IPL ''ਚ ਇਨ੍ਹਾਂ ਕਪਤਾਨਾਂ ਨੇ ਆਪਣੀ ਟੀਮ ਨੂੰ ਜਿਤਾਏ ਹਨ ਸਭ ਤੋਂ ਵੱਧ ਮੈਚ

03/22/2018 7:23:23 PM

ਜਲੰਧਰ— ਮਹਿੰਦਰ ਸਿੰਘ ਧੋਨੀ ਦਾ ਨਾਂ ਦਿਮਾਗ 'ਚ ਆਉਂਦੇ ਹੀ ਉਸ ਦੇ ਮੈਚ ਫਿਨਿਸ਼ ਕਰਨ ਦਾ ਸਟਾਇਲ ਅਤੇ ਸ਼ਾਨਦਾਰ ਕਪਤਾਨੀ ਦੀ ਯਾਦ ਆਉਂਦੀ ਹੈ। ਧੋਨੀ ਨੇ ਵਧੀਆ ਕਪਤਾਨੀ ਕਰਦੇ ਹੋਏ ਭਾਰਤੀ ਟੀਮ ਨੂੰ ਕਈ ਵੱਡੀਆਂ ਜਿੱਤਾਂ ਹਾਸਲ ਕਰਵਾਈਆਂ ਹਨ। ਇਹ ਸਿਲਸਿਲਾ ਉਸ ਨੇ ਆਈ.ਪੀ.ਐੱਲ. 'ਚ ਵੀ ਕਾਇਮ ਰੱਖਿਆ ਹੈ। ਇਸ ਦੇ ਨਾਲ ਹੀ ਉਹ ਆਈ.ਪੀ.ਐੱਲ. ਦੇ ਹੁਣ ਤੱਕ ਦੇ ਸਭ ਤੋਂ ਸਫਲ ਕਪਤਾਨਾਂ 'ਚੋਂ ਇਕ ਹੈ। ਲਗਾਤਾਰ ਅੱਠ ਸਾਲ ਉਸ ਨੇ ਚੇਨਈ ਸੁਪਰਕਿੰਗਰਜ ਲਈ ਕਪਤਾਨੀ ਕੀਤੀ। ਦੋ ਸਾਲ ਬਾਅਦ ਜਦੋਂ ਚੇਨਈ ਬੈਨ ਰਹੀ ਤਾਂ ਉਹ ਰਾਇਸਿੰਗ ਪੁਣੇ ਸਟਾਰਸ ਵਲੋਂ ਖੇਡਿਆ। ਹੁਣ ਜਦੋਂ ਆਈ.ਪੀ.ਐੱਲ-11 'ਚ ਫਿਰ ਚੇਨਈ ਟੀਮ ਦੀ ਵਾਪਸੀ ਹੋ ਗਈ ਹੈ ਤਾਂ ਧੋਨੀ ਵੀ ਕਪਤਾਨੀ ਦੇ ਨਾਲ ਵਾਪਸ ਆ ਗਿਆ। ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਧੋਨੀ ਆਈ.ਪੀ.ਐੱਲ. ਦਾ ਸਭ ਤੋਂ ਸਫਲ ਕਪਤਾਨ ਰਿਹਾ ਹੈ । ਉਸ ਨੇ 143 ਮੈਚਾਂ 'ਚ ਆਪਣੀ ਟੀਮ ਨੂੰ 83 ਮੈਚ ਜਿਤਾਏ ਹਨ। ਇਨ੍ਹਾਂ ਸਾਰੇ ਮੈਚਾਂ 'ਚ 58.45 ਫੀਸਦੀ ਜਿੱਤ ਰਹੀ ਹੈ।


ਸਟੀਵ ਸਮਿਥ ਨੇ ਆਈ.ਪੀ.ਐੱਲ. ਕਰੀਅਰ ਦੀ ਕਪਤਾਨੀ 'ਚ ਸਭ ਤੋਂ ਵੱਧ ਜਿੱਤਾਂ ਹਾਸਲ ਕੀਤੀਆਂ ਹਨ


ਆਸਟਰੇਲੀਆਈ ਕਪਤਾਨ ਸਟੀਵ ਸਮਿਥ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੀਜ਼ਨ ਲਈ ਰਾਜਸਥਾਨ ਦੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਰਾਜਸਥਾਨ ਨੇ ਦੋ ਸਾਲ ਦੀ ਪਬੰਧੀ ਝੱਲਣ ਤੋਂ ਬਾਅਦ ਆਈ.ਪੀ.ਐੱਲ. 'ਚ ਵਾਪਸੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸਟੀਵ ਸਮਿਥ ਆਈ.ਪੀ.ਐੱਲ. ਦੇ ਪੰਜ ਸੀਜ਼ਨਾਂ 'ਚ ਇਕ ਵਧੀਆ ਕਪਤਾਨ ਸਾਬਤ ਹੋਇਆ ਹੈ। ਉਸ ਨੇ 24 ਮੈਚਾਂ 'ਚੋਂ ਆਪਣੀ ਟੀਮ ਨੂੰ 16 ਮੈਚਾਂ 'ਚ ਜਿੱਤ ਹਾਸਲ ਕਰਵਾਉਣ 'ਚ ਅਹਿੰਮ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਉਸ ਦੀ ਆਈ.ਪੀ.ਐੱਲ. 'ਚ ਜਿੱਤ ਫੀਸਦੀ 66.66 ਸਭ ਤੋਂ ਵੱਧ ਹੈ।
ਸਮਿਥ ਤੋਂ ਬਾਅਦ ਨਾਂ ਹੈ ਰੋਹਿਤ ਸ਼ਰਮਾ ਦਾ


ਰੋਹਿਤ ਸ਼ਰਮਾ ਦੀ ਗੱਲ ਕਰੀਏ ਤਾਂ ਇਹ ਉਨ੍ਹਾਂ ਕਪਤਾਨਾਂ 'ਚੋ ਇਕ ਹੈ ਜਿਨ੍ਹਾਂ ਦੀ ਬੱਲੇਬਾਜ਼ੀ ਤਾਂ ਸਲਾਮੀ ਹੈ ਪਰ ਉਸ ਦੇ ਨਾਲ ਹੀ ਇਸ ਦੀ ਸਲਾਮੀ ਕਪਤਾਨੀ ਦੇ ਵੀ ਚਰਚੇ ਹਨ। ਰੋਹਿਤ ਸ਼ਰਮਾ 'ਚ ਭਰਪੂਰ ਬੱਲੇਬਾਜ਼ੀ ਦੀ ਪ੍ਰਤੀਭਾ ਹੈ। ਆਈ.ਪੀ.ਐੱਲ. ਦੇ ਲਗਾਤਾਰ 4 ਸੀਜ਼ਨ ਨੇ ਮੁੰਬਈ ਇੰਡੀਅਨ ਵਲੋਂ ਕਪਤਾਨੀ ਕੀਤੀ ਹੈ। ਉਸ ਨੇ ਆਪਣੀ ਕਪਤਾਨੀ 'ਚ ਮੁੰਬਈ ਨੂੰ 75 ਮੈਚਾਂ 'ਚੋਂ 45 ਮੈਚਾਂ 'ਚ ਜਿੱਤ ਹਾਸਲ ਕਰਵਾਈ। ਜਿਸ ਨਾਲ ਉਸ ਦੀ ਆਈ.ਪੀ.ਐੱਲ. 'ਚ ਜਿੱਤ ਫੀਸਦੀ 60.66 ਹੈ।
ਆਈ.ਪੀ.ਐੱਲ. 'ਚ ਸਭ ਤੋਂ ਖਰਾਬ ਕਪਤਾਨੀ ਪ੍ਰਦਰਸ਼ਨ ਰਿਹਾ ਇਰਾਨ ਫਿੰਚ ਦਾ


ਆਈ.ਪੀ.ਐੱਲ. ਕਰੀਅਰ 'ਚ ਘੱਟ ਤੋਂ ਘੱਟ 10 ਮੈਚਾਂ 'ਚ ਸਭ ਤੋਂ ਖਰਾਬ ਕਪਤਾਨੀ ਦੀ ਗੱਲ ਕਰੀਏ ਤਾਂ ਇਰਾਨ ਫਿੰਚ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਇਸ ਖਿਡਾਰੀ ਨੇ ਆਪਣੇ ਆਈ.ਪੀ.ਐੱਲ. ਕਰੀਅਰ 'ਚ ਇਕ ਸੀਜ਼ਨ 'ਚ ਹੀ ਕਪਤਾਨੀ ਕੀਤੀ ਹੈ ਜਿਸ 'ਚ ਇਰਾਨ ਫਿੰਚ ਦਾ ਪ੍ਰਦਰਸ਼ਨ ਖਰਾਬ ਰਿਹਾ ਹੈ। ਇਹ ਖਿਡਾਰੀ ਇਕ ਸੀਜ਼ਨ ' 10 ਮੈਚਾਂ 'ਚ ਆਪਣੀ ਟੀਮ ਨੂੰ ਸਿਰਫ ਦੋ ਵਾਰ ਜਿੱਤ ਦਿਵਾ ਸਕਿਆ ਹੈ। ਇਨ੍ਹਾਂ ਮੈਚਾਂ ਨੂੰ ਦੇਖਦੇ ਹੋਏ ਉਸ ਦੀ ਆਈ.ਪੀ.ਐੱਲ. 'ਚ ਜਿੱਤ ਫੀਸਦੀ 20.00 ਹੈ।