IPL 'ਚ ਮੇਡਨ ਓਵਰ ਦੇ ਮਾਮਲੇ 'ਚ ਇਸ ਗੇਂਦਬਾਜ਼ ਦਾ ਕੋਈ ਨਹੀਂ ਹੈ ਸਾਨੀ, ਬੱਲੇਬਾਜ਼ ਦੌੜਾਂ ਬਣਾਉਣ ਲਈ ਤਰਸ ਜਾਂਦੇ ਸਨ

04/20/2022 4:03:42 PM

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2022 ਦਾ 15ਵਾਂ ਸੀਜ਼ਨ ਆਪਣੇ ਪੂਰੇ ਜੋਬਨ 'ਤੇ ਹੈ। ਆਈ. ਪੀ. ਐੱਲ. ਦੇ ਇਸ ਸੀਜ਼ਨ 'ਚ ਪਹਿਲੀ ਵਾਰ 10 ਟੀਮਾਂ ਮੈਦਾਨ 'ਚ ਉਤਰੀਆਂ ਹਨ, ਜਿਸ ਕਾਰਨ ਇਹ ਟੂਰਨਾਮੈਂਟ ਹੋਰ ਵੀ ਰੋਮਾਂਚਕ ਹੋ ਗਿਆ ਹੈ। ਤੇਜ਼ ਕ੍ਰਿਕਟ ਦੇ ਇਸ ਸ਼ਾਨਦਾਰ ਟੂਰਨਾਮੈਂਟ 'ਚ ਉਤਰਨ ਵਾਲੇ ਸਾਰੇ ਪ੍ਰਤਿਭਾਵਾਂ ਵਿੱਚੋਂ ਇੱਕ ਅਜਿਹਾ ਗੇਂਦਬਾਜ਼ ਵੀ ਹੈ ਜਿਸ ਨੇ 5 ਸਾਲ ਪਹਿਲਾਂ ਆਪਣਾ ਆਖ਼ਰੀ ਆਈ. ਪੀ. ਐਲ. ਮੈਚ ਖੇਡਿਆ ਸੀ, ਪਰ ਉਸਦਾ ਰਿਕਾਰਡ ਅਜੇ ਵੀ ਬਰਕਰਾਰ ਹੈ।  ਇਹ ਗੇਂਦਬਾਜ਼ ਕੋਈ ਹੋਰ ਨਹੀਂ ਸਗੋਂ ਪ੍ਰਵੀਨ ਕੁਮਾਰ ਹੈ। 

ਇਹ ਵੀ ਪੜ੍ਹੋ : ਹਾਰ ਤੋਂ ਬਾਅਦ KL ਰਾਹੁਲ ਨੂੰ ਲੱਗਾ ਇਕ ਹੋਰ ਝਟਕਾ, ਲੱਗਾ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ

IPL ਦੀਆਂ 5 ਟੀਮਾਂ ਦੀ ਨੁਮਾਇੰਦਗੀ ਕਰਨ ਵਾਲੇ ਗੇਂਦਬਾਜ਼ ਪ੍ਰਵੀਨ ਕੁਮਾਰ ਨੇ ਆਪਣਾ ਆਖ਼ਰੀ IPL ਮੈਚ ਗੁਜਰਾਤ ਲਾਇਨਜ਼ ਦੀ ਟੀਮ ਲਈ ਖੇਡਿਆ। ਉਸ ਦੀ ਗੇਂਦਬਾਜ਼ੀ ਦਾ ਕ੍ਰਿਸ਼ਮਾ ਅਜਿਹਾ ਸੀ ਕਿ ਉਸ ਨੇ ਆਈ. ਪੀ. ਐਲ. ਦੇ ਇਤਿਹਾਸ ਵਿੱਚ ਸਭ ਤੋਂ ਵੱਧ ਮੇਡਨ ਓਵਰ ਸੁੱਟੇ।  ਖਾਸ ਗੱਲ ਇਹ ਹੈ ਕਿ ਪ੍ਰਵੀਨ ਕੁਮਾਰ ਦੇ ਇਸ ਰਿਕਾਰਡ ਨੂੰ ਅੱਜ ਤੱਕ ਕੋਈ ਵੀ ਗੇਂਦਬਾਜ਼ ਨਹੀਂ ਤੋੜ ਸਕਿਆ ਹੈ, ਜਦੋਂ ਕਿ ਉਹ 5 ਸਾਲ ਤੋਂ IPL ਤੋਂ ਦੂਰ ਹਨ। ਇਸ ਖੇਡ ਬਾਰੇ ਪ੍ਰਵੀਨ ਕੁਮਾਰ ਦਾ ਕਹਿਣਾ ਹੈ ਕਿ ਕ੍ਰਿਕਟ ਪੂਰੀ ਤਰ੍ਹਾਂ ਨਾਲ ਅਨਿਸ਼ਚਿਤਤਾਵਾਂ ਦੀ ਖੇਡ ਹੈ, ਜਿਸ ਵਿਚ ਪਾਸਾ ਪਲਟਣ ਦੀ ਪੂਰੀ ਸੰਭਾਵਨਾ ਹੈ। 

PunjabKesari

ਖੇਡ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ਬੱਲੇਬਾਜ਼ਾਂ ਲਈ ਬਹੁਤ ਦੋਸਤਾਨਾ ਹੈ ਅਤੇ ਗੇਂਦਬਾਜ਼ਾਂ ਨੂੰ ਜ਼ਬਰਦਸਤ ਹਰਾਇਆ ਜਾਂਦਾ ਹੈ, ਪਰ ਇਸ ਫਾਰਮੈਟ ਵਿੱਚ ਪ੍ਰਵੀਨ ਕੁਮਾਰ ਅਜਿਹਾ ਖਿਡਾਰੀ ਹੈ ਜੋ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਲਈ ਤਰਸਾਉਂਦਾ ਹੈ। ਇਸ ਤਰ੍ਹਾਂ ਸਾਬਕਾ ਭਾਰਤੀ ਖਿਡਾਰੀ ਪ੍ਰਵੀਨ ਕੁਮਾਰ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਟੀ-20 ਮੈਚਾਂ 'ਚ ਆਪਣੀ ਸਿੱਧੀ ਗੇਂਦਬਾਜ਼ੀ ਨਾਲ ਇਕ ਅਨੋਖਾ ਰਿਕਾਰਡ ਬਣਾਇਆ।

ਪ੍ਰਵੀਨ ਕੁਮਾਰ ਆਈ. ਪੀ. ਐਲ. ਵਿੱਚ ਪੰਜ ਟੀਮਾਂ ਲਈ ਖੇਡ ਚੁੱਕੇ ਹਨ। ਆਈ. ਪੀ. ਐਲ. ਦੇ ਪਹਿਲੇ ਦੋ ਸੀਜ਼ਨ ਵਿੱਚ, ਪ੍ਰਵੀਨ ਕੁਮਾਰ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਟੀਮ ਦਾ ਹਿੱਸਾ ਸਨ।  ਇਸ ਦੌਰਾਨ ਉਸ ਨੇ ਸਾਲ 2010 ਵਿੱਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਹੈਟ੍ਰਿਕ ਵੀ ਬਣਾਈ ਸੀ।  ਅਜਿਹਾ ਕਰਨ ਵਾਲਾ ਉਹ ਆਈ. ਪੀ. ਐਲ. ਵਿੱਚ ਸੱਤਵਾਂ ਗੇਂਦਬਾਜ਼ ਸੀ। 

ਇਹ ਵੀ ਪੜ੍ਹੋ : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਗੁਪਤਾ ਨੇ ਅਹੁਦੇ ਤੋਂ ਦਿੱਤਾ ਅਸਤੀਫਾ

ਉਹ 2011 ਤੋਂ 2013 ਦਰਮਿਆਨ ਕਿੰਗਜ਼ ਇਲੈਵਨ ਪੰਜਾਬ ਲਈ ਖੇਡਿਆ। ਇਸ ਤਰ੍ਹਾਂ ਪ੍ਰਵੀਨ ਕੁਮਾਰ ਨੇ 2008 ਤੋਂ 2017 ਤੱਕ ਚਾਰ ਟੀਮਾਂ ਜਿਵੇਂ ਕਿ ਕਿੰਗਜ਼ ਇਲੈਵਨ ਪੰਜਾਬ, ਸਨਰਾਈਜ਼ਰਜ਼ ਹੈਦਰਾਬਾਦ, ਗੁਜਰਾਤ ਲਾਇਨਜ਼ ਅਤੇ ਰਾਇਲ ਚੈਲੰਜਰਜ਼ ਬੰਗਲੌਰ ਲਈ ਖੇਡਦੇ ਹੋਏ ਆਈ. ਪੀ. ਐੱਲ. ਵਿੱਚ 14 ਓਵਰ ਮੇਡਨ ਗੇਂਦਬਾਜ਼ੀ ਕੀਤੀ ਹੈ। ਪ੍ਰਵੀਨ ਕੁਮਾਰ ਦੇ ਇਨ੍ਹਾਂ ਓਵਰਾਂ 'ਚ ਅੱਜ ਤੱਕ ਕੋਈ ਵੀ ਬੱਲੇਬਾਜ਼ ਉਸ ਦੀ ਗੇਂਦ 'ਤੇ ਦੌੜਾਂ ਨਹੀਂ ਬਣਾ ਸਕਿਆ ਹੈ। ਪ੍ਰਵੀਨ ਕੁਮਾਰ ਦੇ ਆਈ. ਪੀ. ਐਲ. ਕਰੀਅਰ ਦੀ ਗੱਲ ਕਰੀਏ ਤਾਂ ਪ੍ਰਵੀਨ ਕੁਮਾਰ ਨੇ ਆਈ. ਪੀ. ਐਲ. ਦੇ 119 ਮੈਚਾਂ ਵਿੱਚ 90 ਵਿਕਟਾਂ ਲਈਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News