ਸਾਲਾਹ ਦੇ ਗੋਲ ਨਾਲ ਕੱਪ ਆਫ ਨੇਸ਼ਨਸ ਦੇ ਆਖਰੀ 16 ''ਚ ਪਹੁੰਚਿਆ ਮਿਸਰ

06/27/2019 11:16:56 AM

ਨਵੀਂ ਦਿੱਲੀ : ਮੁਹੰਮਦ ਸਾਲਾਹ ਨੇ ਅਫਰੀਕਾ ਕੱਪ ਆਫ ਨੇਸ਼ਨਸ ਦਾ ਆਪਣਾ ਪਹਿਲਾ ਗੋਲ ਕੀਤਾ ਜਿਸ ਨਾਲ ਮੇਜ਼ਬਾਨ ਮਿਸਰ ਨੇ ਬੁੱਧਵਾਰ ਨੂੰ ਕਾਂਗੋ ਗਣਰਾਜ ਨੂੰ 2-0 ਨਾਲ ਹਰਾ ਕੇ ਆਖਰੀ 16 'ਚ ਜਗ੍ਹਾ ਪੱਕੀ ਕਰ ਲਈ। ਅਹਿਮਦ ਅਲਮੁਹੰਮਦੀ ਨੇ 25 ਮਿੰਟ ਵਿਚ ਸਾਲਾਹ ਦੇ ਕ੍ਰਾਸ ਨੂੰ ਗੋਲ 'ਚ ਬਦਲ ਕੇ ਮਿਸਰ ਨੂੰ ਬੜ੍ਹਤ ਦਿਵਾਈ। ਲੀਵਰਪੂਲ ਦੇ ਸਟਾਰ ਸਾਲਾਹ ਨੇ ਇਸ ਤੋਂ ਬਾਅਦ ਹਾਫ ਟਾਈਮ ਤੋਂ ਠੀਕ ਪਹਿਲਾਂ ਇਕ ਹੋਰ ਗੋਲ ਕਰ ਕੇ ਸਕੋਰ 2-0 ਕੀਤਾ ਜੋ ਫੈਸਲਾਕੁੰਨ ਸਾਬਤ ਹੋਇਆ। ਰਿਕਾਰਡ 7 ਵਾਰ ਦੇ ਚੈਂਪੀਅਨ ਮਿਸਰ ਨੂੰ ਹਾਲਾਂਕਿ ਕਿਸਮਤ ਦਾ ਸਹਾਰਾ ਵੀ ਮਿਲਿਆ। ਪਹਿਲੇ ਹਾਫ ਵਿਚ ਕਾਂਗੋ ਦੀ ਟੀਮ ਦੇ 2 ਸ਼ਾਟ ਕ੍ਰਾਸ ਵਾਰ ਨਾਲ ਟਕਰਾਏ। ਮਿਸਰ ਨੇ ਹਾਲਾਂਕਿ ਸਬਰ ਬਰਕਰਾਰ ਰੱਖਿਆ ਅਤੇ ਗਰੁਪ ਏ ਤੋਂ ਚੋਟੀ 'ਚ ਰਹਿੰਦਿਆਂ ਨਾਕਆਊਟ ਵਿਚ ਜਗ੍ਹਾ ਬਣਾਈ।