੋਰੀਆ, ਜਾਪਾਨ, ਆਸਟ੍ਰੇਲੀਆ, ਚੀਨ ਅਤੇ ਦੱਖਣੀ ਕੋਰੀਆ) ਜੁੜ ਜਾਣਗੀਆਂ। ਦੂਜੇ ਦੌਰ ਤੋਂ 4 ਟੀਮਾਂ (ਗਰੁੱਪ ਦੀਆਂ 3 ਜੇਤੂ ਟੀਮਾਂ ਅਤੇ ਸਰਵਸ੍ਰੇਸ਼ਠ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ) ਤੀਜੇ ਦੌਰ ’ਚ ਘਰੇਲੂ ਅਤੇ ਦੂਜੀ ਟੀਮ ਦੇ ਮੈਦਾਨ ’ਤੇ ਇਕ-ਦੂਜੇ ਦੇ ਆਹਮਣੇ-ਸਾਹਮਣੇ ਹੋਣਗੀਆਂ। ਇਸ ਨਾਲ ਜੇਤੂ ਰਹਿਣ ਵਾਲੀਆਂ ਟੀਮਾਂ 2024 ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨਗੀਆਂ।

Tarsem Singh

This news is Content Editor Tarsem Singh