ਇੰਡੀਆ ਓਪਨ ''ਚ ਸਿੰਧੂ ਨੂੰ ਦੂਜਾ ਤੇ ਸਾਇਨਾ ਨੂੰ 5ਵਾਂ ਦਰਜਾ

03/15/2019 10:21:06 PM

ਨਵੀਂ ਦਿੱਲੀ— ਭਾਰਤੀ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਨੂੰ 26 ਮਾਰਚ ਤੋਂ ਇੰਦਰਾ ਗਾਂਧੀ ਕੌਮਾਂਤਰੀ ਸਟੇਡੀਅਮ ਦੇ ਕੇ. ਡੀ. ਜਾਧਵ ਇਨਡੋਰ ਹਾਲ ਵਿਚ ਹੋਣ ਵਾਲੇ ਯੋਨੈਕਸ ਸਨਰਾਈਜ਼ ਇੰਡੀਆ ਓਪਨ ਦੇ ਨੌਵੇਂ ਸੈਸ਼ਨ ਵਿਚ ਕ੍ਰਮਵਾਰ ਦੂਜਾ ਤੇ ਪੰਜਵਾਂ ਦਰਜਾ ਦਿੱਤਾ ਗਿਆ ਹੈ। ਆਲ ਇੰਗਲੈਂਡ ਚੈਂਪੀਅਨਸ਼ਿਪ ਦੀ ਨਵੀਂ ਜੇਤੂ ਚੇਨ ਯੂਫੇਈ ਤੇ ਮੌਜੂਦਾ ਪੁਰਸ਼ ਸਿੰਗਲ ਚੈਂਪੀਅਨ ਸ਼ੀ ਯੂਕੀ ਨੂੰ ਇੰਡੀਆ ਓਪਨ 'ਚ ਟਾਪ ਸੀਡਿੰਗ ਮਿਲੀ ਹੈ। ਸੀਰੀ ਫੋਰਟ ਸਪੋਰਟਸ ਕੰਮਪਲੈਕਸ 'ਚ 8 ਸਫਲ ਸਾਲ ਬਿਤਾਉਣ ਤੋਂ ਬਾਅਦ ਇਸ ਸਾਲ 350,000 ਡਾਲਰ ਇਨਾਮੀ ਟੂਰਨਾਮੈਂਟ ਨੂੰ ਨਾ ਸਿਰਫ ਨਵਾਂ ਪਤਾ ਮਿਲਿਆ ਹੈ ਬਲਕਿ ਇਸ ਸਾਲ ਇਹ ਹੁਣ ਤੱਕ ਦੇ ਸਭ ਤੋਂ ਚੀਨੀ ਦਲ ਦਾ ਸਵਾਗਤ ਕਰੇਗਾ। ਚੀਨੀ ਖਿਡਾਰੀਆਂ ਨੇ ਸਭ ਤੋਂ ਚਰਚਿਤ ਨਾਂ ਵਿਸ਼ਵ ਨੰਬਰ-2 ਯੂਫੇਈ ਦਾ ਹੈ, ਜਿਨ੍ਹਾਂ ਨੇ ਪਿਛਲੇ ਹਫਤੇ ਆਲ ਇੰਗਲੈਂਡ ਓਪਨ ਦੇ ਫਾਈਨਲ 'ਚ ਵਿਸ਼ਵ ਨੰਬਰ-1 ਤੇਈ ਜੂਯਿੰਗ ਨੂੰ ਹਰਾ ਕੇ ਸਿੰਗਲ ਖਿਤਾਬ ਆਪਣੇ ਨਾਂ ਕੀਤਾ ਸੀ। ਭਾਰਤ ਦੇ ਇਸ ਪ੍ਰੀਮੀਅਰ ਵਿਸ਼ਵ ਟੂਰ ਸੁਪਰ 500 ਇਵੈਂਟ ਦੇ ਮਹਿਲਾ ਸਿੰਗਲ ਡਰਾਅ 'ਚ 6 ਚੀਨੀ ਖਿਡਾਰੀ ਸ਼ਾਮਲ ਹਨ। ਵਿਸ਼ਵ ਨੰਬਰ-7 ਹੀ ਬਿੰਗਜਿਆਓ ਤੇ ਵਿਸ਼ਵ ਨੰਬਰ-14 ਹਾਨ ਯੁਈ ਨੂੰ ਕ੍ਰਮਵਾਰ ਤੀਸਰੀ ਤੇ 7ਵੀਂ ਸੀਡ ਮਿਲੀ ਹੈ। ਸਾਬਕਾ ਚੈਂਪੀਅਨ ਤੇ 2012 ਓਲੰਪਿਕ ਗੋਲਡ ਤਮਗਾ ਜੇਤੂ ਲੀ ਜੁਈਰੇਈ ਦੀ ਇਸ ਟੂਰਨਾਮੈਂਟ 'ਚ ਵਾਪਸੀ ਹੋਈ ਹੈ, ਜਦਕਿ ਚੇਨ ਜਿਆਓਜਿਨ ਤੇ ਚਾਏ ਯਾਨਯਾਨ ਡਰਾਅ 'ਚ ਸ਼ਾਮਲ ਹੋਰ ਚੀਨੀ ਖਿਡਾਰੀ ਹਨ। ਇਸ ਟੂਰਨਾਮੈਂਟ 'ਚ ਭਾਰਤੀ ਚੁਣੌਤੀ ਦੀ ਅਗਵਾਈ ਦੂਸਰੀ ਸੀਡ ਤੇ 2017 ਜੇਤੂ ਸਿੰਧੂ ਤੇ 2 ਵਾਰ ਦੀ ਚੈਂਪੀਅਨ ਸਾਇਨਾ ਕਰੇਗੀ। ਸਾਇਨਾ ਨੂੰ ਇਸ ਵਾਰ 5ਵੀਂ ਸੀਡ ਮਿਲੀ ਹੈ।

Gurdeep Singh

This news is Content Editor Gurdeep Singh