ਜੀਰੋ ''ਤੇ ਆਊਟ ਹੋਣ ਦੇ ਮਾਮਲੇ ''ਚ ਕੋਹਲੀ ਨੇ ਇਸ ਭਾਰਤੀ ਧਾਕੜ ਬੱਲੇਬਾਜ਼ ਦੀ ਕੀਤੀ ਬਰਾਬਰੀ

11/17/2017 11:19:36 PM

ਨਵੀਂ ਦਿੱਲੀ— ਸ਼੍ਰੀਲੰਕਾ ਖਿਲਾਫ ਕੋਲਕਾਤਾ 'ਚ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੇ ਪਹਿਲੇ ਦਿਨ ਭਾਰਤੀ ਕਪਤਾਨ ਵਿਰੋਟ ਕੋਹਲੀ ਦੇ ਨਾਂ ਇਕ ਸ਼ਰਮਨਾਕ ਰਿਕਾਰਡ ਜੁੜ ਗਿਆ ਹੈ। ਕਪਤਾਨ ਦੇ ਤੌਰ 'ਤੇ ਕੋਹਲੀ ਕੌਮਾਂਤਰੀ ਕ੍ਰਿਕਟ ਦੇ ਇਕ ਕੈਲੇਂਡਰ ਸਾਲ 'ਚ 5 ਵਾਰ ਜੀਰੋ 'ਤੇ ਆਊਟ ਹੋਏ ਹਨ ਅਤੇ ਇਸ ਮਾਮਲੇ 'ਚ ਉਸ ਨੇ ਸਾਬਕਾ ਕਪਤਾਨ ਕਪਿਲ ਦੇਵ ਦੀ ਬਰਾਬਰੀ ਕਰ ਲਈ ਹੈ। ਕੋਲਕਾਤਾ ਟੈਸਟ ਦੇ ਪਹਿਲੇ ਦਿਨ ਸ਼੍ਰੀਲੰਕਾਈ ਗੇਂਦਬਾਜ਼ ਲਕਮਲ ਨੇ 17 ਦੇ ਕੁਲ ਸਕੋਰ 'ਤੇ ਕਪਤਾਨ ਵਿਰਾਟ ਕੋਹਲੀ ਨੂੰ ਆਊਟ ਕਰ ਕੇ ਆਪਣਾ ਤੀਜਾ ਵਿਕਟ ਲੈਣ ਲਈ ਭਾਰਤ ਨੂੰ ਤੀਜਾ ਝਟਕਾ ਦਿੱਤਾ ਸੀ। ਕੋਹਲੀ ਖਾਤਾ ਖੋਲੇ ਬਿਨ੍ਹਾ ਵੀ ਵਾਪਸ ਪਵੇਲੀਅਨ ਪਹੁੰਚ ਗਿਆ। ਇਸ ਦੇ ਨਾਲ ਹੀ ਕੋਹਲੀ ਇਸ ਸਾਲ ਕ੍ਰਿਕਟ ਦੇ ਤਿੰਨਾਂ ਫਾਰਮੈਂਟਾਂ 'ਚ 5 ਵਾਰ ਜੀਰੋ 'ਤੇ ਆਊਟ ਹੋ ਚੁੱਕਾ ਹੈ। ਉਹ ਕਪਿਲ ਦੇਵ 1983 'ਚ 5 ਵਾਰ ਜੀਰੋ 'ਤੇ ਆਊਟ ਹੋਏ ਸਨ, ਖਾਸ ਗੱਲ ਇਹ ਹੈ ਕਿ ਇਸ ਸਾਲ ਹੀ ਕਪਿਲ ਨੇ ਭਾਰਤ ਨੂੰ ਵਿਸ਼ਵ ਕੱਪ ਵੀ ਹਾਸਲ ਕਰਵਾਇਆ ਸੀ।
ਕਪਿਲ ਅਤੇ ਕੋਹਲੀ ਤੋਂ ਬਾਅਦ ਬਿਸ਼ਨ ਸਿੰਘ ਬੇਦੀ, ਸੌਰਵ ਗਾਂਗੁਲੀ ਅਤੇ ਮਹਿੰਦਰ ਸਿੰਘ ਧੋਨੀ 4-4 ਵਾਰ ਇਕ ਕੈਲੇਂਡਰ ਸਾਲ 'ਤੇ ਆਊਟ ਹੋ ਚੁੱਕੇ ਹਨ।